ਡੈਨਿਸ਼ ਸੰਸਦ ਮੈਂਬਰ ਨੇ ਟਰੰਪ ''ਤੇ ਵਿੰਨ੍ਹਿਆ ਨਿਸ਼ਾਨਾ, ਗ੍ਰੀਨਲੈਂਡ ''ਤੇ ਬਿਆਨ ਲਈ ਸੁਣਾਈ ਖਰੀ-ਖਰੀ
Friday, Jan 24, 2025 - 09:36 AM (IST)
ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਆਪਣੇ ਪਹਿਲੇ ਸੰਬੋਧਨ ਵਿੱਚ ਗ੍ਰੀਨਲੈਂਡ 'ਤੇ ਅਮਰੀਕਾ ਦੇ ਕੰਟਰੋਲ ਦੀ ਗੱਲ ਕੀਤੀ ਸੀ। ਪਰ ਹੁਣ ਇੱਕ ਡੈਨਿਸ਼ ਸੰਸਦ ਮੈਂਬਰ ਨੇ ਇਸਦਾ ਵਿਰੋਧ ਕੀਤਾ ਹੈ ਅਤੇ ਟਰੰਪ 'ਤੇ ਨਿਸ਼ਾਨਾ ਵਿੰਨ੍ਹਿਆ ਹੈ।
ਗ੍ਰੀਨਲੈਂਡ ਦਹਾਕਿਆਂ ਤੋਂ ਹੀ ਡੈਨਮਾਰਕ ਦਾ ਹਿੱਸਾ ਰਿਹਾ ਹੈ। ਅਜਿਹੀ ਵਿੱਚ ਯੂਰਪੀਅਨ ਸੰਸਦ ਵਿੱਚ ਬੋਲਦਿਆਂ ਡੈਨਿਸ਼ ਸੰਸਦ ਮੈਂਬਰ ਐਂਡਰਸ ਵਿਸਟੀਸਨ ਨੇ ਕਿਹਾ, ਪਿਆਰੇ ਰਾਸ਼ਟਰਪਤੀ ਟਰੰਪ, ਧਿਆਨ ਨਾਲ ਸੁਣੋ। ਗ੍ਰੀਨਲੈਂਡ 800 ਸਾਲਾਂ ਤੋਂ ਡੈਨਮਾਰਕ ਦਾ ਹਿੱਸਾ ਰਿਹਾ ਹੈ। ਇਹ ਸਾਡੇ ਦੇਸ਼ ਦਾ ਇੱਕ ਅਨਿੱਖੜਵਾਂ ਅੰਗ ਹੈ। ਇਹ ਵਿਕਰੀ ਲਈ ਨਹੀਂ ਹੈ। ਮੈਂ ਤੁਹਾਨੂੰ ਇਸਨੂੰ ਸਰਲ ਸ਼ਬਦਾਂ ਵਿੱਚ ਸਮਝਾਉਂਦਾ ਹਾਂ। ਇਸ ਤੋਂ ਬਾਅਦ ਐਂਡਰਸ ਨੇ ਟਰੰਪ ਲਈ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ। ਇਸ ਮਗਰੋਂ ਯੂਰਪੀਅਨ ਸੰਸਦ ਦੇ ਉਪ ਪ੍ਰਧਾਨ ਨਿਕੋਲ ਸਟੀਫਨੁਟਾ ਨੇ ਤੁਰੰਤ ਐਂਡਰਸ ਨੂੰ ਝਾੜ ਪਾਉਂਦਿਆਂ ਕਿਹਾ ਕਿ ਅਜਿਹੀ ਭਾਸ਼ਾ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।
ਪੜ੍ਹੋ ਇਹ ਅਹਿਮ ਖ਼ਬਰ-ਹੁਣ Canada ਨੇ ਦਿੱਤਾ ਭਾਰਤੀਆਂ ਨੂੰ ਤਗੜਾ ਝਟਕਾ, ਕਰ ਦਿੱਤਾ ਵੱਡਾ ਐਲਾਨ
ਤੁਹਾਨੂੰ ਦੱਸ ਦੇਈਏ ਕਿ ਟਰੰਪ ਕਈ ਮੌਕਿਆਂ 'ਤੇ ਕਹਿ ਚੁੱਕੇ ਹਨ ਕਿ ਅਮਰੀਕਾ ਨੂੰ ਰਾਸ਼ਟਰੀ ਸੁਰੱਖਿਆ ਲਈ ਗ੍ਰੀਨਲੈਂਡ ਦੀ ਲੋੜ ਹੈ। ਅਜਿਹੀ ਸਥਿਤੀ ਵਿੱਚ ਗ੍ਰੀਨਲੈਂਡ 'ਤੇ ਅਮਰੀਕੀ ਕੰਟਰੋਲ ਬਹੁਤ ਮਹੱਤਵਪੂਰਨ ਹੈ। ਇਸ ਤੋਂ ਪਹਿਲਾਂ ਗ੍ਰੀਨਲੈਂਡ ਦੇ ਪ੍ਰਧਾਨ ਮੰਤਰੀ ਮੁਟ ਇੰਗਾ ਨੇ ਵੀ ਸਪੱਸ਼ਟ ਤੌਰ 'ਤੇ ਕਿਹਾ ਸੀ ਕਿ ਗ੍ਰੀਨਲੈਂਡ ਉਨ੍ਹਾਂ ਦੇ ਲੋਕਾਂ ਦਾ ਹੈ ਅਤੇ ਵਿਕਰੀ ਲਈ ਨਹੀਂ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।