ਜ਼ਿੰਦਗੀ ਲਈ ਗਿੜਗੜਾਉਂਦਾ ਰਿਹਾ ਬੇਕਸੂਰ ਵਿਅਕਤੀ, ਪੁਲਸ ਵਾਲੇ ਨੇ ਇਕ ਨਾ ਸੁਣੀ, ਮਾਰੀਆਂ ਪੰਜ ਗੋਲੀਆਂ (ਦੇਖੋ ਤਸਵੀਰਾਂ)
05/26/2016 5:02:12 PM
ਏਰੀਜ਼ੋਨਾ— ਅਮਰੀਕਾ ਦੇ ਏਰੀਜ਼ੋਨਾ ਵਿਚ ਇਕ ਪੁਲਸ ਵਾਲੇ ਇਕ 26 ਸਾਲਾ ਵਿਅਕਤੀ ਨੂੰ ਗੋਲੀਆਂ ਮਾਰ ਕੇ ਉਸ ਦੀ ਜੀਵਨਲੀਲਾ ਸਮਾਪਤ ਕਰ ਦਿੱਤੀ। ਮੌਤ ਤੋਂ ਪਹਿਲਾਂ ਉਹ ਡੇਨੀਅਲ ਸ਼ਾਵਰ ਨਾਂ ਦਾ ਇਹ ਵਿਅਕਤੀ ਪੁਲਸ ਵਾਲੇ ਦੀਆਂ ਮਿੰਨਤਾਂ ਕਰ ਰਿਹਾ ਸੀ ਅਤੇ ਉਸ ਅੱਗੇ ਤਰਲੇ ਪਾ ਰਿਹਾ ਸੀ ਕਿ ਉਸ ਨੂੰ ਗੋਲੀ ਨਾ ਮਾਰੇ ਪਰ ਪੁਲਸ ਵਾਲੇ ਨੇ ਉਸ ਦੀ ਇਕ ਨਾ ਸੁਣੀ।
ਦਰਅਸਲ ਟੈਕਸਾਸ ਦਾ ਰਹਿਣ ਵਾਲਾ ਸ਼ਾਵਰ ਏਰੀਜ਼ੋਨਾ ਦੇ ਹੋਟਲ ਵਿਚ ਕੰਮ ਕਰਨ ਲਈ ਰੁਕਿਆ ਸੀ। ਉਹ ਕੋਲ ਦੋ ਬੰਦੂਕਾਂ ਸਨ, ਜੋ ਕੀਟਨਾਸ਼ਕ ਦਵਾਈਆਂ ਛਿੜਕਣ ਲਈ ਸਨ। ਹੋਟਲ ''ਚ ਰੁਕੇ ਲੋਕਾਂ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਸੀ ਕਿ ਪੰਜਵੀਂ ਮੰਜ਼ਿਲ ਦੀ ਖਿੜਕੀ ਤੋਂ ਕੋਈ ਵਿਅਕਤੀ ਬੰਦੂਕ ਲਹਿਰਾਅ ਰਿਹਾ ਹੈ। ਇਸ ਤੋਂ ਬਾਅਦ ਮੌਕੇ ''ਤੇ ਪਹੁੰਚੀ ਪੁਲਸ ਨੇ ਸ਼ਾਵਰ ਨੂੰ ਆਪਣੀ ਸਫਾਈ ਪੇਸ਼ ਕਰਨ ਦਾ ਮੌਕਾ ਨਹੀਂ ਦਿੱਤਾ। ਉਹ ਪੁਲਸ ਵਾਲੇ ਅੱਗੇ ਗਿੜਗੜਾਉਂਦਾ ਰਿਹਾ ਕਿ ਉਹ ਬੇਕਸੂਰ ਹੈ, ਉਸ ਕੋਲ ਕੁਝ ਨਹੀਂ ਹੈ ਪਰ ਪੁਲਸ ਵਾਲੇ ਉਸ ਨੂੰ ਗੋਲੀ ਮਾਰ ਦਿੱਤੀ।
ਸ਼ੇਵਰ ਦੋ ਬੱਚੀਆਂ ਦਾ ਪਿਤਾ ਸੀ। ਉਸ ਦੀ ਵਿਧਵਾ ਪਤਨੀ ਲੈਨੇ ਸਵੀਟ ਹੁਣ ਇਨਸਾਫ ਦੀ ਮੰਗ ਕਰ ਰਹੀ ਹੈ। ਸ਼ਾਵਰ ਦੀ ਮੌਤ ਦੀ ਪੂਰੀ ਘਟਨਾ ਪੁਲਸ ਵਾਲੇ ਦੇ ''ਬੌਡੀ ਕੈਮ'' ਵਿਚ ਕੈਦ ਹੈ। ਲੈਨੇ ਦਾ ਕਹਿਣਾ ਹੈ ਕਿ ਉਹ ਪੂਰੀ ਵੀਡੀਓ ਜਾਰੀ ਕੀਤੀ ਜਾਵੇ ਤਾਂ ਜੋ ਦੁਨੀਆ ਨੂੰ ਪਤਾ ਲੱਗ ਸਕੇ ਕਿ ਉਸ ਦੇ ਪਤੀ ਨਾਲ ਉਸ ਰਾਤ ਅਸਲ ਵਿਚ ਕੀ ਹੋਇਆ ਸੀ ਅਤੇ ਇਸ ਮਾਮਲੇ ਵਿਚ ਉਨ੍ਹਾਂ ਨਾਲ ਇਨਸਾਫ ਹੋਵੇ।
ਘਟਨਾ ਤੋਂ ਬਾਅਦ ਸ਼ੇਵਰ ਨੂੰ ਗੋਲੀ ਮਾਰਨ ਵਾਲੇ ਅਫਸਰ ਬੇਲਸਫੋਰਡ ਨੂੰ ਵਿਭਾਗ ਦੀਆਂ ਨੀਤੀਆਂ ਨੂੰ ਫਾਲੋ ਨਾ ਕਰਨ ਕਰਕੇ ਬਰਖਾਸਤ ਕਰ ਦਿੱਤਾ ਗਿਆ ਪਰ ਉਸ ''ਤੇ ਕਤਲ ਦੇ ਦੋਸ਼ ਨਹੀਂ ਲਗਾਏ ਗਏ। ਲੈਨੇ ਦਾ ਕਹਿਣਾ ਹੈ ਕਿ ਪੁਲਸ ਵਾਲੇ ਨੇ ਪਹਿਲਾਂ ਤਾਂ ਉਸ ਦੇ ਪਤੀ ਨੂੰ ਰੇਂਗਦੇ ਹੋਏ ਉਸ ਵੱਲ ਆਉਣ ਲਈ ਕਿਹਾ ਅਤੇ ਫਿਰ ਉਸ ''ਤੇ ਸਿਰ ਅਤੇ ਗੋਡਿਆਂ ''ਤੇ ਪੰਜ ਗੋਲੀਆਂ ਮਾਰੀਆਂ। ਉਸ ਦੀ ਪਤਨੀ ਨੇ ਰੋਂਦੇ ਹੋਏ ਕਿਹਾ ਕਿ ਉਹ ਆਪਣੀਆਂ ਬੇਟੀਆਂ ਨੂੰ ਕੀ ਜਵਾਬ ਦੇਵੇ ਜੋ ਰੋ-ਰੋ ਉਸ ਕੋਲ ਪੁੱਛ ਰਹੀਆਂ ਹਨ ਕਿ ਜਾਣ ਵਾਲੇ ਲੋਕ ਵਾਪਸ ਕਿਉਂ ਨਹੀਂ ਆਉਂਦੇ?