ਚੈੱਕ ਗਣਰਾਜ ’ਚ ਖ਼ਤਰਨਾਕ ਤੂਫ਼ਾਨ ਨਾਲ 3 ਦੀ ਮੌਤ, ਸੈਂਕੜੇ ਲੋਕ ਜ਼ਖ਼ਮੀ
Friday, Jun 25, 2021 - 01:39 PM (IST)

ਪ੍ਰਾਗ (ਭਾਸ਼ਾ) : ਦੱਖਣੀ-ਪੂਰਬੀ ਚੈੱਕ ਗਣਰਾਜ ਵਿਚ ਦੁਰਲੱਭ ਖ਼ਤਰਨਾਕ ਤੂਫ਼ਾਨ ਉਠਣ ਨਾਲ ਘੱਟ ਤੋਂ ਘੱਟ 3 ਲੋਕਾਂ ਦੀ ਮੌਤ ਹੋ ਗਈ ਅਤੇ ਸੈਂਕੜੇ ਲੋਕ ਜ਼ਖ਼ਮੀ ਹੋ ਗਏ। ਬਚਾਅ ਸੇਵਾ ਨੇ ਸ਼ੁੱਰਕਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਤੂਫ਼ਾਨ ਨੇ ਵੀਰਵਾਰ ਦੇਰ ਰਾਤ ਗਰਜ ਨਾਲ ਪੂਰੇ ਦੇਸ਼ ਵਿਚ ਦਸਤਕ ਦਿੱਤੀ। 7 ਕਸਬੇ ਅਤੇ ਪਿੰਡ ਪੁਰੀ ਤਰ੍ਹਾਂ ਨੁਕਸਾਨੇ ਗਏ ਹਨ। ਇੱਥੇ ਕਈ ਇਮਾਰਤਾਂ ਪੂਰੀ ਤਰ੍ਹਾਂ ਨਾਲ ਮਲਬੇ ਵਿਚ ਤਬਦੀਲ ਹੋ ਗਈਆਂ ਅਤੇ ਕਾਰਾਂ ਪਲਟ ਗਈਆਂ।
ਇਹ ਵੀ ਪੜ੍ਹੋ: ਮਿਆਮੀ ’ਚ 12 ਮੰਜ਼ਿਲਾ ਇਮਾਰਤ ਡਿੱਗਣ ਨਾਲ ਮਚੀ ਹਫੜਾ ਦਫੜੀ, ਕਰੀਬ 100 ਲੋਕ ਲਾਪਤਾ
ਉਥੇ ਹੀ 1,20,000 ਘਰਾਂ ਵਿਚ ਬਿਜਲੀ ਦੀ ਸਪਲਾਈ ਠੱਪ ਹੋ ਗਈ ਹੈ। ਕਰੀਬ 360 ਵਾਧੂ ਪੁਲਸ ਅਧਿਕਾਰੀਆਂ ਨੂੰ ਫ਼ੌਜ ਨਾਲ ਇਲਾਕਿਆਂ ਵਿਚ ਭੇਜਿਆ ਗਿਆ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਬਚਾਅ ਕਰਮੀ ਪ੍ਰਭਾਵਿਤ ਇਲਾਕਿਆਂ ਵਿਚ ਪਹੁੰਚ ਰਹੇ ਹਨ ਅਤੇ ਇੱਥੇ ਉਨ੍ਹਾਂ ਨੂੰ ਗੁਆਂਢੀ ਦੇਸ਼ ਆਸਟ੍ਰੀਆ ਅਤੇ ਸਲੋਵਾਕੀਆ ਦੇ ਆਪਣੇ ਹਮਰੁਤਬਿਆਂ ਤੋਂ ਮਦਦ ਵੀ ਮਿਲ ਰਹੀ ਹੈ।
ਇੱਥੇ ਡਰੋਨ ਅਤੇ ਹੈਲੀਕਾਪਟਰ ਦੀ ਮਦਦ ਨਾਲ ਮਲਬੇ ਦੀ ਭਾਲ ਕੀਤੀ ਜਾ ਰਹੀ ਹੈ। ਖੇਤਰੀ ਬਚਾਅ ਸੇਵਾ ਨੇ ਕਿਹਾ ਕਿ ਘੱਟ ਤੋਂ ਘੱਟ 3 ਲੋਕਾਂ ਦੀ ਮੌਤ ਹੋ ਗਈ। ਪ੍ਰਧਾਨ ਮੰਤਰੀ ਅੰਦਰੇਜ ਬਾਬਿਸ ਨੇ ਇਸ ਨੂੰ ਇਕ ਵੱਡੀ ਆਫ਼ਤ ਕਰਾਰ ਦਿੱਤਾ ਹੈ। ਉਹ ਇਸ ਘਟਨਾ ਦੇ ਸਮੇਂ ਯੂਰਪੀ ਸੰਘ ਦੇ ਸਿਖ਼ਰ ਸੰਮੇਲਨ ਵਿਚ ਹਿੱਸਾ ਲੈਣ ਲਈ ਬ੍ਰਸੇਲਸ ਵਿਚ ਸਨ। ਉਨ੍ਹਾਂ ਦੀ ਯੋਜਨਾ ਸ਼ੁੱਕਰਵਾਰ ਨੂੰ ਬੇਹੱਦ ਪ੍ਰਭਾਵਿਤ ਇਲਾਕਿਆਂ ਦਾ ਨਿਰੀਖਣ ਕਰਨ ਦੀ ਹੈ।
ਇਹ ਵੀ ਪੜ੍ਹੋ: ਵਿਗਿਆਨੀਆਂ ਨੇ ਤਿਆਰ ਕੀਤੀ ਸੁਪਰ ਵੈਕਸੀਨ, ਕਈ ਰੂਪ ਬਦਲਣ ’ਤੇ ਵੀ ਨਹੀਂ ਬਚ ਸਕੇਗਾ ਕੋਰੋਨਾ