ਤਪਦੀ ਧਰਤੀ ਵਜਾ ਰਹੀ ਹੈ ਖਤਰੇ ਦੀ ਘੰਟੀ

01/20/2018 1:17:09 AM

ਨਵੀਂ ਦਿੱਲੀ-ਮਨੁੱਖੀ ਸਰਗਰਮੀਆਂ ਹੁਣ ਤੁਹਾਡਾ ਚੌਗਿਰਦਾ ਹੀ ਨਹੀਂ, ਸਗੋਂ ਧਰਤੀ ਦੇ ਜਲਵਾਯੂ ਦਾ ਸੁਭਾਅ ਤੈਅ ਕਰ ਰਹੀ ਹੈ। ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਕੁਦਰਤ ਨਾਲ ਮਨੁੱਖ ਦੀ ਛੇੜਛਾੜ ਕਾਰਨ ਧਰਤੀ ਦਾ ਤਾਪਮਾਨ ਲਗਾਤਾਰ ਵਧਦਾ ਜਾ ਰਿਹਾ ਹੈ। ਅਮਰੀਕੀ ਪੁਲਾੜ ਏਜੰਸੀ 'ਨਾਸਾ' ਅਤੇ ਬ੍ਰਿਟੇਨ ਦੇ ਮੌਸਮ ਵਿਭਾਗ ਨੇ ਪੁਸ਼ਟੀ ਕੀਤੀ ਹੈ ਕਿ ਪਿਛਲਾ 2017 ਸਾਲ ਅਲਨੀਨੋ ਦੇ ਬਿਨਾਂ ਸਭ ਤੋਂ ਗਰਮ ਸਾਲ ਰਿਹਾ।
ਇਨ੍ਹਾਂ ਦੋਵਾਂ ਸੰਗਠਨਾਂ ਨੇ ਜੋ ਅੰਕੜੇ ਜਾਰੀ ਕੀਤੇ ਹਨ, ਉਨ੍ਹਾਂ ਮੁਤਾਬਕ ਕੁਲ ਮਿਲਾ ਕੇ 2017 ਹੁਣ ਤੱਕ ਦਾ ਦੂਸਰਾ ਜਾਂ ਤੀਸਰਾ ਸਭ ਤੋਂ ਗਰਮ ਸਾਲ ਸੀ। ਤਕਰੀਬਨ 167 ਸਾਲ ਦੇ ਅੰਕੜਿਆਂ ਨੂੰ ਖੰਗਾਲ ਕਰ ਤਿਆਰ ਕੀਤੀ ਗਈ ਇਹ ਰਿਪੋਰਟ ਚਿੰਤਾ ਪੈਦਾ ਕਰਨ ਵਾਲੀ ਹੈ। ਬ੍ਰਿਟੇਨ ਦੇ ਮੌਸਮ ਵਿਭਾਗ ਦੇ ਕਾਰਜਕਾਰੀ ਨਿਰਦੇਸ਼ਕ ਪ੍ਰੋਫੈਸਰ ਪੀਟਰ ਸਟਾਟ ਦਾ ਕਹਿਣਾ ਹੈ ਕਿ ਇਨ੍ਹਾਂ ਅੰਕੜਿਆਂ ਵਿਚ ਖਾਸ ਗੱਲ ਇਹ ਦੇਖਣ 'ਚ ਆਈ ਹੈ ਕਿ ਸਾਲ 2017 ਵਿਚ ਅਲਨੀਨੋ ਦਾ ਅਸਰ ਨਹੀਂ ਸੀ, ਬਾਵਜੂਦ ਇਸ ਦੇ ਕਿ ਇਹ ਸਭ ਤੋਂ ਗਰਮ ਸਾਲਾਂ ਵਿਚੋਂ ਇਕ ਰਿਹਾ। ਮਤਲਬ ਸਾਫ ਹੈ ਕਿ ਕੁਦਰਤ ਜਲਵਾਯੂ ਪ੍ਰਕਿਰਿਆਵਾਂ 'ਤੇ ਹੁਣ ਮਨੁੱਖੀ ਸਰਗਰਮੀਆਂ ਭਾਰੀ ਪੈ ਰਹੀਆਂ ਹਨ।
ਹੈਰਾਨੀ ਵਾਲੀ ਗੱਲ ਇਹ ਹੈ ਕਿ ਪਿਛਲਾ ਸਾਲ 1998 ਦੇ ਮੁਕਾਬਲੇ ਵੀ ਗਰਮ ਸੀ। 1998 ਵਿਚ ਧਰਤੀ 'ਤੇ ਤਪਸ਼ ਲਈ ਅਲਨੀਨੋ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ। ਹਾਲ ਹੀ ਵਿਚ ਆਪਣੇ ਇਕ ਅਧਿਐਨ 'ਚ ਦਾਅਵਾ ਕੀਤਾ ਹੈ ਕਿ ਅਲਨੀਨੋ ਅੰਟਾਰਕਟਿਕਾ ਦੀ ਸਾਲਾਨਾ 10 ਇੰਚ ਬਰਫ ਪਿਘਲਾ ਰਿਹਾ ਹੈ।
ਮੌਸਮ ਦਾ ਚੱਕਰ ਬਦਲਿਆ
ਵਿਗਿਆਨੀਆਂ ਨੇ ਕਿਹਾ ਸੀ ਕਿ ਅਲਨੀਨੋ ਸਮੁੰੰਦਰ ਦੇ ਗਰਮ ਪਾਣੀ ਦਾ ਵਹਾਅ ਅੰਟਰਾਕਟਿਕਾ ਵੱਲੋਂ ਕਰ ਰਿਹਾ ਹੈ। ਇਸ ਨਾਲ ਉਥੇ ਬਰਫ ਪਿਘਲ ਰਹੀ ਹੈ। ਅਲਨੀਨੋ ਅਜਿਹੇ ਮੌਸਮੀ ਹਾਲਾਤ ਹਨ ਜੋ ਪ੍ਰਸ਼ਾਂਤ ਮਹਾਸਾਗਰ ਦੇ ਪੂਰਬੀ ਭਾਗ ਭਾਵ ਦੱਖਣੀ ਅਮਰੀਕਾ ਦੇ ਤੱਟੀ ਹਿੱਸਿਆਂ ਵਿਚ ਮਹਾਸਾਗਰ ਦੇ ਸਤਹ 'ਤੇ ਪਾਣੀ ਦਾ ਤਾਪਮਾਨ ਵਧਣ ਕਾਰਨ ਪੈਦਾ ਹੁੰਦੇ ਹਨ। ਇਸ ਦੇ ਕਾਰਨ ਮੌਸਮ ਦਾ ਆਮ ਚੱਕਰ ਗੜਬੜਾ ਜਾਂਦਾ ਹੈ। ਹੜ੍ਹ ਅਤੇ ਔੜ ਵਰਗੀਆਂ ਕੁਦਰਤੀ ਮੁਸ਼ਕਲਾਂ ਆਉਂਦੀਆਂ ਹਨ। ਚਿੰਤਾ ਇਸ ਲਈ ਹੋਰ ਵੀ ਵਧ ਜਾਂਦੀ ਹੈ ਕਿਉਂਕਿ ਸਾਲ 1850 ਦੇ ਬਾਅਦ ਦੇ ਸਭ ਤੋਂ ਗਰਮ 18 ਸਾਲਾਂ ਵਿਚੋਂ 17 ਸਾਲ ਇਸੇ ਸਦੀ ਦੇ ਹਨ। 
ਵਿਸ਼ਵ ਮੌਸਮ ਸੰਗਠਨ ਦੇ ਸੀਨੀਅਰ ਵਿਗਿਆਨੀ ਉਮਰ ਬਹੌਰ ਦਾ ਕਹਿਣਾ ਹੈ ਕਿ ਸਭ ਤੋਂ ਗਰਮ ਸਾਲਾਂ ਦੀ ਰੈਂਕਿੰਗ ਕੋਈ ਵੱਡੀ ਖਬਰ ਨਹੀਂ ਹੈ। ਵੱਡੀ ਖਬਰ ਹੋਰ ਵੱਡਾ ਸਵਾਲ ਹੈ। ਇਸ ਦਾ ਟਰੈਂਡ ਯਾਨੀ ਤੁਹਾਨੂੰ ਇਸ ਦਾ ਰੁਝਾਨ ਦੇਖਣਾ ਹੋਵੇਗਾ ਕਿ ਸਮੁੰਦਰ ਦੀ ਬਰਫ ਵਰਗੀਆਂ ਹੋਰ ਜਲਵਾਯੂ ਵਿਸ਼ੇਸ਼ਤਾਵਾਂ 'ਤੇ 'ਤੇ ਕੀ ਅਸਰ ਪੈ ਰਿਹਾ ਹੈ।


Related News