ਡਾਂਸਿੰਗ ਆਨ ਆਈਸ : ਇਸ ਤਸਵੀਰ ਨੇ ਜਿੱਤਿਆ ਸਭ ਦਾ ਦਿਲ

Sunday, Aug 18, 2019 - 06:21 PM (IST)

ਡਾਂਸਿੰਗ ਆਨ ਆਈਸ : ਇਸ ਤਸਵੀਰ ਨੇ ਜਿੱਤਿਆ ਸਭ ਦਾ ਦਿਲ

ਏਥਨਸ (ਏਜੰਸੀ)- ਇਹ ਤਸਵੀਰ ਗ੍ਰੀਸ ਦੀ ਕਰਕਿਨੀ ਝੀਲ ਦੀ ਹੈ। ਇਸ ਨੂੰ ਇੰਗਲੈਂਡ ਦੀ ਫੋਟੋਗ੍ਰਾਫਰ ਕੈਰਾਨ ਸਟੀਲੇ ਨੇ ਕਲਿੱਕ ਕੀਤਾ ਹੈ। ਫੋਟੋ ਨੂੰ ਬ੍ਰਿਟੇਨ ਦਾ ਪ੍ਰਸਿੱਧ ਬਰਡ ਫੋਟੋਗ੍ਰਾਫਰ ਆਫ ਦਿ ਈਅਰ ਐਵਾਰਡ 2019 ਮਿਲਿਆ ਹੈ। ਫੋਟੋ ਵਿਚ ਡਲਮੇਸ਼ੀਅਨ ਪੇਲਕਨ (ਬਤਖ ਵਰਗਾ ਵਿਸ਼ਾਲ ਪੰਛੀ) ਜਮੀ ਹੋਈ ਬਰਫੀਲੀ ਝੀਲ 'ਤੇ ਜਾਂਚ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਬਰਡ ਫੋਟੋਗ੍ਰਾਫਰ ਆਫ ਦਿ ਈਅਰ ਦੇ ਡਾਇਰੈਕਟਰ ਅਤੇ ਮੁਕਾਬਲੇਬਾਜ਼ੀ ਦਾ ਆਯੋਜਨ ਕਰਨ ਵਾਲੇ ਰਾਬ ਰੀਡ ਨੇ ਕਿਹਾ ਕਿ ਜਦੋਂ ਮੈਂ ਆਪਣੇ ਕੰਪਿਊਟਰ 'ਤੇ ਇਸ ਤਸਵੀਰ ਨੂੰ ਦੇਖਿਆ ਤਾਂ ਖੁਸ਼ੀ ਨਾਲ ਉਛਲ ਪਿਆ।

ਇਹ ਸ਼ਾਨਦਾਰ ਤਸਵੀਰ ਹੈ। ਕੈਰਾਨ ਨੇ ਦੱਸਿਆ ਕਿ ਜਦੋਂ ਉਹ ਫੋਟੋਗ੍ਰਾਫੀ ਕਰਨ ਗ੍ਰੀਸ ਗਈ ਸੀ ਤਾਂ ਇਹ ਝੀਲ 16 ਸਾਲ ਵਿਚ ਪਹਿਲੀ ਵਾਰ ਜਮੀ ਹੋਈ ਸੀ। ਜ਼ਿਆਦਾਤਰ ਪੇਲਕਨ ਉਥੋਂ ਦੂਰ ਜਾ ਚੁੱਕੇ ਸਨ। ਅਜਿਹੇ ਵਿਚ ਇਹ ਖੂਬਸੂਰਤ ਜੀਵ ਘੱਟ ਗਿਣਤੀ ਵਿਚ ਹੀ ਸਨ। ਅਜਿਹੇ ਵਿਚ ਮੇਰੀ ਕਿਸਮਤ ਚੰਗੀ ਸੀ ਕਿ ਜਮੀ ਹੋਈ ਝੀਲ 'ਤੇ ਤਿਲਕਦੇ ਪੇਲਕਨ ਦੀ ਇਹ ਸ਼ਾਨਦਾਰ ਤਸਵੀਰ ਖਿੱਚਣ ਦਾ ਮੌਕਾ ਮਿਲਿਆ।


author

Sunny Mehra

Content Editor

Related News