ਅਫ਼ਗਾਨਿਸਤਾਨ ਦੇ 11 ਸੂਬਿਆਂ ''ਚ ਬਿਜਲੀ ਦੇ ਟਾਵਰਾਂ ਦੇ ਨੁਕਸਾਨੇ ਜਾਣ ਕਾਰਨ ਬਲੈਕਆਊਟ
Saturday, Apr 30, 2022 - 04:52 PM (IST)
ਕਾਬੁਲ (ਏਜੰਸੀ)- ਅਫ਼ਗਾਨਿਸਤਾਨ ਦੇ ਪਰਵਾਨ ਸੂਬੇ ਵਿਚ ਦੋ ਬਿਜਲੀ ਟਾਵਰਾਂ ਦੇ ਨੁਕਸਾਨੇ ਜਾਣ ਕਾਰਨ ਹੋਰ 11 ਸੂਬਿਆਂ ਵਿਚ ਬਿਜਲੀ ਸਪਲਾਈ ਬੰਦ ਹੋ ਗਈ ਹੈ। ਅਫ਼ਗਾਨ ਊਰਜਾ ਕੰਪਨੀ ਦਿ ਅਫ਼ਗਾਨਿਸਤਾਨ ਬ੍ਰੇਸ਼ਨਾ ਸ਼ੇਰਕਟ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।
ਕੰਪਨੀ ਮੁਤਾਬਕ ਪਰਵਾਨ ਸੂਬੇ ਦੇ ਦੱਖਣੀ ਸਾਲੰਗ ਦੇ ਤਘਮਾ ਖੇਤਰ 'ਚ ਅਣਪਛਾਤੇ ਬਦਮਾਸ਼ਾਂ ਨੇ ਬਾਰੂਦੀ ਸੁਰੰਗ 'ਚ ਧਮਾਕੇ ਨਾਲ 2 ਬਿਜਲੀ ਦੇ ਟਾਵਰਾਂ ਨੂੰ ਨਸ਼ਟ ਕਰ ਦਿੱਤਾ ਹੈ, ਜਿਸ ਕਾਰਨ ਰਾਜਧਾਨੀ ਕਾਬੁਲ ਸਮੇਤ 10 ਹੋਰ ਸੂਬਿਆਂ 'ਚ ਬਿਜਲੀ ਠੱਪ ਹੋ ਗਈ। ਬਿਆਨ ਵਿਚ ਕਿਹਾ ਗਿਆ ਹੈ ਕਿ ਬਿਜਲੀ ਸਪਲਾਈ ਬਹਾਲ ਕਰਨ ਲਈ ਕੰਪਨੀ ਦੀ ਤਕਨੀਕੀ ਟੀਮ ਜੰਗੀ ਪੱਧਰ 'ਤੇ ਕੰਮ ਕਰ ਰਹੀ ਹੈ।