ਚੀਨੀ ਦਬਾਅ ਕਾਰਨ ਨੇਪਾਲ ''ਚ ਨਹੀਂ ਮਨਾਇਆ ਜਾਵੇਗਾ ਦਲਾਈ ਲਾਮਾ ਦਾ ਜਨਮਦਿਨ

07/08/2019 1:53:19 AM

ਕਾਠਮੰਡੂ - ਨੇਪਾਲ 'ਚ ਦਲਾਈ ਲਾਮਾ ਦਾ ਜਨਮਦਿਨ ਮਨਾਉਣ ਦਾ ਪ੍ਰੋਗਰਾਮ ਸਰਕਾਰ ਵੱਲੋਂ ਇਜਾਜ਼ਤ ਨਾ ਦਿੱਤੇ ਜਾਣ ਤੋਂ ਬਾਅਦ ਐਤਵਾਰ ਨੂੰ ਰੱਦ ਕਰ ਦਿੱਤਾ ਗਿਆ। ਇਸ ਨੂੰ ਨੇਪਾਲ 'ਚ ਗੁਆਂਢੀ ਦੇਸ਼ ਚੀਨ ਦੇ ਵੱਧਦੇ ਪ੍ਰਭਾਵ ਦੇ ਇਕ ਹੋਰ ਸੰਕੇਤ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ।
ਨੇਪਾਲ 'ਚ ਕਰੀਬ 20,000 ਤਿੱਬਤੀਆਂ ਨੇ ਪਨਾਹ ਲਈ ਹੋਈ ਹੈ ਪਰ ਬੀਜਿੰਗ ਦੇ ਦਬਾਅ ਦੇ ਚੱਲਦੇ ਨੇਪਾਲ ਦੀ ਮੌਜੂਦਾ ਵਾਮਪੰਥੀ ਸਰਕਾਰ ਰਫਿਊਜ਼ੀਆਂ ਦੀ ਗਤੀਵਿਧੀਆਂ 'ਤੇ ਸਖਤ ਰੁਖ ਅਪਣਾ ਰਹੀ ਹੈ। ਕਾਠਮੰਡੂ ਦੇ ਸਹਾਇਕ ਮੁਖ ਜ਼ਿਲਾ ਅਧਿਕਾਰੀ ਕ੍ਰਿਸ਼ਣ ਬਹਾਦੁਰ ਕਟੁਵਾਲ ਦਾ ਆਖਣਾ ਹੈ ਕਿ ਇਜਾਜ਼ਤ ਇਸ ਲਈ ਨਹੀਂ ਦਿੱਤੀ ਗਈ ਕਿਉਂਕਿ ਉਥੇ ਸ਼ਾਂਤੀ ਅਤੇ ਸੁਰੱਖਿਆ ਨੂੰ ਲੈ ਕੇ ਸਮੱਸਿਆ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਕੁਝ ਨਹੀਂ ਹੋ ਸਕਦਾ ਪਰ ਸਾਨੂੰ ਗਲਤ ਗਤੀਵਿਧੀਆਂ ਅਤੇ ਇਥੋਂ ਤੱਕ ਕਿ ਆਤਮ ਹੱਤਿਆ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਸੁਚੇਤ ਰਹਿਣਾ ਹੋਵੇਗਾ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਤਿੱਬਤੀ ਭਾਈਚਾਰੇ ਦੇ ਇਲਾਕਿਆਂ'ਚ ਭਾਰਤੀ ਸੁਰੱਖਿਆ ਬਲ ਦੇ ਜਵਾਨ ਤੈਨਾਤ ਸਨ।
ਦੱਸ ਦਈਏ ਕਿ ਇਨਾਂ 'ਚੋਂ ਇਕ ਬੌਧ ਮੱਠ ਵੀ ਸ਼ਾਮਲ ਹੈ, ਜਿੱਥੇ ਦਲਾਈ ਲਾਮਾ ਦਾ 84ਵਾਂ ਜਨਮਦਿਨ ਮਨਾਇਆ ਜਾਣਾ ਸੀ। ਆਯੋਜਿਤ ਕਮੇਟੀ ਦੇ ਇਕ ਮੈਂਬਰ ਨੇ ਕਿਹਾ ਕਿ ਕਾਫੀ ਤਿਆਰੀ ਕੀਤੀ ਜਾ ਚੁੱਕੀ ਸੀ ਪਰ ਆਖਿਰ 'ਚ ਸਾਨੂੰ ਇਜਾਜ਼ਤ ਨਹੀਂ ਮਿਲੀ। ਸਰਕਾਰ ਲਗਾਤਾਰ ਸਖਤ ਬਣਦੀ ਜਾ ਰਹੀ ਹੈ, ਅਸੀਂ ਕੀ ਕਰ ਸਕਦੇ ਹਾਂ। ਉਨ੍ਹਾਂ ਅੱਗੇ ਕਿਹਾ ਕਿ ਪਰਿਵਾਰਾਂ ਨੇ ਆਪਣੇ ਅਧਿਆਤਮਕ ਨੇਤਾ ਦੇ ਜਨਮਦਿਨ ਨੂੰ ਨਿੱਜੀ ਤੌਰ 'ਤੇ ਘਰ 'ਚ ਮਨਾਇਆ। ਜ਼ਿਕਰਯੋਗ ਹੈ ਕਿ 10 ਮਾਰਚ 1959 ਨੂੰ ਚੀਨੀ ਸ਼ਾਸਨ ਖਿਲਾਫ ਵਿਧ੍ਰੋਹ ਤੋਂ ਬਾਅਦ ਹਜ਼ਾਰਾਂ ਰਫਿਊਜ਼ੀ ਸਰੱਹਦ ਪਾਰ ਕਰਕੇ ਨੇਪਾਲ ਆ ਗਏ ਸਨ, ਜਿਸ ਕਾਰਨ ਦਲਾਈ ਲਾਮਾ ਨੂੰ ਪਨਾਹ ਮੰਗਣੀ ਪਈ ਸੀ।


Khushdeep Jassi

Content Editor

Related News