ਡੇਅਰੀ ਉਤਪਾਦਾਂ ਦੇ ਫੈਟ ਨਾਲ ਦਿਲ ਨੂੰ ਨਹੀਂ ਕੋਈ ਖਤਰਾ

07/12/2018 4:06:20 PM

ਵਾਸ਼ਿੰਗਟਨ (ਭਾਸ਼ਾ)- ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਅਸ਼ੁੱਧ ਤਰੀਕੇ ਨਾਲ ਦੁੱਧ ਨਾਲ ਬਣੇ ਉਤਪਾਦ ਜਿਵੇਂ ਕਿ ਪਨੀਰ, ਮੱਖਣ ਜਾਂ ਪੂਰੀ ਤਰ੍ਹਾਂ ਨਾਲ ਫੈਟ ਫ੍ਰੀ ਦੁੱਧ, ਦਿਲ ਦੇ ਰੋਗ ਜਾਂ ਦਿਲ ਦਾ ਦੌਰਾ ਪੈਣ ਕਾਰਨ ਸਮੇਂ ਤੋਂ ਪਹਿਲਾਂ ਮੌਤ ਦੇ ਖਤਰੇ ਨੂੰ ਨਹੀਂ ਵਧਾਉਂਦੇ ਹਨ। ਇਕ ਨਵੇਂ ਅਧਿਐਨ ਵਿਚ ਦੁੱਧ ਨਾਲ ਬਣਨ ਵਾਲੇ ਉਤਪਾਦਾਂ ਦੀ ਫੈਟ ਅਤੇ ਦਿਲ ਦੀਆਂ ਬੀਮਾਰੀਆਂ ਨਾਲ ਹੋਣ ਵਾਲੀ ਮੌਤ ਵਿਚਾਲੇ ਕੋਈ ਖਾਸ ਸਬੰਧ ਨਹੀਂ ਦੇਖਿਆ ਗਿਆ। ਖੋਜਕਰਤਾਵਾਂ ਨੇ ਦੱਸਿਆ ਕਿ ਇਸ ਦੇ ਉਲਟ ਇਹ ਫੈਟ ਗੰਭੀਰ ਤਰ੍ਹਾਂ ਦੇ ਦਿਲ ਦੇ ਰੋਗਾਂ ਤੋਂ ਸੁਰੱਖਿਆ ਮੁਹੱਈਆ ਕਰਵਾਉਂਦੇ ਹਨ। ਅਮਰੀਕੀ ਯੂਨੀਵਰਸਿਟੀ ਆਫ ਟੈਕਸਾਸ ਦੇ ਸਹਾਇਕ ਪ੍ਰੋਫੈਸਰ ਮਾਲਸੀਆ ਓਟੋ ਨੇ ਦੱਸਿਆ ਕਿ ਸਾਡੀ ਖੋਜ ਨਾ ਸਿਰਫ ਇਸ ਗੱਲ ਦੀ ਹਮਾਇਤ ਕਰਦੀ ਹੈ, ਸਗੋਂ ਉਨ੍ਹਾਂ ਸਬੂਤਾਂ ਨੂੰ ਵੀ ਮਜ਼ਬੂਤੀ ਪ੍ਰਦਾਨ ਕਰਦੀ ਹੈ, ਜਿਨ੍ਹਾਂ ਮੁਤਾਬਕ ਡੇਅਰੀ ਫੈਟ ਬਜ਼ੁਰਗਾਂ ਵਿਚ ਦਿਲ ਦੀ ਬੀਮਾਰੀ ਹੋਣ ਜਾਂ ਛੇਤੀ ਮੌਤ ਹੋਣ ਦੇ ਖਤਰਿਆਂ ਨੂੰ ਨਹੀਂ ਵਧਾਉਂਦਾ, ਜੋ ਲੋਕ ਮਾਨਤਾ ਦੇ ਠੀਕ ਉਲਟ ਹਨ। ਇਸ ਅਧਿਐਨ ਵਿਚ ਤਕਰੀਬਨ 22 ਸਾਲ ਤੱਕ ਡੇਅਰੀ ਫੈਟ ਵਿਚ ਮੌਜੂਦ ਫੈਟ ਫ੍ਰੀ ਅਮਲ (ਫੈਟੀ ਐਸਿਡ) ਦਾ ਦਿਲ ਦੀ ਬੀਮਾਰੀ ਜਾਂ ਮੌਤ ਦੇ ਕਾਰਨਾਂ ਦੇ ਸਬੰਧ ਨੂੰ ਦੇਖਣ ਲਈ ਕਈ ਬਾਇਓਮਾਰਕਰਾਂ ਦਾ ਅਧਿਐਨ ਕੀਤਾ ਗਿਆ। ਇਨ੍ਹਾਂ ਵਿਚ ਕਿਸੇ ਵੀ ਫੈਟੀ ਐਸਿਡ ਦੀ ਕੁਲ ਮੌਤ ਦਰ ਨਾਲ ਕੋਈ ਖਾਸ ਸਬੰਧ ਨਹੀਂ ਦੇਖਿਆ ਗਿਆ। ਇਹ ਅਧਿਐਨ ਅਮਰੀਕਨ ਜਨਰਲ ਆਫ ਕਲੀਨਿਕਲ ਨਿਊਟ੍ਰੀਸ਼ਨ ਮੈਗਜ਼ੀਨ ਵਿਚ ਪ੍ਰਕਾਸ਼ਿਤ ਹੋਇਆ ਹੈ।


Related News