ਰੋਜ਼ਾਨਾ 2 ਤੋਂ ਵੱਧ ਆਂਡੇ ਸਿਹਤ ਲਈ ਖਤਰਨਾਕ

06/06/2019 8:54:38 PM

ਨਿਊਯਾਰਕ – ਜੇ ਤੁਸੀਂ ਵੀ ਆਂਡਾ ਪ੍ਰੇਮੀ ਹੋ ਤਾਂ ਤੁਹਾਡੇ ਲਈ ਇਹ ਇਕ ਬੈਡ ਨਿਊਜ਼ ਹੈ। ਖੋਜਾਕਾਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਰੋਜ਼ਾਨਾ 2 ਤੋਂ ਵੱਧ ਆਂਡੇ ਖਾਣਾ ਜਾਨਲੇਵਾ ਸਾਬਤ ਹੋ ਸਕਦਾ ਹੈ। ਜੀ ਹਾਂ, ਇਸ ਨਵੀਂ ਖੋਜ 'ਚ ਦੱਸਿਆ ਗਿਆ ਹੈ ਕਿ ਜੇ ਕੋਈ ਵਿਅਕਤੀ ਹਰ ਦਿਨ ਰੋਜ਼ਾਨਾ 2 ਤੋਂ ਵੱਧ ਆਂਡੇ ਖਾਂਦਾ ਹੈ ਤਾਂ ਉਸ ਨੂੰ ਕਾਰਡੀਓਵਸਕਿਊਲਰ ਡਿਜ਼ੀਜ਼ ਯਾਨੀ ਦਿਲ ਨਾਲ ਜੁੜੀਆਂ ਬੀਮਾਰੀਆਂ ਹੋਣ ਅਤੇ ਉਸ ਦੀ ਮੌਤ ਹੋਣ ਦਾ ਖਤਰਾ ਕਈ ਗੁਣਾ ਵੱਧ ਜਾਂਦਾ ਹੈ।
30 ਹਜ਼ਾਰ ਲੋਕਾਂ ਦੀ ਡਾਈਟ 'ਤੇ 31 ਸਾਲ ਤੱਕ ਰੱਖੀ ਗਈ ਨਜ਼ਰ
ਅਮਰੀਕਨ ਮੈਡੀਕਲ ਐਸੋਸੀਏਸ਼ਨ ਨਾਂ ਦੇ ਰਸਾਲੇ 'ਚ ਪ੍ਰਕਾਸ਼ਿਤ ਇਸ ਸਟੱਡੀ 'ਚ ਅਮਰੀਕਾ ਦੇ ਲਗਭਗ 30 ਹਜ਼ਾਰ ਲੋਕਾਂ ਦੀ ਡਾਈਟ, ਉਨ੍ਹਾਂ ਦੀ ਸਿਹਤ ਅਤੇ ਲਾਈਫਸਟਾਈਲ ਨਾਲ ਜੁੜੀਆਂ ਆਦਤਾਂ 'ਤੇ ਲਗਭਗ 31 ਸਾਲ ਤੱਕ ਨਜ਼ਰ ਰੱਖੀ ਗਈ। ਅਮਰੀਕਾ ਦੀ ਯੂਨੀਵਰਸਿਟੀ ਆਫ ਮੈਸਾਚੁਸੇਟਸ ਦੀ ਪ੍ਰੋਫੈਸਰ ਕੈਥਰੀਨ ਟਕਰ ਕਹਿੰਦੀ ਹੈ ਕਿ ਸਾਡੀ ਸਟੱਡੀ ਦੇ ਨਤੀਜੇ ਦੱਸਦੇ ਹਨ ਕਿ ਆਂਡੇ 'ਚ ਜੋ ਕੋਲੈਸਟ੍ਰਾਲ ਪਾਇਆ ਜਾਂਦਾ ਹੈ, ਜੇ ਉਸ ਦਾ ਜ਼ਿਆਦਾ ਮਾਤਰਾ 'ਚ ਸੇਵਨ ਕੀਤਾ ਜਾਵੇ ਤਾਂ ਸਿਹਤ 'ਤੇ ਇਸ ਦਾ ਬੁਰਾ ਅਸਰ ਪੈਂਦਾ ਹੈ।
ਇਕ ਵੱਡੇ ਆਂਡੇ 'ਚ 200 ਮਿਲੀਗ੍ਰਾਮ ਤੱਕ ਹੁੰਦਾ ਹੈ ਕੋਲੈਸਟ੍ਰਾਲ
ਅਮਰੀਕਾ ਦੇ ਡਿਪਾਰਟਮੈਂਟ ਆਫ ਐਗਰੀਕਲਚਰ ਮੁਤਾਬਕ ਇਕ ਵੱਡੇ ਆਂਡੇ 'ਚ ਲਗਭਗ 200 ਮਿਲੀਗ੍ਰਾਮ ਤੱਕ ਕੋਲੈਸਟ੍ਰਾਲ ਪਾਇਆ ਜਾਂਦਾ ਹੈ। ਅਜਿਹੇ 'ਚ ਹਰ ਦਿਨ 300 ਮਿਲੀਗ੍ਰਾਮ ਤੋਂ ਜ਼ਿਆਦਾ ਕੋਲੈਸਟ੍ਰਾਲ ਦਾ ਸੇਵਨ ਦਿਲ ਨਾਲ ਜੁੜੀਆਂ ਬੀਮਾਰੀਆਂ ਦੇ ਖਤਰੇ ਨੂੰ 17 ਫੀਸਦੀ ਅਤੇ ਸਮੇਂ ਤੋਂ ਪਹਿਲਾਂ ਮੌਤ ਦੇ ਖਤਰੇ ਨੂੰ 18 ਫੀਸਦੀ ਤੱਕ ਵਧਾ ਦਿੰਦਾ ਹੈ। ਕੈਥਰੀਨ ਕਹਿੰਦੀ ਹੈ ਕਿ ਮੇਰਾ ਤਾਂ ਇਹੀ ਸੁਝਾਅ ਹੈ ਕਿ ਹਰ ਦਿਨ 2 ਆਂਡੇ ਜਾਂ 2 ਆਮਲੇਟ ਤੋਂ ਵੱਧ ਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਨਿਊਟ੍ਰੀਸ਼ਨ ਦਾ ਮਤਲਬ ਹੀ ਹੈ ਸੰਯਮ ਅਤੇ ਸਹੀ ਬੈਲੇਂਸ।


Khushdeep Jassi

Content Editor

Related News