ਵਾਸ਼ਿੰਗਟਨ ''ਚ ਪੁਲਸ ਨੇ ਇਕ ਸ਼ੱਕੀ ਅੱਲੜ੍ਹ ਨੂੰ ਮਾਰੀ ਗੋਲੀ

Thursday, Sep 03, 2020 - 06:25 PM (IST)

ਵਾਸ਼ਿੰਗਟਨ ''ਚ ਪੁਲਸ ਨੇ ਇਕ ਸ਼ੱਕੀ ਅੱਲੜ੍ਹ ਨੂੰ ਮਾਰੀ ਗੋਲੀ

ਵਾਸ਼ਿੰਗਟਨ- ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਦੇ ਦੱਖਣ-ਪੂਰਬੀ ਇਲਾਕੇ ਵਿਚ ਪੁਲਸ ਨੇ ਬੰਦੂਕ ਫੜ੍ਹੇ ਇਕ ਸ਼ੱਕੀ ਅੱਲੜ੍ਹ ਨੂੰ ਗੋਲੀ ਮਾਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਦੱਖਣ-ਪੂਰਬੀ ਡੀਸੀ ਨਿਵਾਸੀ ਅਫਰੀਕੀ ਮੂਲ ਦੇ ਅਮਰੀਕੀ ਨਾਗਰਿਕ ਦੇਓਨ ਕੇਯ ਵਜੋਂ ਹੋਈ ਹੈ। 

ਪੁਲਸ ਨੇ ਦੱਸਿਆ ਕਿ ਇਹ ਘਟਨਾ ਬੁੱਧਵਾਰ ਨੂੰ ਦੱਖਣ-ਪੂਰਬੀ ਡੀਸੀ ਦੇ ਓਰੇਂਜ ਸਟ੍ਰੀਟ ਵਿਚ ਵਾਪਰੀ। ਪੁਲਸ ਮੁਤਾਬਕ ਲੋਕਾਂ ਨੇ ਇਕ ਵਿਅਕਤੀ ਦੇ ਗੈਰ-ਕਾਨੂੰਨੀ ਹਥਿਆਰ ਨਾਲ ਦੇਖੇ ਜਾਣ ਦੀ ਸੂਚਨਾ ਦਿੱਤੀ ਸੀ। ਇਸ ਸੂਚਨਾ ਤੋਂ ਬਾਅਦ ਪੁਲਸ ਜਦੋਂ ਮੌਕੇ 'ਤੇ ਪਹੁੰਚੀ ਤਾਂ ਦੋ ਲੋਕ ਪੈਦਲ ਭੱਜਣ ਲੱਗੇ। ਇਸ ਦੌਰਾਨ ਉਨ੍ਹਾਂ ਵਿਚੋਂ ਇਕ ਨੇ ਗੋਲੀ ਚਲਾ ਦਿੱਤੀ। ਇਸ ਤੋਂ ਬਾਅਦ ਪੁਲਸ ਨੇ ਜਵਾਬੀ ਕਾਰਵਾਈ ਕੀਤੀ, ਜਿਸ ਵਿਚ ਉਹ ਜ਼ਖਮੀ ਹੋ ਗਿਆ। ਜ਼ਖਮੀ ਹਾਲਤ ਵਿਚ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਪਰ ਹਰ ਮੁਮਕਿਨ ਕੋਸ਼ਿਸ਼ ਦੇ ਬਾਵਜੂਦ ਵੀ ਉਸ ਨੂੰ ਬਚਾਇਆ ਨਹੀਂ ਜਾ ਸਕਿਆ।


author

Baljit Singh

Content Editor

Related News