ਚੈੱਕ ਗਣਰਾਜ ਦੇ ਕੋਚ ਸਿਲਹਾਵੀ ਕੋਰੋਨਾ ਪਾਜ਼ੇਟਿਵ ਪਾਏ ਗਏ

Tuesday, Nov 09, 2021 - 01:20 AM (IST)

ਚੈੱਕ ਗਣਰਾਜ ਦੇ ਕੋਚ ਸਿਲਹਾਵੀ ਕੋਰੋਨਾ ਪਾਜ਼ੇਟਿਵ ਪਾਏ ਗਏ

ਪ੍ਰਾਗ - ਚੈੱਕ ਗਣਰਾਜ ਦੀ ਟੀਮ ਅਗਲੇ ਹਫਤੇ ਵਿਸ਼ਵ ਕੱਪ ਕੁਆਲੀਫਾਇਰ ਵਿੱਚ ਕੋਚ ਯਾਰੋਸਲਾਵ ਸਿਲਹਾਵੀ ਦੇ ਬਿਨਾਂ ਉਤਰੇਗੀ ਜੋ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ ਹਨ। ਸਹਾਇਕ ਕੋਚ ਜੀਰੀ ਚਿੱਤਰੀ ਐਸਟੋਨੀਆ ਖ਼ਿਲਾਫ਼ 16 ਨਵੰਬਰ ਨੂੰ ਹੋਣ ਵਾਲੇ ਮੁਕਾਬਲੇ ਵਿੱਚ ਇੰਚਾਰਜ ਹੋਣਗੇ। ਉਹ ਵੀਰਵਾਰ ਨੂੰ ਕੁਵੈਤ ਖ਼ਿਲਾਫ਼ ਹੋਣ ਵਾਲੇ ਦੋਸਤੀ ਮੈਚ ਵਿੱਚ ਵੀ ਇਹ ਭੂਮਿਕਾ ਨਿਭਾਏਗਾ। ਟੀਮ ਨੇ ਸੋਮਵਾਰ ਨੂੰ ਕਿਹਾ ਕਿ ਸਿਲਹਾਵੀ ਦਾ ਕੋਰੋਨਾ ਵਾਇਰਸ ਖ਼ਿਲਾਫ਼ ਟੀਕਾਕਰਨ ਹੋਇਆ ਹੈ ਅਤੇ ਪਿਛਲੇ 12 ਦਿਨ ਵਿੱਚ ਉਹ ਸਟਾਫ ਦੇ ਕਿਸੇ ਹੋਰ ਮੈਂਬਰ ਨੂੰ ਨਹੀਂ ਮਿਲੇ ਸਨ।

ਇਹ ਵੀ ਪੜ੍ਹੋ - ਚੈੱਕ ਗਣਰਾਜ 'ਚ ਸਰਕਾਰ ਗਠਨ ਨੂੰ ਲੈ ਕੇ ਪਾਰਟੀਆਂ 'ਚ ਬਣੀ ਸਹਿਮਤੀ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News