ਬੰਗਲਾਦੇਸ਼ ਵਿਚ ਤੂਫਾਨ ਕਾਰਨ 20 ਲੋਕਾਂ ਦੀ ਮੌਤ , 1100 ਕਰੋੜ ਦੀ ਜਾਇਦਾਦ ਦਾ ਹੋਇਆ ਨੁਕਸਾਨ

Friday, May 22, 2020 - 09:18 AM (IST)

ਬੰਗਲਾਦੇਸ਼ ਵਿਚ ਤੂਫਾਨ ਕਾਰਨ 20 ਲੋਕਾਂ ਦੀ ਮੌਤ , 1100 ਕਰੋੜ ਦੀ ਜਾਇਦਾਦ ਦਾ ਹੋਇਆ ਨੁਕਸਾਨ

ਢਾਕਾ- ਬੰਗਲਾਦੇਸ਼ ਵਿਚ ਚੱਕਰਵਾਤੀ ਤੂਫਾਨ ਅਮਫਾਨ ਨੇ ਭਾਰੀ ਤਬਾਹੀ ਮਚਾਈ ਹੈ। ਦੱਸਿਆ ਜਾ ਰਿਹਾ ਹੈ ਕਿ ਅਮਫਾਨ ਨੇ ਬੰਗਲਾਦੇਸ਼ ਵਿਚ 20 ਲੋਕਾਂ ਦੀ ਜਾਨ ਲੈ ਲਈ। ਸਰਕਾਰ ਨੇ ਅੰਦਾਜ਼ਾ ਲਗਾਇਆ ਕਿ ਤੂਫਾਨ ਨਾਲ ਲਗਭਗ 1100 ਕਰੋੜ ਟਕੇ ਦਾ ਨੁਕਸਾਨ ਹੋਇਆ ਹੈ। ਆਫਤ ਪ੍ਰਬੰਧਨ ਅਤੇ ਰਾਹਤ ਸੂਬਾ ਮੰਤਰੀ ਡਾ. ਮੁਹੰਮਦ ਐਨਮੁਰ ਰਹਿਮਾਨ ਦਾ ਹਵਾਲਾ ਦਿੰਦੇ ਹੋਏ ਸਥਾਨਕ ਅਖਬਾਰ ਢਾਕਾ ਟ੍ਰਿੂਬਊਨ ਨੇ ਦੱਸਿਆ ਕਿ ਚਾਰ ਮੰਤਰਾਲਿਆਂ ਵਲੋਂ ਸ਼ੁਰੂਆਤੀ ਅੰਦਾਜ਼ਿਆਂ ਤੋਂ ਪਤਾ ਲੱਗਦਾ ਹੈ ਕਿ ਤੂਫਾਨ ਨੇ 26 ਜ਼ਿਲਿਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ, ਜਿਸ ਕਾਰਨ 1100 ਕਰੋੜ ਟਕਾ (ਸਥਾਨਕ ਕਰੰਸੀ) ਦਾ ਨੁਕਸਾਨ ਹੋਇਆ।
 
ਆਫਤ ਪ੍ਰਬੰਧਨ ਅਤੇ ਰਾਹਤ ਸੂਬਾ ਮੰਤਰੀ ਨੇ ਕਿਹਾ ਕਿ ਸਥਾਨਕ ਸਰਕਾਰ, ਖੇਤੀ, ਮੱਛੀ ਪਾਲਣ ਅਤੇ ਪਸ਼ੂ ਪਾਲਣ ਅਤੇ ਜਲ ਸਰੋਤਾਂ ਦੇ ਮੰਤਰਾਲੇ ਤੋਂ ਪ੍ਰਾਪਤ ਜਾਣਕਾਰੀ ਦੇ ਆਧਾਰ 'ਤੇ ਇਕ ਹਫਤੇ ਦੇ ਬਾਅਦ ਹੀ ਜਾਣਕਾਰੀ ਉਪਲਬਧ ਕਰਾਵੇਗੀ। ਰਿਪੋਰਟ ਮੁਤਬਕ ਦੱਖਣੀ-ਪੱਛਮੀ ਅਤੇ ਉੱਤਰੀ-ਪੱਛਮੀ ਖੇਤਰਾਂ ਵਿਚ ਲਗਭਗ ਇਕ ਕਰੋੜ ਲੋਕ ਬਿਜਲੀ ਦੇ ਬਿਨਾ ਰਹਿਣ ਨੂੰ ਮਜ਼ਬੂਰ ਹਨ ਕਿਉਂਕਿ ਤੂਫਾਨ ਨੇ ਬਿਜਲੀ ਸਪਲਾਈ ਨੂੰ ਰੋਕ ਦਿੱਤਾ ਹੈ।
 
ਇਸ ਵਿਚਕਾਰ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਅਧਿਕਾਰੀਆਂ ਨੂੰ ਚੱਕਰਵਾਤੀ ਤੂਫਾਨ ਨੂੰ ਪ੍ਰਭਾਵਿਤ ਲੋਕਾਂ ਨੂੰ ਧਨ ਅਤੇ ਰਾਹਤ ਸਮੱਗਰੀ ਪ੍ਰਦਾਨ ਕਰਨ ਅਤੇ ਉਨ੍ਹਾਂ ਦੇ ਘਰਾਂ ਦੇ ਪੁਨਰ ਨਿਰਮਾਣ ਲਈ ਜਲਦੀ ਹੀ ਉੁਪਾਅ ਕਰਨ ਦਾ ਹੁਕਮ ਦਿੱਤਾ। ਇਸ ਤੋਂ ਪਹਿਲਾਂ ਤੂਫਾਨ ਨਾਲ ਹੋਣ ਵਾਲੇ ਨੁਕਸਾਨ ਦੀ ਜਾਣਕਾਰੀ ਦਿੰਦੇ ਹੋਏ ਸਿਹਤ ਮੰਤਰਾਲੇ ਦੀ ਬੁਲਾਰਾ ਆਇਸ਼ਾ ਅਖਤਰ ਨੇ ਦੱਸਿਆ ਕਿ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ। 160 ਤੋਂ 200 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾ ਦੇ ਚੱਲਦਿਆਂ ਥਾਂ-ਥਾਂ ਦਰੱਖਤ ਅਤੇ ਬਿਜਲੀ ਦੇ ਖੰਭੇ ਉੱਖੜ ਗਏ। ਕਈ ਘਰਾਂ ਦੀਆਂ ਕੰਧਾਂ ਢਹਿ ਗਈਆਂ। ਤੇਜ਼ ਮੀਂਹ ਨੇ ਤੂਫਾਨ ਦੇ ਕਹਿਰ ਨੂੰ ਵਧਾ ਦਿੱਤਾ। ਜ਼ਿਕਰਯੋਗ ਹੈ ਕਿ ਬੁੱਧਵਾਰ ਦੁਪਹਿਰ ਬਾਅਦ ਢਾਈ ਵਜੇ ਦੇ ਕਰੀਬ ਇਹ ਤੂਫਾਨ ਸਮੁੰਦਰ ਵਲੋਂ ਪੱਛਮੀ ਬੰਗਾਲ ਦੇ ਦੀਘਾ ਅਤੇ ਬੰਗਲਾਦੇਸ਼ ਦੇ ਹਟੀਆ ਟਾਪੂ ਨਾਲ ਟਕਰਾਇਆ ਸੀ। ਭਾਰਤ ਅਤੇ ਬੰਗਲਾਦੇਸ਼ ਦੋਹਾਂ ਦੀ ਸਰਹੱਦ 'ਤੇ ਆਉਣ ਵਾਲੇ ਤੂਫਾਨ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਖੇਤਰ ਰਿਹਾ। ਜੰਗਲ ਵਿਚ ਕਈ ਜਾਨਵਰਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। 


author

Lalita Mam

Content Editor

Related News