ਪਾਕਿ ''ਚ ਸਾਈਬਰ ਅਟੈਕ, ਵੈੱਬਸਾਈਟ ''ਤੇ ਲਿਖਿਆ- ''ਲਾਹੌਰ ''ਚ ਵੀ ਰਾਮ ਲਲਾ ਆਉਣਗੇ''

Saturday, Aug 15, 2020 - 02:46 PM (IST)

ਪਾਕਿ ''ਚ ਸਾਈਬਰ ਅਟੈਕ, ਵੈੱਬਸਾਈਟ ''ਤੇ ਲਿਖਿਆ- ''ਲਾਹੌਰ ''ਚ ਵੀ ਰਾਮ ਲਲਾ ਆਉਣਗੇ''

ਇਸਲਾਮਾਬਾਦ- ਪਾਕਿਸਤਾਨੀ ਵੈੱਬਸਾਈਟ ਇਕ ਵਾਰ ਫਿਰ ਹੈਕਰਜ਼ ਦੇ ਨਿਸ਼ਾਨ 'ਤੇ ਆ ਗਈ ਹੈ। ਭਾਰਤੀ ਆਜ਼ਾਦੀ ਦਿਹਾੜੇ ਦੇ ਇਕ ਦਿਨ ਪਹਿਲਾਂ ਫਾਤਿਮਾ ਜਿੰਨਾ ਮਹਿਲਾ ਕਾਲਜ ਦੀ ਵੈੱਬਸਾਈਟ 'ਤੇ ਭਾਰਤ ਦਾ ਤਿਰੰਗਾ ਲਹਿਰਾਉਂਦਾ ਦਿਖਾਈ ਦਿੱਤਾ। ਇੰਨਾ ਹੀ ਨਹੀਂ ਵੈੱਬਸਾਈਟ 'ਤੇ ਰਾਮ ਲਲਾ ਦੀ ਵੀ ਤਸਵੀਰ ਲਗਾ ਦਿੱਤੀ ਗਈ। 


ਖਬਰਾਂ ਦੀ ਮੰਨੀਏ ਤਾਂ ਪਾਕਿਸਤਾਨ ਦੀ ਵੈੱਬਸਾਈਟ peterco.com.pk ਨੂੰ 'ਇੰਡੀਅਨ ਸਾਈਬਰ ਟਰੂਪ' ਵਲੋਂ ਹੈਕ ਕੀਤਾ ਗਿਆ। ਹੈਕਰਜ਼ ਨੇ ਭਗਵਾਨ ਸ਼੍ਰੀ ਰਾਮ ਦੀ ਤਸਵੀਰ ਹੇਠ ਲਿਖਿਆ- ਰਾਮ ਲਲਾ ਅਸੀਂ ਆਵਾਂਗੇ, ਮੰਦਰ ਕਰਾਚੀ ਤੇ ਲਾਹੌਰ ਵਿਚ ਵੀ ਬਣਾਵਾਂਗੇ। ਇਸ ਦੇ ਅਗਲੇ ਸੰਦੇਸ਼ ਵਿਚ ਲਿਖਿਆ ਸੀ ਕਿ ਹਜ਼ਾਰਾਂ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਹਨ, ਜਿਸ ਕਾਰਨ ਇਸ ਦਿਨ ਨੂੰ ਸਾਡਾ ਦੇਸ਼ ਮਨਾ ਰਿਹਾ ਹੈ। ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਨਹੀਂ ਭੁਲਾ ਸਕਦੇ। 'ਹੈਪੀ ਇੰਡੀਪੈਂਡਸ ਡੇਅ।'


ਅਸਲ ਵਿਚ ਪਾਕਿਸਤਾਨੀ ਪੱਤਰਕਾਰ ਨਾਇਲਾ ਇਨਾਇਤ ਨੇ ਆਪਣੇ ਟਵਿੱਟਰ ਹੈਂਡਲ 'ਤੇ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿਚ ਦਿਖਾਈ ਦੇ ਰਿਹਾ ਹੈ ਕਿ ਪੇਜ 'ਤੇ ਸਭ ਤੋਂ ਉੱਪਰ ਤਿਰੰਗੇ ਨਾਲ 'ਸਤਯਮੇਵ ਜਯਤੇ' ਲਿਖਿਆ ਹੋਇਆ ਸੀ। ਉਸ ਦੇ ਹੇਠਾਂ ਭਾਰਤ ਦਾ ਤਿਰੰਗਾ ਝੰਡਾ ਲੈ ਕੇ ਦੌੜਦੇ ਹੋਏ ਬੱਚਿਆਂ ਦੀ ਤਸਵੀਰ ਹੈ ਤੇ ਫਿਰ ਆਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ ਗਈ ਹੈ। 


author

Lalita Mam

Content Editor

Related News