ਸਾਈਬਰ ਅਟੈਕ : ਅਗਲੇ ਹਫਤੇ ਖੁੱਲ੍ਹ ਜਾਵੇਗੀ ਕੋਲੋਨੀਅਲ ਪਾਈਪਲਾਈਨ, ਚੋਰੀ ਹੋਇਆ ਸੀ 100 ਜੀ.ਬੀ. ਡਾਟਾ
Friday, May 14, 2021 - 03:21 AM (IST)
ਵਾਸ਼ਿੰਗਟਨ-ਪਿਛਲੇ ਹਫਤੇ ਹੀ ਅਮਰੀਕਾ 'ਚ ਵੱਡਾ ਸਾਈਬਰ ਅਟੈਕ ਹੋਇਆ ਸੀ ਜਿਸ ਤੋਂ ਬਾਅਦ ਕੋਲੋਨੀਅਲ ਪਾਈਪਲਾਈਨ ਬੰਦ ਕਰ ਦਿੱਤੀ ਗਈ ਸੀ। ਕੋਲੋਨੀਅਲ ਪਾਈਪਲਾਈਨ ਅਮਰੀਕਾ ਦੀ ਸਭ ਤੋਂ ਵੱਡੀ ਈਂਧਨ ਪਾਈਪਲਾਈਨ ਹੈ ਜਿਸ 'ਤੇ ਰੈਨਸਮਵੇਅਰ ਅਟੈਕ ਕਰ ਕੇ 100 ਜੀ.ਬੀ. ਡਾਟਾ ਚੋਰੀ ਕੀਤਾ ਗਿਆ ਸੀ। ਇਕ ਰਿਪੋਰਟ ਮੁਤਾਬਕ ਅਗਲੇ ਹਫਤੇ ਬੁੱਧਵਾਰ ਨੂੰ ਕੋਲੋਨੀਅਲ ਪਾਈਪਲਾਈਨ ਨੂੰ ਫਿਰ ਤੋਂ ਸ਼ੁਰੂ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਕੰਪਨੀ ਨੇ ਕਿਹਾ ਸੀ ਕਿ ਇਸ ਸਾਈਬਰ ਅਟੈਕ ਕਾਰਣ ਨਾਰਮਲ ਸਪਲਾਈ ਕਈ ਦਿਨਾਂ ਤੱਕ ਬੰਦ ਰਹੇਗੀ।
ਤੁਹਾਨੂੰ ਦੱਸ ਦੇਈਏ ਕਿ ਕੋਲੋਨੀਅਲ ਪਾਈਪਲਾਈਨ ਨਾਲ ਰੋਜ਼ਾਨਾ 25 ਲੱਖ ਬੈਰਲ ਤੇਲ ਜਾਂਦਾ ਹੈ। ਅਮਰੀਕਾ ਦੇ ਈਸਟ ਕੋਸਟ ਦੇ ਸੂਬਿਆਂ 'ਚ ਡੀਜ਼ਲ, ਗੈਸ ਅਤੇ ਜੈੱਟ ਈਂਧਨ ਦੀ 45 ਫੀਸਦੀ ਸਪਲਾਈ ਇਸ ਪਾਈਪਲਾਈਨ ਰਾਹੀਂ ਹੁੰਦੀ ਹੈ। ਪਾਈਪਲਾਈਨ 'ਤੇ ਸਾਈਬਰ ਦੋਸ਼ੀਆਂ ਦੇ ਇਕ ਗੈਂਗ ਨੇ ਸ਼ੁੱਕਰਵਾਰ ਹਮਲਾ ਕੀਤਾ ਜਿਸ ਤੋਂ ਬਾਅਦ ਇਸ ਦੀ ਮੁਰੰਮਤ ਦਾ ਕੰਮ ਅਜੇ ਵੀ ਜਾਰੀ ਹੈ। ਇਸ ਸਾਈਬਰ ਅਟੈਕ ਤੋਂ ਬਾਅਦ ਅਮਰੀਕਾ 'ਚ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਹੈ।