ਚੀਨ ਵੱਲੋਂ ਲਿਖਤੀ ਸਮਝੌਤਿਆਂ ਦੀ ਅਣਦੇਖੀ ਕਾਰਨ LAC ’ਤੇ ਵਿਗੜੇ ਹਾਲਾਤ : ਜੈਸ਼ੰਕਰ
Saturday, Feb 12, 2022 - 03:44 PM (IST)
ਮੈਲਬੌਰਨ– ਆਸਟ੍ਰੇਲੀਆਈ ਵਿਦੇਸ਼ ਮੰਤਰੀ ਮਾਰਿਸ ਪਾਯਨੇ ਦੇ ਨਾਲ ਸ਼ਨੀਵਾਰ ਨੂੰ ਸਾਂਝੇ ਪੱਤਰਕਾਰ ਸੰਮੇਲਨ ’ਚ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) ’ਤੇ ਮੌਜੂਦਾ ਸਥਿਤੀ, ਚੀਨ ਦੁਆਰਾ ਸਰਹੱਦ ’ਤੇ ਫੌਜ ਇਕੱਠੀ ਨਾ ਕਰਨ ਦੇ ਲਿਖਤੀ ਸਮਝੌਤਿਆਂ ਦੀ ਅਣਦੇਖੀ ਕਰਨ ਦੇ ਕਾਰਨ ਪੈਦਾ ਹੋਈ ਹੈ। ਜੈਸ਼ੰਕਰ ਨੇ ਕਿਹਾ ਕਿ ਜਦੋਂ ਕੋਈ ਵੱਡਾ ਦੇਸ਼ ਲਿਖਤੀ ਪਾਬੰਦੀਆਂ ਦੀ ਅਣਦੇਖੀ ਕਰਦਾ ਹੈ ਤਾਂ ਇਹ ਪੂਰੇ ਕੌਮਾਂਤਰੀ ਭਾਈਚਾਰੇ ਲਈ ਚਿੰਤਾ ਦਾ ਵਿਸ਼ਾ ਹੁੰਦਾ ਹੈ।
ਇਹ ਵੀ ਪੜ੍ਹੋ– ਅਰਧ-ਨਗਨ ਹਾਲਤ ’ਚ ਸੜਕਾਂ ’ਤੇ ਘੁੰਮਦੀ ਮਿਲੀ ਵਿਦੇਸ਼ੀ ਲੜਕੀ, ਜਾਣੋ ਪੂਰਾ ਮਾਮਲਾ
ਉਨ੍ਹਾਂ ਭਾਰਤ ਅਤੇ ਚੀਨ ਦੀਆਂ ਸਰਹੱਦਾਂ ਵਿਚਕਾਰ ਪੂਰਬੀ ਲੱਦਾਖ ਸਰਹੱਦ ’ਤੇ ਤਣਾਅ ਨੂੰ ਲੈ ਕੇ ਇਕ ਸਵਾਲ ਦੇ ਜਵਾਬ ’ਚ ਇਹ ਬਿਆਨ ਦਿੱਤਾ। ਇਹ ਪੁੱਛੇ ਜਾਣ ’ਤੇ ਕਿ ਕੀ ਸ਼ੁੱਕਰਵਾਰ ਨੂੰ ਇਥੇ ‘ਕਵਾਡ’ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ’ਚ ਭਾਰਤ-ਚੀਨ ਸਰਹੱਦ ’ਤੇ ਤਣਾਅ ਦੇ ਮੁੱਦੇ ’ਤੇ ਚਰਚਾ ਹੋਈ, ਜੈਸ਼ੰਕਰ ਨੇ ਕਿਹਾ ‘ਹਾਂ’ ’ਚ ਜਵਾਬ ਦਿੱਤਾ। ਉਨ੍ਹਾਂ ਕਿਹਾ, ‘ਹਾਂ ਅਸੀਂ (ਕਵਾਡ) ਭਾਰਤ-ਚੀਨ ਸੰਬੰਧਾਂ ’ਤੇ ਚਰਚਾ ਕੀਤੀ ਕਿਉਂਕਿ ਇਹ ਸਾਡੇ ਗੁਆਂਡ ’ਚ ਹੋਣ ਵਾਲੇ ਘਟਨਾਕ੍ਰਮ ਦੀ ਜਾਣਕਾਰੀ ਇਕ-ਦੂਜੇ ਨੂੰ ਦੇਣ ਦੇ ਤਰੀਕੇ ਦਾ ਇਕ ਹਿੱਸਾ ਹੈ। ਇਹ ਇਕ ਅਜਿਹਾ ਮਸਲਾ ਹੈ ਜਿਨ੍ਹਾਂ ’ਚ ਕਈ ਦੇਸ਼ਾਂ ਨੂੰ ਰੂਚੀ ਹੈ। ਖਾਸਤੌਰ ’ਤੇ ਹਿੰਦ-ਪ੍ਰਸ਼ਾਂਤ ਖੇਤਰ ਦੇ ਦੇਸ਼’
ਇਹ ਵੀ ਪੜ੍ਹੋ– ਚਲਦੀ ਟਰੇਨ ’ਚ ਕੁੜੀ ਨਾਲ ਬਲਾਤਕਾਰ, ਦੋਸ਼ੀ ਗ੍ਰਿਫ਼ਤਾਰ
ਜੈਸ਼ੰਕਰ ਨੇ ਕਿਹਾ ਕਿ ਸਰਹੱਦ ’ਤੇ ਫੌਜ ਦਾ ਇਕੱਠ ਨਾ ਕਰਨ ਦੇ ਭਾਰਤ ਦੇ ਨਾਲ ਕੀਤੇ ਗਏ ਲਿਖਤੀ ਸਮਝੌਤਿਆਂ ਦੀ ਚੀਨ ਦੁਆਰਾ 2020 ’ਚ ਅਣਦੇਖੀ ਕਰਨ ਕਾਰਨ ਐੱਲ.ਏ.ਸੀ. ’ਤੇ ਮੌਜੂਦਾ ਸਥਿਤੀ ਪੈਦਾ ਹੋਈ ਹੈ। ਉਨ੍ਹਾਂ ਕਿਹਾ, ‘ਜਦੋਂ ਕੋਈ ਵੱਡਾ ਦੇਸ਼ ਲਿਖਤੀ ਸਮਝੌਤਿਆਂ ਦੀ ਅਣਦੇਖੀ ਕਰਦਾ ਹੈ ਤਾਂ ਮੈਨੂੰ ਲਗਦਾ ਹੈ ਕਿ ਇਹ ਪੂਰੇ ਕੌਮਾਂਤਰੀ ਭਾਈਚਾਰੇ ਲਈ ਵਾਜਿਬ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ।’ ਜ਼ਿਕਰਯੋਗ ਹੈ ਕਿ ਪੈਂਗੋਗ ਝੀਲ ’ਚ ਹਿੰਸਕ ਝੜਪ ਤੋਂ ਬਾਅਦ ਭਾਰਤ ਅਤੇ ਚੀਨ ਦੀਆਂ ਸਰਹੱਦਾਂ ਵਿਚਕਾਰ ਪੂਰਬੀ ਲੱਦਾਖ ਸਰਹੱਦ ’ਤੇ ਤਣਾਅ ਪੈਦਾ ਹੋਇਆ ਅਤੇ ਦੋਵਾਂ ਪੱਖਾਂ ਨੇ ਹਜ਼ਾਰਾਂ ਫੌਜੀਆਂ ਨੂੰ ਸਰਹੱਦ ’ਤੇ ਭੇਜ ਕੇ ਆਪਣੀ ਤਾਇਨਾਤੀ ਹੌਲੀ-ਹੌਲੀ ਵਧਾ ਲਈ ਹੈ। ਦੋਵਾਂ ਦੇਸ਼ਾਂ ਵਿਚਕਾਰ ਗਲਵਾਨ ਘਾਟੀ ’ਚ ਹਿੰਸਕ ਝੜਪ ਤੋਂ ਬਾਅਦ ਤਣਾਅ ਪੈਦਾ ਹੋਇਆ।
ਇਹ ਵੀ ਪੜ੍ਹੋ– ਮਾਂ-ਧੀ ਨੂੰ ਬੰਧਕ ਬਣਾ ਕੇ 1 ਕਰੋੜ ਦਾ ਸੋਨਾ ਅਤੇ 10 ਲੱਖ ਰੁਪਏ ਲੁੱਟੇ