ਇਸ ਔਰਤ ਨੂੰ ਮਿਲੀ 115 ਸਾਲ ਪੁਰਾਣੀ ਚਾਕਲੇਟ, ਕਿਹਾ-''ਮੇਰਾ ਕ੍ਰਿਸਮਿਸ ਦਾ ਤੋਹਫਾ''

Tuesday, Dec 19, 2017 - 03:12 PM (IST)

ਇਸ ਔਰਤ ਨੂੰ ਮਿਲੀ 115 ਸਾਲ ਪੁਰਾਣੀ ਚਾਕਲੇਟ, ਕਿਹਾ-''ਮੇਰਾ ਕ੍ਰਿਸਮਿਸ ਦਾ ਤੋਹਫਾ''

ਸ਼ੇਫੀਲਡ— 49 ਸਾਲ ਦੀ ਵਿੱਕੀ ਜੋਂਸ ਨੂੰ ਆਪਣੇ ਘਰ 'ਚੋਂ 115 ਸਾਲ ਪੁਰਾਣੀ ਚਾਕਲੇਟ ਮਿਲੀ ਹੈ, ਜਿਸ ਨੂੰ ਦੇਖ ਕੇ ਉਹ ਬਹੁਤ ਖੁਸ਼ ਹੈ। ਇੰਗਲੈਂਡ ਦੇ ਸ਼ਹਿਰ ਸ਼ੇਫੀਲਡ 'ਚ ਰਹਿਣ ਵਾਲੀ ਵਿੱਕੀ ਦਾ ਕਹਿਣਾ ਹੈ ਕਿ  ਉਸ ਲਈ ਇਹ  ਕ੍ਰਿਸਮਿਸ ਦਾ ਤੋਹਫਾ ਹੈ ਜੋ ਉਸ ਦੇ ਪਰਿਵਾਰ ਵਲੋਂ ਉਸ ਨੂੰ ਮਿਲਿਆ ਹੈ। ਇਸ ਦਾ ਰੰਗ ਭਾਵੇਂ ਬਦਲ ਗਿਆ ਹੈ ਪਰ ਸੁਆਦ ਅਜਿਹਾ ਹੈ, ਜਿਸ ਨੂੰ ਖਾ ਕੇ ਕਦੇ ਕੋਈ ਭੁੱਲ ਨਹੀਂ ਸਕਦਾ। ਇਹ ਉਸ ਦੀ ਦਾਦੀ ਨੇ ਖਰੀਦੀ ਸੀ, ਜਿਸ ਦੀ ਅਚਾਨਕ ਮੌਤ ਹੋ ਗਈ ਤੇ ਇਸ ਚਾਕਲੇਟ ਇਕ ਖੂਬਸੂਰਤ ਬਕਸੇ 'ਚ ਰੱਖੀ ਰਹਿ ਗਈ। ਵਿੱਕੀ ਨੂੰ ਆਪਣੀ ਦਾਦੀ ਦੇ ਸਾਮਾਨ 'ਚੋਂ ਦੋ ਬਕਸੇ ਮਿਲੇ ਜਿਸ 'ਚੋਂ ਇਕ ਖਾਲੀ ਸੀ ਤੇ ਇਕ 'ਚ ਚਾਕਲੇਟ ਸੀ।

PunjabKesari
ਉਸ ਨੇ ਕਿਹਾ ਕਿ ਜੇਕਰ ਉਹ ਇਸ ਨੂੰ ਵੇਚੇਗੀ ਤਾਂ ਉਸ ਨੂੰ ਇਸ ਦੀ ਚੰਗੀ ਕੀਮਤ ਮਿਲ ਜਾਵੇਗੀ ਪਰ ਉਹ ਅਜਿਹਾ ਨਹੀਂ ਕਰੇਗੀ ਕਿਉਂਕਿ ਇਹ ਉਸ ਦਾ ਖਾਸ ਕ੍ਰਿਸਮਿਸ ਤੋਹਫਾ ਹੈ।


Related News