ਸ਼੍ਰੀਲੰਕਾ ''ਚ ਮੁੜ ਕਰਫਿਊ, 100 ਤੋਂ ਵਧੇਰੇ ਲੋਕ ਗ੍ਰਿਫਤਾਰ

Wednesday, May 15, 2019 - 11:00 PM (IST)

ਸ਼੍ਰੀਲੰਕਾ ''ਚ ਮੁੜ ਕਰਫਿਊ, 100 ਤੋਂ ਵਧੇਰੇ ਲੋਕ ਗ੍ਰਿਫਤਾਰ

ਕੋਲੰਬੋ— ਸ਼੍ਰੀਲੰਕਾ ਦੀ ਪੁਲਸ ਨੇ ਈਸਟਰ ਦੇ ਦਿਨ ਹੋਏ ਆਤਮਘਾਤੀ ਹਮਲਿਆਂ ਤੋਂ ਬਾਅਦ ਹੁਣ ਭੜਕੀ ਫਿਰਕੂ ਹਿੰਸਾ ਦੇ ਮੱਦੇਨਜ਼ਰ ਕਈ ਖੇਤਰਾਂ 'ਚ ਬੁੱਧਵਾਰ ਨੂੰ ਦੁਬਾਰਾ ਕਰਫਿਊ ਲਗਾ ਦਿੱਤਾ ਤੇ ਇਸ ਦੌਰਾਨ 100 ਤੋਂ ਵਧੇਰੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਪ੍ਰਸ਼ਾਸਨ ਵਲੋਂ ਦੇਸ਼ ਭਰ ਤੋਂ ਕਰਫਿਊ ਹਟਾਉਣ ਦੇ ਕੁਝ ਹੀ ਘੰਟੇ ਬਾਅਦ ਇਹ ਐਲਾਨ ਕੀਤਾ ਗਿਆ।

'ਨਿਊ ਫਸਟ' ਮੁਤਾਬਕ ਪੁਲਸ ਬੁਲਾਰੇ ਐੱਸ.ਪੀ. ਰੁਵਾਨ ਗੁਣਾਸ਼ੇਖਰ ਨੇ ਦੱਸਿਆ ਕਿ ਉੱਤਰੀ ਸੂਬੇ ਤੇ ਗਾਂਪਾਹਾ ਪੁਲਸ ਖੇਤਰ 'ਚ ਬੁੱਧਵਾਰ ਰਾਤ 7 ਵਜੇ ਤੋਂ ਵੀਰਵਾਰ ਸਵੇਰੇ ਚਾਰ ਵਜੇ ਤੱਕ ਕਰਫਿਊ ਲੱਗਿਆ ਰਹੇਗਾ। ਇਸ ਵਿਚਾਲੇ ਇਕ ਫੌਜੀ ਬੁਲਾਰੇ ਨੇ ਕਿਹਾ ਕਿ ਸਥਿਤੀ ਹੁਣ ਪੂਰੀ ਤਰ੍ਹਾਂ ਨਾਲ ਕੰਟਰੋਲ 'ਚ ਹੈ। ਸ਼੍ਰੀਲੰਕਾ ਦੀ ਹਵਾਈ ਫੌਜ ਦੇ ਬੁਲਾਰੇ ਕੈਪਟਨ ਗਿਹਾਨ ਸੇਨੇਵਿਰਾਤਨੇ ਨੇ ਕਿਹਾ ਕਿ ਹਵਾਈ ਫੌਜ ਗੈਰ-ਕਾਨੂੰਨੀ ਰੂਪ ਨਾਲ ਜਮਾ ਹੋਣ ਤੇ ਹਿੰਸਾ 'ਤੇ ਰੋਕ ਲਗਾਉਣ ਦੇ ਮਕਸਦ ਲਈ ਦਿਨ-ਰਾਤ ਹੈਲੀਕਾਪਟਰ ਤਾਇਨਾਤ ਕਰੇਗੀ। ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ 'ਚ ਸ਼ਾਮਲ ਲੋਕਾਂ ਦੇ ਬਾਰੇ ਆਸਮਾਨ ਤੋਂ ਫੋਟੋਗ੍ਰਾਫਿਕ ਸਬੂਤ ਹਾਸਲ ਕਰਨ ਤੇ ਕਾਨੂੰਨ ਤੋੜਨ ਵਾਲਿਆਂ ਦੇ ਖਿਲਾਫ ਅਜਿਹੇ ਸਬੂਤ ਭੇਜਣ ਲਈ ਪਹਿਲਾਂ ਹੀ ਕਦਮ ਚੁੱਕੇ ਹਨ।

ਇਸ ਵਿਚਾਲੇ ਵਿੱਤ ਮੰਤਰੀ ਮੰਗਲਾ ਸਮਰਵੀਰਾ ਨੇ ਕਿਹਾ ਕਿ ਸ਼੍ਰੀਲੰਕਾ ਨੂੰ ਅੱਤਵਾਦੀ ਹਮਲੇ ਤੋਂ ਬਾਅਦ ਦੀ ਸਥਿਤੀ 'ਚ ਅਮਰੀਕਾ ਜਾਂ ਹੋਰ ਦੇਸ਼ ਤੋਂ ਫੌਜ ਬੁਲਾਉਣ ਦੀ ਲੋੜ ਨਹੀਂ ਹੈ।


author

Baljit Singh

Content Editor

Related News