ਨਿਊਯਾਰਕ ਦੇ ਟਾਈਮਜ਼ ਸਕੁਏਅਰ ''ਤੇ ਸੱਭਿਆਚਾਰਕ ਪ੍ਰੋਗਰਾਮ ‘ਤੇਲਗੂ ਆਰਾ‘ ਆਯੋਜਿਤ
Friday, Sep 06, 2024 - 10:39 AM (IST)
ਨਿਊਯਾਰਕ (ਰਾਜ ਗੋਗਨਾ )- ਨਿਊਯਾਰਕ ਦਾ ਮਸ਼ਹੂਰ ਟਾਈਮਜ਼ ਸਕੁਆਇਰ ਤੇਲਗੂ ਪਰੰਪਰਾਵਾਂ ਅਤੇ ਸੱਭਿਆਚਾਰ ਦਾ ਮੰਚ ਬਣ ਗਿਆ। ਦੋਵਾਂ ਤੇਲਗੂ ਰਾਜਾਂ ਦੀ ਸੱਭਿਆਚਾਰਕ ਵਿਰਾਸਤ ਨੇ ਅਮਰੀਕੀਆਂ ਨੂੰ ਬਹੁਤ ਪ੍ਰਭਾਵਿਤ ਕੀਤਾ। ਤੇਲਗੂ ਲਿਟਰੇਸੀ ਐਂਡ ਕਲਚਰਲ ਐਸੋਸੀਏਸ਼ਨ (ਟੀ.ਐਲ.ਸੀ.ਏ), ਜੋ ਪਿਛਲੇ 53 ਸਾਲਾਂ ਤੋਂ ਉੱਤਰੀ ਅਮਰੀਕਾ ਵਿੱਚ ਭਾਰਤੀ-ਅਮਰੀਕੀ ਤੇਲਗੂ ਦੇ ਵਿਕਾਸ ਲਈ ਕੰਮ ਕਰ ਰਹੀ ਹੈ, ਉਨ੍ਹਾਂ ਨੇ ਵੀਕੈਂਡ ਦੌਰਾਨ ਕਈ ਪ੍ਰੋਗਰਾਮ ਆਯੋਜਿਤ ਕੀਤੇ। ਇਹ ਪਹਿਲੀ ਵਾਰ ਹੈ ਜਦੋਂ ਸੰਸਥਾ ਟਾਈਮਜ਼ ਸਕੁਏਅਰ ਨਿਊਯਾਰਕ 'ਤੇ ਸੱਭਿਆਚਾਰਕ ਮੇਲੇ ਦਾ ਆਯੋਜਨ ਕੀਤਾ।ਐਸੋਸੀਏਸ਼ਨ ਨੇ ਤੇਲਗੂ ਪਰੰਪਰਾਵਾਂ ਦਾ ਸੱਭਿਆਚਾਰਿਕ ਵਿਰਾਸਤ ‘ਤੇਲਗੂ ਆਰਾ‘ ਨਾਂ ਦਾ ਸੱਭਿਆਚਾਰਿਕ ਪ੍ਰੋਗਰਾਮ ਮੇਲੇ ਦੇ ਰੂਪ ਵਿਚ ਮਨਾਇਆ।
ਪੜ੍ਹੋ ਇਹ ਅਹਿਮ ਖ਼ਬਰ-ਟਰੰਪ ਦੇ ਰਿਹੈ ਸਖ਼ਤ ਟੱਕਰ, ਹੁਣ 4 ਰਾਜਾਂ 'ਚ ਕਮਲਾ ਹੈਰਿਸ ਦੇ ਬਰਾਬਰ
ਇਸ ਮੌਕੇ ਨੌਜਵਾਨਾਂ ਅਤੇ ਔਰਤਾਂ ਨੇ ਆਪਣਾ ਰਵਾਇਤੀ ਡਾਂਸ ਪੇਸ਼ ਕੀਤਾ। ਇਸ ਵਿੱਚ ਕੁਚੀਪੁੜੀ ਨਾਚ, ਕਲਾਮਕਾਰੀ ਪੇਂਟਿੰਗਜ਼, ਕਲਾਮਕਾਰੀ ਪਹਿਰਾਵੇ ਅਤੇ ਮੂਰਤੀਆਂ ਸਮੇਤ 35 ਕਿਸਮਾਂ ਦੇ ਪ੍ਰਦਰਸ਼ਨ ਸਨ। ਟਾਈਮਜ਼ ਸਕੁਏਅਰ ''ਤੇ ਆਉਣ ਵਾਲੇ ਹਰ ਵਿਅਕਤੀ ਨੇ ਇਨ੍ਹਾਂ ਨੂੰ ਦੇਖਿਆ। ਪ੍ਰੋਗਰਾਮ ਨੂੰ ਦੋਵਾਂ ਰਾਜਾਂ ਦੇ ਸਾਰੇ ਖੇਤਰਾਂ ਦੀ ਨੁਮਾਇੰਦਗੀ ਕਰਨ ਲਈ ਤਿਆਰ ਕੀਤਾ ਗਿਆ ਸੀ। ਟੀ.ਐਲ.ਸੀ.ਏ. ਦੇ ਪ੍ਰਧਾਨ ਕਿਰਨ ਰੈਡੀ ਪਰਵਤਾਲਾ ਨੇ ਕਿਹਾ ਕਿ ਨਵੀਂ ਪੀੜ੍ਹੀ ਨੂੰ ਤੇਲਗੂ ਭਾਸ਼ਾ ਅਤੇ ਸੱਭਿਆਚਾਰ ਤੋਂ ਜਾਣੂ ਕਰਵਾਉਣ ਲਈ ਇਹ ਫੈਸਟੀਵਲ ਆਯੋਜਿਤ ਕੀਤਾ ਗਿਆ ਸੀ। ਦਿਲੀਪ ਚੌਹਾਨ, ਡਿਪਟੀ ਕਮਿਸ਼ਨਰ, ਅੰਤਰਰਾਸ਼ਟਰੀ ਮਾਮਲੇ ਵਿਭਾਗ, ਨਿਊਯਾਰਕ ਸਿਟੀ ਮੇਅਰ ਦੇ ਦਫਤਰ, ਇਸ ਸਮਾਗਮ ਦੇ ਮੁੱਖ ਮਹਿਮਾਨ ਸਨ। ਅਤੇ ਉਨ੍ਹਾਂ ਨੇ TLCA ਦੇ ਯਤਨਾਂ ਦੀ ਸ਼ਲਾਘਾ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।