ਜ਼ਾਲਮ ਪਤੀ ਦੀ ਬੇਰਹਿਮੀ ਨੇ ਪਤਨੀ ਨੂੰ ਕੀਤਾ ਅਪਾਹਜ਼

09/10/2017 1:35:56 PM

ਸਿਡਨੀ— ਮੰਗਲਵਾਰ ਨੂੰ ਬਾਲੀ ਵਿਚ ਰਹਿੰਦੀ ਇਕ ਔਰਤ ਦੇ ਜਾਲਮ ਪਤੀ ਨੇ ਬੱਚਿਆਂ ਸਾਹਮਣੇ ਹੀ ਉਸ ਦੇ ਦੋਹਾਂ ਪੈਰਾਂ ਨੂੰ ਵੱਢ ਦਿੱਤਾ। ਇਸ ਹਿੰਸਕ ਹਮਲੇ ਵਿਚ ਨੌਕਰਾਣੀ ਪੈਟੂ ਕੈਰੀਨ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਔਰਤ 'ਤੇ ਹੋਏ ਇਸ ਹਮਲੇ ਦੇ ਚਸ਼ਮਦੀਦ ਗਵਾਹ ਉਸ ਦੇ ਦੋ ਬੱਚੇ ਹਨ, ਜਿਨ੍ਹਾਂ ਦੀ ਉਮਰ 9 ਅਤੇ 13 ਸਾਲ ਹੈ।
ਮਿਸ ਕੈਰੀਨ ਬਾਲੀ ਵਿਚ ਸਾਬਕਾ ਐੱਮ. ਐੱਮ. ਏ ਫਾਈਟਰ ਰੋਹਾਨ ਲੀ ਦੇ ਘਰ ਨੌਕਰਾਣੀ ਸੀ, ਜੋ ਦੋ ਸਾਲ ਪਹਿਲਾਂ ਪਰਥ ਤੋਂ ਇੰਡੋਨੇਸ਼ੀਆ ਚਲੇ ਗਏ ਸਨ।
ਲੀ, ਜਿਸ ਨੇ ਇਸ ਹਮਲੇ ਦੀ ਗਵਾਹੀ ਦਿੱਤੀ, ਉਸ ਨੇ ਜ਼ਖਮੀ ਔਰਤ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ। ਉਹੀ ਇਸ ਜ਼ਖਮੀ ਮਾਂ ਅਤੇ ਉਸ ਦੇ ਬੱਚਿਆਂ ਦੀ ਮਦਦ ਲਈ ਅੱਗੇ ਆਇਆ। ਉਸ ਨੇ ਜ਼ਖਮੀ ਮਾਂ ਦੇ ਇਲਾਜ ਲਈ ਪੈਸਾ ਇੱਕਠਾ ਕਰਨ ਲਈ ਇਕ ਫੰਡ ਪੇਜ਼ ਬਣਾਇਆ। ਜ਼ਖਮੀ ਔਰਤ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ ਅਤੇ ਉਸ ਦੀ ਸਥਿਤੀ ਵਿਚ ਸੁਧਾਰ ਹੋ ਰਿਹਾ ਹੈ। ਡਾਕਟਰ ਹੁਣ ਉਸ ਨੂੰ ਨਕਲੀ ਪੈਰ ਲਗਾਉਣਗੇ।
ਲੀ ਵੱਲੋਂ ਔਰਤ ਦੀ ਮਦਦ ਲਈ ਬਣਾਏ ਗਏ ਫੰਡ ਪੇਜ਼ ਵਿਚ ਦੋ ਦਿਨ ਵਿਚ ਹੀ 43,000 ਡਾਲਰ ਤੋਂ ਜ਼ਿਆਦਾ ਦੀ ਰਾਸ਼ੀ ਆ ਚੁੱਕੀ ਹੈ।


Related News