ਕ੍ਰਾਊਨ ਪ੍ਰਿੰਸ ਨੇ ਯਮਨ ਯੁੱਧ ਦੇ ਆਦੇਸ਼ ''ਤੇ ਕੀਤੇ ਸਨ ਪਿਤਾ ਦੇ ਜਾਅਲੀ ਦਸਤਖ਼ਤ!

Tuesday, Aug 20, 2024 - 01:57 PM (IST)

ਰਿਆਦ- ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ 'ਤੇ ਇਕ ਵੱਡਾ ਇਲਜ਼ਾਮ ਲਗਾਇਆ ਗਿਆ ਹੈ। ਸਾਊਦੀ ਅਰਬ ਦੇ ਸਾਬਕਾ ਖੁਫੀਆ ਅਧਿਕਾਰੀ ਸਾਦ ਅਲ-ਜਾਬਰੀ ਨੇ ਕ੍ਰਾਊਨ ਪ੍ਰਿੰਸ 'ਤੇ ਆਪਣੇ ਪਿਤਾ ਕਿੰਗ ਸਲਮਾਨ ਦੇ ਸ਼ਾਹੀ ਫਰਮਾਨ 'ਤੇ ਦਸਤਖ਼ਤ ਕਰਨ ਦਾ ਦੋਸ਼ ਲਗਾਇਆ ਹੈ। ਇਸ ਸ਼ਾਹੀ ਫਰਮਾਨ 'ਤੇ ਦਸਤਖ਼ਤ ਹੋਣ ਤੋਂ ਬਾਅਦ ਯਮਨ 'ਚ ਸਾਊਦੀ ਅਰਬ ਦੀ ਜੰਗ ਸ਼ੁਰੂ ਹੋ ਗਈ।

ਸਾਦ ਅਲ-ਜਾਬਰੀ ਨੇ ਬੀ.ਬੀ.ਸੀ ਨੂੰ ਦਿੱਤੇ ਇੱਕ ਇੰਟਰਵਿਊ ਅਤੇ ਸਮਾਚਾਰ ਏਜੰਸੀ ਐਸੋਸੀਏਟਿਡ ਪ੍ਰੈਸ ਨੂੰ ਦਿੱਤੇ ਇੱਕ ਬਿਆਨ ਵਿੱਚ ਦਾਅਵਾ ਕੀਤਾ ਕਿ ਕ੍ਰਾਊਨ ਪ੍ਰਿੰਸ ਨੇ ਆਪਣੇ ਪਿਤਾ ਕਿੰਗ ਸਲਮਾਨ ਦੀ ਜਾਣਕਾਰੀ ਤੋਂ ਬਿਨਾਂ ਸ਼ਾਹੀ ਫਰਮਾਨ 'ਤੇ ਦਸਤਖ਼ਤ ਕੀਤੇ। ਅਲ-ਜਾਬਰੀ ਇਸ ਸਮੇਂ ਕੈਨੇਡਾ ਵਿੱਚ ਜਲਾਵਤਨੀ ਵਿੱਚ ਰਹਿ ਰਿਹਾ ਹੈ ਅਤੇ ਸਾਊਦੀ ਸਰਕਾਰ ਨਾਲ ਉਸਦੀ ਲੰਬੇ ਸਮੇਂ ਤੋਂ ਦੁਸ਼ਮਣੀ ਹੈ। ਉਸ ਦੇ ਦੋ ਬੱਚੇ ਸਾਊਦੀ ਅਰਬ ਦੀ ਜੇਲ੍ਹ ਵਿੱਚ ਬੰਦ ਹਨ, ਜਿਸ ਬਾਰੇ ਜਾਬਰੀ ਦਾ ਕਹਿਣਾ ਹੈ ਕਿ ਸਾਊਦੀ ਸਰਕਾਰ ਉਸ ਦੇ ਬੱਚਿਆਂ ਨੂੰ ਜੇਲ੍ਹ ਵਿੱਚ ਬੰਦ ਕਰਕੇ ਦੇਸ਼ ਵਾਪਸ ਜਾਣ ਲਈ ਮਜਬੂਰ ਕਰਨਾ ਚਾਹੁੰਦੀ ਹੈ।

ਉਸ ਨੇ ਦੋਸ਼ ਲਾਇਆ ਹੈ ਕਿ ਕ੍ਰਾਊਨ ਪ੍ਰਿੰਸ ਉਸ ਨੂੰ ਮਾਰਨਾ ਚਾਹੁੰਦਾ ਹੈ। ਏਪੀ ਦੀ ਰਿਪੋਰਟ ਮੁਤਾਬਕ ਜਾਬਰੀ ਨੇ ਕਿਹਾ, 'ਉਨ੍ਹਾਂ ਨੇ ਮੇਰਾ ਕਤਲ ਕਰਨ ਦੀ ਯੋਜਨਾ ਬਣਾਈ ਸੀ। ਜਦੋਂ ਤੱਕ ਮੈਂ ਮਾਰਿਆ ਨਹੀਂ ਜਾਂਦਾ ਉਨ੍ਹਾਂ ਨੂੰ ਸ਼ਾਂਤੀ ਨਹੀਂ ਮਿਲੇਗੀ। ਮੈਨੂੰ ਇਸ ਬਾਰੇ ਕੋਈ ਸ਼ੱਕ ਨਹੀਂ ਹੈ।ਉਨ੍ਹਾਂ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਗ਼ੁਲਾਮੀ ਤੋਂ ਮੁਕਤ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਉਸ ਨੇ ਇਹ ਵੀ ਕਿਹਾ ਕਿ ਉਹ ਦੇਸ਼ ਵਿਰੋਧੀ ਨਹੀਂ ਸਗੋਂ ਉੱਚ ਕੋਟੀ ਦਾ ਅਧਿਕਾਰੀ ਹੈ ਜੋ ਸਾਊਦੀ ਅਰਬ ਦੀ ਸੁਰੱਖਿਆ ਲਈ ਸਮਰਪਿਤ ਹੈ।

ਪੜ੍ਹੋ ਇਹ ਅਹਿਮ ਖ਼ਬਰ-ਸੰਸਦ 'ਚ ਤਾਇਨਾਤ ਹੋਣਗੀਆਂ 'ਬਿੱਲੀਆਂ', 12 ਲੱਖ ਰੁਪਏ ਆਵੇਗਾ ਖਰਚ

ਜਾਅਲੀ ਦਸਤਖ਼ਤ ਅਤੇ ਬਦਲ ਗਈ ਯਮਨ ਯੁੱਧ ਦੀ  ਰਣਨੀਤੀ

ਅਲ-ਜਾਬਰੀ ਨੇ ਦਾਅਵਾ ਕੀਤਾ ਕਿ ਸਾਊਦੀ ਗ੍ਰਹਿ ਮੰਤਰਾਲੇ ਦੇ ਅੰਦਰ ਇੱਕ ਭਰੋਸੇਯੋਗ ਸਰੋਤ ਨੇ ਉਨ੍ਹਾਂ ਨੂੰ ਦੱਸਿਆ ਕਿ ਮੁਹੰਮਦ ਬਿਨ ਸਲਮਾਨ, ਜੋ ਉਸ ਸਮੇਂ ਰੱਖਿਆ ਮੰਤਰੀ ਸਨ, ਨੇ ਕਿੰਗ ਸਲਮਾਨ ਦੀ ਤਰਫੋਂ ਸ਼ਾਹੀ ਫਰਮਾਨ 'ਤੇ ਦਸਤਖ਼ਤ ਕੀਤੇ ਸਨ। ਕਿੰਗ ਸਲਮਾਨ ਨੂੰ ਵੀ ਇਸ ਗੱਲ ਦੀ ਜਾਣਕਾਰੀ ਨਹੀਂ ਸੀ। ਅਲ-ਜਾਬਰੀ ਨੇ ਇਹ ਵੀ ਕਿਹਾ ਕਿ ਤਤਕਾਲੀ ਗ੍ਰਹਿ ਮੰਤਰੀ ਪ੍ਰਿੰਸ ਮੁਹੰਮਦ ਬਿਨ ਨਾਏਫ ਨੇ ਯਮਨ ਯੁੱਧ ਲਈ ਰਣਨੀਤੀ ਬਣਾਉਣ ਲਈ ਇਕ ਬੈਠਕ ਆਯੋਜਿਤ ਕੀਤੀ ਸੀ, ਜਿਸ ਵਿਚ ਕਈ ਅਸਹਿਮਤ ਦੇਖੇ ਗਏ ਸਨ। ਯਮਨ ਯੁੱਧ ਬਾਰੇ ਅਸਲ ਯੋਜਨਾ ਉਸ ਸਮੇਂ ਦੇ ਓਬਾਮਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਬਣਾਈ ਗਈ ਸੀ, ਜਿਸ ਵਿੱਚ ਯਮਨ ਵਿੱਚ ਹਵਾਈ ਹਮਲੇ ਕੀਤੇ ਜਾਣੇ ਸਨ ਨਾ ਕਿ ਜ਼ਮੀਨੀ ਕਾਰਵਾਈ। ਹਾਲਾਂਕਿ, ਕ੍ਰਾਊਨ ਪ੍ਰਿੰਸ ਨੇ ਇੱਕ ਸ਼ਾਹੀ ਫਰਮਾਨ 'ਤੇ ਆਪਣੇ ਪਿਤਾ ਦੇ ਜਾਅਲੀ ਦਸਤਖ਼ਤ ਕੀਤੇ, ਜਿਸ ਨਾਲ ਸਾਊਦੀ ਅਰਬ ਨੂੰ ਯਮਨ ਵਿੱਚ ਜ਼ਮੀਨੀ ਹਮਲੇ ਦੀ ਯੋਜਨਾ ਨੂੰ ਅੱਗੇ ਵਧਾਉਣ ਦੀ ਇਜਾਜ਼ਤ ਮਿਲੀ।

ਸਾਊਦੀ ਅਰਬ ਨੇ ਕਹੀ ਇਹ ਗੱਲ

ਸਾਊਦੀ ਸਰਕਾਰ ਨੇ ਅਲ-ਜਾਬਰੀ ਦੇ ਦਾਅਵਿਆਂ ਨੂੰ ਖਾਰਜ ਕਰਦਿਆਂ ਕਿਹਾ ਕਿ ਉਹ ਇੱਕ 'ਬਦਨਾਮ ਸਾਬਕਾ ਅਧਿਕਾਰੀ' ਸੀ। ਇਸ ਦੇ ਨਾਲ ਹੀ ਅਮਰੀਕੀ ਵਿਦੇਸ਼ ਮੰਤਰਾਲੇ ਨੇ ਇਸ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਯਮਨ ਯੁੱਧ ਵਿੱਚ ਮਾਰੇ ਗਏ  1.5 ਲੱਖ ਤੋਂ ਵੱਧ ਲੋਕ 

ਯਮਨ ਵਿੱਚ ਵਿਨਾਸ਼ਕਾਰੀ ਯੁੱਧ 2015 ਵਿੱਚ ਸ਼ੁਰੂ ਹੋਇਆ ਸੀ, ਜਿਸ ਵਿੱਚ 150,000 ਤੋਂ ਵੱਧ ਲੋਕ ਮਾਰੇ ਗਏ ਸਨ ਅਤੇ ਇੱਕ ਵੱਡਾ ਮਾਨਵਤਾਵਾਦੀ ਸੰਕਟ ਪੈਦਾ ਹੋਇਆ ਸੀ। ਜੰਗ ਦੀ ਸ਼ੁਰੂਆਤ ਵਿੱਚ ਪ੍ਰਿੰਸ ਸਲਮਾਨ ਨੇ ਭਰੋਸਾ ਦਿੱਤਾ ਸੀ ਕਿ ਇਹ ਜਲਦੀ ਹੀ ਖਤਮ ਹੋ ਜਾਵੇਗਾ ਪਰ ਇਸ ਨੂੰ ਲਗਭਗ ਇੱਕ ਦਹਾਕਾ ਹੋ ਗਿਆ ਹੈ ਅਤੇ ਇਹ ਅਜੇ ਵੀ ਜਾਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News