ਟਰੰਪ ''ਤੇ ਹੋਇਆ ''ਲੋਨ ਵੁਲਫ ਅਟੈਕ'', ਰਾਬਰਟ ਨੇ ਇਕੱਲੇ ਬਣਾਈ ਸੀ ਯੋਜਨਾ
Monday, Jul 15, 2024 - 10:08 PM (IST)
ਮਿਲਵਾਕੀ (ਅਮਰੀਕਾ) : ਅਮਰੀਕਾ ਵਿਚ ਫੈੱਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐੱਫਬੀਆਈ) ਨੇ ਕਿਹਾ ਕਿ ਅਜਿਹਾ ਲੱਗ ਰਿਹਾ ਹੈ ਕਿ ਜਿਸ ਵਿਅਕਤੀ ਨੇ ਪੈਨਸਿਲਵੇਨੀਆ ਵਿਚ ਚੋਣ ਰੈਲੀ ਵਿਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਗੋਲੀ ਚਲਾਈ, ਉਸ ਨੇ ਇਕੱਲੇ ਹੀ ਇਸ ਨੂੰ ਅੰਜਾਮ ਦਿੱਤਾ। ਐੱਫਬੀਆਈ ਘਟਨਾ ਦੀ ‘ਘਰੇਲੂ ਅੱਤਵਾਦ’ ਦੇ ਕੋਣ ਤੋਂ ਵੀ ਜਾਂਚ ਕਰ ਰਹੀ ਹੈ। ਬੰਦੂਕਧਾਰੀ ਦੀ ਪਛਾਣ ਥਾਮਸ ਮੈਥਿਊ ਕਰੂਕਸ (20) ਵਜੋਂ ਹੋਈ ਹੈ। ਐੱਫਬੀਆਈ ਦਾ ਕਹਿਣਾ ਹੈ ਕਿ ਇਹ 'ਲੋਨ ਵੁਲਫ ਅਟੈਕ' ਵਰਗਾ ਹੈ।
ਐੱਫਬੀਆਈ ਅਮਰੀਕੀ ਰਾਸ਼ਟਰੀ ਸੁਰੱਖਿਆ ਡਿਵੀਜ਼ਨ ਦੇ ਕਾਰਜਕਾਰੀ ਸਹਾਇਕ ਨਿਰਦੇਸ਼ਕ ਰਾਬਰਟ ਵੇਲਜ਼ ਨੇ ਕਿਹਾ ਕਿ ਜਾਂਚ ਦੇ ਇਸ ਪੜਾਅ 'ਤੇ, ਅਜਿਹਾ ਪ੍ਰਤੀਤ ਹੁੰਦਾ ਹੈ ਉਸ ਨੇ ਘਟਨਾ ਨੂੰ ਇਕੱਲਿਆਂ ਦੀ ਅੰਜਾਮ ਦਿੱਤਾ ਹੈ। ਟਰੰਪ ਨੂੰ ਸ਼ਨੀਵਾਰ ਨੂੰ ਪੈਨਸਿਲਵੇਨੀਆ ਵਿਚ ਰੈਲੀ ਦੌਰਾਨ ਉਨ੍ਹਾਂ ਦੇ ਸੱਜੇ ਕੰਨ ਦੇ ਉੱਪਰ ਗੋਲੀ ਲੱਗੀ ਸੀ। ਉਹ ਹੁਣ ਠੀਕ ਹੈ ਅਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਐੱਫਬੀਆਈ ਡਾਇਰੈਕਟਰ ਕ੍ਰਿਸਟੋਫਰ ਵੇਅ ਨੇ ਕਿਹਾ ਕਿ ਹਮਲਾਵਰ ਬੇਸ਼ੱਕ ਮਾਰਿਆ ਗਿਆ ਹੈ ਪਰ ਜਾਂਚ ਜਾਰੀ ਹੈ।
ਐੱਫਬੀਆਈ ਰਿਪੋਰਟ ਮੁਤਾਬਕ ਹਮਲਾਵਰ ਨੇ 5.56 ਐੱਮਐੱਮ ਇੱਕ ਏਆਰ-ਸਟਾਈਲ ਰਾਈਫਲ ਦੀ ਵਰਤੋਂ ਕੀਤੀ। ਕਰੂਕਸ ਨੇ ਦੋ ਮਹੀਨੇ ਪਹਿਲਾਂ ਐਲੀਗਨੀ ਕਾਉਂਟੀ ਦੇ ਕਮਿਊਨਿਟੀ ਕਾਲਜ ਤੋਂ ਇੰਜੀਨੀਅਰਿੰਗ ਵਿਗਿਆਨ ਵਿਚ ਐਸੋਸੀਏਟ ਦੀ ਡਿਗਰੀ ਦੇ ਨਾਲ ਗ੍ਰੈਜੂਏਸ਼ਨ ਕੀਤੀ।
ਟਰੰਪ ਨੇ ਕਿਹਾ : ਮੌਤ ਤੈਅ ਸੀ ਪਰ ਬਚ ਗਿਆ
ਡੋਨਾਲਡ ਟਰੰਪ ਨੇ ਕਿਹਾ ਕਿ ਪੈਨਸਿਲਵੇਨੀਆ ਵਿਚ ਇਕ ਚੋਣ ਰੈਲੀ ਦੌਰਾਨ ਉਨ੍ਹਾਂ 'ਤੇ ਹੋਏ ਘਾਤਕ ਹਮਲੇ ਤੋਂ ਬਾਅਦ ਉਨ੍ਹਾਂ ਦੀ ‘ਮੌਤ ਤੈਅ’ ਸੀ। ਘਟਨਾ ਤੋਂ ਬਾਅਦ ਆਪਣੇ ਪਹਿਲੇ ਇੰਟਰਵਿਊ ਵਿਚ ਕਿਹਾ ਕਿ ਉਹ ਸੋਚਦਾ ਸੀ ਕਿ ਉਸਦੀ ਮੌਤ ਯਕੀਨੀ ਹੈ ਪਰ ਮੈਂ 'ਕਿਸਮਤ ਜਾਂ ਰੱਬ' ਦੀ ਕਿਰਪਾ ਨਾਲ ਬਚ ਗਿਆ। 'ਮੈਂ ਸਹੀ ਸਮੇਂ ਅਤੇ ਸਹੀ ਮਾਤਰਾ ਵਿਚ ਸਿਰ ਘੁਮਾਇਆ। ਉਸ ਨੇ ਕਿਹਾ ਕਿ ਗੋਲੀ ਉਸ ਦੇ ਕੰਨ ਨੂੰ ਚੀਰਦੀ ਹੋਈ ਨਿਕਲੀ, ਜਿਸ ਨਾਲ ਉਸ ਦੀ ਮੌਤ ਆਸਾਨੀ ਨਾਲ ਹੋ ਸਕਦੀ ਸੀ। ਉਸਨੇ ਪੂਰੀ ਘਟਨਾ ਨੂੰ 'ਅਜੀਬ ਤਜਰਬਾ' ਦੱਸਿਆ।