ਇਕਵਾਡੋਰ: ਪ੍ਰਦਰਸ਼ਨਕਾਰੀਆਂ ਨੇ ਈਂਧਨ ਵਿਰੋਧ ਖਤਮ ਕਰਨ ਦੀ ਪੇਸ਼ਕਸ਼ ਕੀਤੀ ਖਾਰਿਜ

10/12/2019 1:42:29 PM

ਕਵੀਟੋ— ਇਕਵਾਡੋਰ 'ਚ ਈਂਧਨ ਦੀਆਂ ਵਧੀਆਂ ਕੀਮਤਾਂ ਦੇ ਖਿਲਾਫ ਕਈ ਦਿਨ ਤੱਕ ਚੱਲੇ ਹਿੰਸਕ ਪ੍ਰਦਰਸ਼ਨਾਂ ਨੂੰ ਖਤਮ ਕਰਨ ਲਈ ਸਿੱਧੀ ਗੱਲਬਾਤ ਦੀ ਪੇਸ਼ਕਸ਼ ਨੂੰ ਇਨ੍ਹਾਂ ਸਮੂਹਿਕ ਪ੍ਰਦਰਸ਼ਨਾਂ ਦੀ ਅਗਵਾਈ ਕਰ ਰਹੇ ਸਮੂਹ ਨੇ ਸ਼ੁੱਕਰਵਾਰ ਨੂੰ ਖਾਰਿਜ ਕਰ ਦਿੱਤਾ। ਗੱਲਬਾਦ ਦੀ ਪੇਸ਼ਕਸ਼ ਰਾਸ਼ਟਰਪਤੀ ਲੇਨਿਨ ਮੋਰੇਨੋ ਵਲੋਂ ਕੀਤੀ ਗਈ ਸੀ।

ਸਵਦੇਸ਼ੀ ਸੰਗਠਨਾਂ ਦੇ ਤਾਲਮੇਲ ਵਾਲੇ ਸਮੂਹ ਸੀ.ਓ.ਐੱਨ.ਏ.ਆਈ.ਈ. ਨੇ ਇਕ ਬਿਆਨ 'ਚ ਕਿਹਾ ਕਿ ਜਿਸ ਗੱਲਬਾਤ ਦੀ ਗੱਲ ਉਹ ਕਰ ਰਹੇ ਹਨ ਉਸ 'ਚ ਭਰੋਸੇਯੋਗਤਾ ਦੀ ਘਾਟ ਹੈ। ਨਾਲ ਹੀ ਸੰਗਠਨ ਨੇ ਕਿਹਾ ਕਿ ਸਰਕਾਰ ਦੇ ਨਾਲ ਉਦੋਂ ਤੱਕ ਗੱਲਬਾਤ ਨਹੀਂ ਹੋਵੇਗੀ ਜਦੋਂ ਤੱਕ ਸਰਕਾਰ ਈਂਧਨ ਤੋਂ ਸਬਸਿਡੀ ਹਟਾਉਣ ਦੇ ਹੁਕਮ ਨੂੰ ਵਾਪਸ ਨਹੀਂ ਲੈਂਦੀ। ਮੋਰੇਨੋ ਨੇ ਸ਼ੁੱਕਰਵਾਰ ਨੂੰ ਵਿਰੋਧ ਪ੍ਰਦਰਸ਼ਨ ਦੇ 10ਵੇਂ ਦਿਨ ਤੋਂ ਬਾਅਦ ਵੀ ਜਾਰੀ ਰਹਿਣ ਵਿਚਾਲੇ ਸਿੱਧੀ ਗੱਲਬਾਤ ਦਾ ਪ੍ਰਸਤਾਵ ਦਿੱਤਾ ਸੀ। ਉਨ੍ਹਾਂ ਨੇ ਟੀਵੀ 'ਤੇ ਕਿਹਾ ਸੀ ਕਿ ਹਿੰਸਾ ਰੋਕਣਾ ਬਹੁਤ ਜ਼ਰੂਰੀ ਹੈ। ਮੈਂ ਨੇਤਾਵਾਂ ਨੂੰ ਸਿੱਧੇ ਮੇਰੇ ਨਾਲ ਗੱਲ ਕਰਨ ਦੀ ਅਪੀਲ ਕਰਦਾ ਹਾਂ। ਉਥੇ ਹੀ ਸਮੂਹ ਨੇ ਆਪਣੇ ਬਿਆਨ 'ਚ ਕਿਹਾ ਕਿ ਦੇਸ਼ ਦੀ ਸਰਕਾਰ ਜਿਸ ਗੱਲਬਾਤ ਨੂੰ ਵਧਾਉਣਾ ਚਾਹੁੰਦੀ ਹੈ, ਉਹ ਇਕਵਾਡੋਰ ਦੇ ਇਤਿਹਾਸ ਦੇ ਸਭ ਤੋਂ ਬੁਰੇ ਕਤਲੇਆਮ 'ਚੋਂ ਇਕ 'ਤੇ ਆਧਾਰਿਤ ਹੈ।


Baljit Singh

Content Editor

Related News