ਅਮਰੀਕਾ ’ਚ ਏਸ਼ੀਆਈ-ਅਮਰੀਕੀ ਸਮੂਹਾਂ ਦਾ ਸੰਘ ਭਾਰਤ ਲਈ ਜੁਟਾਏਗਾ 10 ਲੱਖ ਡਾਲਰ ਦੀ ਮਦਦ
Tuesday, Jun 01, 2021 - 12:51 AM (IST)
ਵਾਸ਼ਿੰਗਟਨ- ਏਸ਼ੀਆਈ-ਅਮਰੀਕੀ ਭਾਈਚਾਰੇ ਦੇ ਅਨੇਕਾਂ ਸਮੂਹਾਂ ਦੇ ਸੰਘ ‘ਦਿ ਨਿਊ ਇੰਗਲੈਂਡ ਏਸ਼ੀਅਨ ਅਮਰੀਕਨ ਕੋਇਲੀਸ਼ਨ’ (ਐੱਨ. ਈ. ਏ. ਏ. ਸੀ.) ਨੇ ਭਾਰਤ ਨੂੰ 10 ਲੱਖ ਡਾਲਰ ਦੀ ਕੋਵਿਡ-19 ਮਦਦ ਦੇਣ ਦਾ ਐਤਵਾਰ ਨੂੰ ਐਲਾਨ ਕੀਤਾ।
ਇਹ ਖ਼ਬਰ ਪੜ੍ਹੋ- ਜੇਮਸ ਐਂਡਰਸਨ ਤੋੜ ਸਕਦੇ ਹਨ ਸਚਿਨ ਦਾ ਇਹ ਵੱਡਾ ਰਿਕਾਰਡ
ਅਮਰੀਕਾ ’ਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਉਕਤ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵਿਚ ਭਾਰਤੀ ਅਤੇ ਚੀਨੀ ਸਮੂਹ ਵੀ ਸ਼ਾਮਲ ਹਨ। ਉਨ੍ਹਾਂ ਨੇ ਦੱਸਿਆ ਕਿ ਗੈਰ ਸਰਕਾਰੀ ਸੰਗਠਨ ‘ਸੇਵਾ ਇੰਟਰਨੈਸ਼ਨਲ ਯੂ. ਐੱਸ. ਏ.’ ਅਤੇ ‘ਸਿੰਗਲ ਸਕੂਲ ਫਾਊਂਡੇਸ਼ਨ’ ਭਾਰਤ ਨੂੰ ਗਲੋਬਲ ਮਹਾਮਾਰੀ ਨਾਲ ਨਜਿੱਠਣ ’ਚ ਮਦਦ ਦੇਣ ਲਈ 10 ਲੱਖ ਡਾਲਰ ਦੀ ਰਕਮ ਜੁਟਾਉਣਗੇ। ‘ਨਿਊ ਇੰਗਲੈਂਡ ਚਾਈਨੀਜ਼ ਅਮਰੀਕੀ ਐਲਾਇੰਸ’ ਦੇ ਜਾਰਜ ਐੱਚ. ਨੇ ਕਿਹਾ ਕਿ ਇਸ ਮਨੁੱਖੀ ਸੰਕਟ ਦੌਰਾਨ ਮਦਦ ਕਰਨ ਲਈ ਏਸ਼ੀਆਈ-ਅਮਰੀਕੀ ਲੋਕ ਨਾਲ ਆ ਰਹੇ ਹਨ ਅਤੇ ਆਪਣੇ ਭਾਈਚਾਰੇ ਦੇ ਲੋਕਾਂ ਨਾਲ ਖੜ੍ਹੇ ਹਨ।
ਇਹ ਖ਼ਬਰ ਪੜ੍ਹੋ- ਧੋਨੀ ਨੇ ਖਰੀਦਿਆ ਨਵਾਂ ਘਰ, ਪਹਿਲਾਂ ਖਰੀਦ ਚੁੱਕੇ ਹਨ 7 ਏਕੜ ਦਾ ਫਾਰਮਹਾਊਸ
ਇਕ ਰਿਲੀਜ਼ ’ਚ ਦੱਸਿਆ ਗਿਆ ਹੈ ਕਿ ਫਿਲਹਾਲ ਇਸ ਸੰਘ ਦਾ ਪੂਰਾ ਧਿਆਨ ਸਿਹਤ ਸੰਕਟ ਦੌਰਾਨ ਰਾਹਤ ਪਹੁੰਚਾਉਣ ’ਤੇ ਹੈ, ਪਰ ਲੰਬੇ ਸਮੇਂ ਦੇ ਟੀਚੇ ਹਨ ਏਸ਼ੀਆਈ-ਅਮਰੀਕੀ ਲੋਕਾਂ ਦੇ ਇਕ ਅਜਿਹੇ ਸਮੂਹ ਦੀ ਨੀਂਹ ਰੱਖਣਾ ਜੋ ਹਰ ਲੋੜ ਮੌਕੇ ਮਦਦ ਕਰ ਸਕੇ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।