‘ਮਾਸਕ ਤੋਂ ਬਿਨਾਂ ਸਿਰਫ ਫੇਸ ਸ਼ੀਲਡ ਪਹਿਨਣਾ ਕੋਵਿਡ-19 ਤੋਂ ਬਚਾਅ ’ਚ ਮਦਦਗਾਰ ਨਹੀਂ’
Thursday, Dec 10, 2020 - 08:42 AM (IST)
ਟੋਕੀਓ– ਬਿਨਾਂ ਮਾਸਕ ਤੋਂ ਸਿਰਫ ਫੇਸ ਸ਼ੀਲਡ ਪਹਿਨਣਾ ਕੋਵਿਡ-19 ਤੋਂ ਬਚਾਅ ’ਚ ਮਦਦਗਾਰ ਨਹੀਂ ਹੈ ਕਿਉਂਕਿ ਹਵਾ ਦੇ ਪ੍ਰਵਾਹ ਨਾਲ ਆਲੇ-ਦੁਆਲੇ ਦੇ ਛੋਟੇ ਕਣ ਪਲਾਸਟਿਕ ਦੇ ਬਣੇ ਇਨ੍ਹਾਂ ਸ਼ੀਲਡਸ ਦੇ ਅੰਦਰ ਪਹੁੰਚ ਸਕਦੇ ਹਨ। ਇਕ ਨਵੇਂ ਅਧਿਐਨ ’ਚ ਇਹ ਜਾਣਕਾਰੀ ਦਿੱਤੀ ਗਈ ਹੈ।
ਖੋਜ ਰਸਾਲੇ ‘ਫਿਜਿਕਸ ਆਫ ਫਲੂਡਸ’ ਵਿਚ ਪ੍ਰਕਾਸ਼ਿਤ ਰਿਪੋਰਟ ’ਚ ਕਿਹਾ ਗਿਆ ਹੈ ਕਿ ਕਈ ਲੋਕ ਮਾਸਕ ਦੀ ਥਾਂ ਫੇਸ ਸ਼ੀਲਡ ਦੀ ਵਰਤੋਂ ਕਰ ਰਹੇ ਹਨ। ਸਕੂਲਾਂ, ਯੂਨੀਵਰਸਿਟੀਆਂ, ਰੈਸਟੋਰੈਂਟਸ ਅਤੇ ਕਾਰੋਬਾ ਕਰਨ ਦੀ ਥਾਂ ’ਤੇ ਇਸ ਦਾ ਇਸਤੇਮਾਲ ਵਧ ਗਿਆ ਹੈ। ਜਾਪਾਨ ’ਚ ਫੁਕੁਓਕਾ ਯੂਨੀਵਰਸਿਟੀ ਦੇ ਵਿਗਿਆਨੀਆਂ ਸਮੇਤ ਕਈ ਵਿਗਿਆਨੀਆਂ ਨੇ ਕਿਹਾ ਕਿ ਛਿੱਕਣ ਨਾਲ ਜੋ ਕਣ ਨਿਕਲਦੇ ਹਨ, ਉਹ ਫੇਸ ਸ਼ੀਲਡ ਨੂੰ ਪਾਰ ਕਰ ਸਕਦੇ ਹਨ। ਅਧਿਐਨ ਦੇ ਸਹਿ-ਲੇਖਕ ਫੁਕੁਓਕਾ ਯੂਨੀਵਰਸਿਟੀ ਤੋ2 ਫੁਈਜੋ ਅਕਾਗੀ ਨੇ ਕਿਹਾ ਕਿ ਇਹ ਕਣ ਫੇਸ ਸ਼ੀਲਡ ਤੋਂ ਹੋ ਕੇ ਤੁਰੰਤ ਸਿਰਫ ਅੱਧੇ ਤੋਂ ਇਕ ਸਕਿੰਟ ਦੇ ਅੰਦਰ ਚਿਹਰੇ ਤੱਕ ਪਹੁੰਚ ਸਕਦੇ ਹਨ, ਜਿਸ ਨਾਲ ਵਿਅਕਤੀ ਨੂੰ ਛਿੱਕਾਂ ਆਉਣੀਆਂ ਸ਼ੁਰੂ ਹੋ ਸਕਦੀਆਂ ਹਨ।
ਅਧਿਐਨ ’ਚ ਵਿਗਿਆਨੀਆਂ ਨੇ ਇਹ ਪਤਾ ਲਗਾਇਆ ਕਿ ਫੇਸ ਸ਼ੀਲਡ ਪਹਿਨਣ ਵਾਲਾ ਵਿਅਕਤੀ ਜੇ ਕਿਸੇ ਇਨਫੈਕਟਡ ਵਿਅਕਤੀ ਦੇ ਆਲੇ-ਦੁਆਲੇ ਇਕ ਮੀਟਰ ਦੇ ਘੇਰੇ ’ਚ ਰਹਿੰਦਾ ਹੈ ਤਾਂ ਉਸ ਦੀ (ਇਨਫੈਕਟਡ ਵਿਅਕਤੀ ਦੀ) ਛਿੱਕ ਦਾ ਕੀ ਅਸਰ ਹੋਵੇਗਾ। ਵਿਸ਼ਲੇਸ਼ਣ ਦੇ ਆਧਾਰ ’ਤੇ ਵਿਗਿਆਨੀਆਂ ਨੇ ਕਿਹਾ ਕਿ ਛਿੱਕ ਤੋਂ ਬਾਅਦ ਨਿਕਲ ਕਣ ਬੇਹੱਦ ਤੇਜ਼ ਰਫਤਾਰ ਨਾਲ ਨਿਕਲਦੇ ਹਨ ਅਤੇ ਹਵਾ ’ਚ ਵੀ ਇਨ੍ਹਾਂ ਦਾ ਪ੍ਰਵਾਹ ਤੇਜ਼ ਹੁੰਦਾ ਹੈ। ਵਿਗਿਆਨੀਅ ਨੇ ਦੱਸਿਆ ਕਿ ਇਹ ਕਣ ਇੰਨੇ ਸੂਖਮ ਹੁੰਦੇ ਹਨ ਕਿ ਇਨ੍ਹਾਂ ਨੂੰ ਮਾਈਕ੍ਰੋਸਕੋਪ ਦੇ ਮਾਧਿਅਮ ਰਾਹੀਂ ਦੇਖਿਆ ਜਾ ਸਕਦਾ ਹੈ।
ਇਹ ਕਣ ਸ਼ੀਲਡ ਦੇ ਉੱਪਰੀ ਅਤੇ ਹੇਠਲੇ ਖੁੱਲ੍ਹੇ ਕਿਨਾਰਿਆਂ ਤੋਂ ਹੁੰਦੇ ਹੋਏ ਅੰਦਰ ਚਿਹਰੇ ਤੱਕ ਪਹੁੰਚ ਸਕਦੇ ਹਨ, ਜੋ ਇਨਫੈਕਸ਼ਨ ਦਾ ਕਾਰਣ ਬਣ ਸਕਦੇ ਹਨ। ਵਿਗਿਆਨੀਆਂ ਦਾ ਮੰਨਣਾ ਹੈ ਕਿ ਮਾਸਕ ਤੋਂ ਬਿਨਾਂ ਸਿਰਫ ਫੇਸ ਸ਼ੀਲਡ ਪਹਿਨਣਾ ਕੋਵਿਡ-19 ਤੋਂ ਬਚਾਅ ’ਚ ਬਿਲਕੁਲ ਮਦਦਗਾਰ ਨਹੀਂ ਹੈ।