‘ਭਵਿੱਖ ’ਚ ਕੋਰੋਨਾ ਆਮ ਸਰਦੀ-ਜ਼ੁਕਾਮ ਵਾਲਾ ਵਾਇਰਸ ਹੋ ਜਾਵੇਗਾ’

Friday, May 21, 2021 - 09:10 PM (IST)

‘ਭਵਿੱਖ ’ਚ ਕੋਰੋਨਾ ਆਮ ਸਰਦੀ-ਜ਼ੁਕਾਮ ਵਾਲਾ ਵਾਇਰਸ ਹੋ ਜਾਵੇਗਾ’

ਵਾਸ਼ਿੰਗਟਨ-ਅਗਲੇ ਦਹਾਕੇ ਤੱਕ ਕੋਵਿਡ-19 ਲਈ ਜ਼ਿੰਮੇਵਾਰ ਕੋਰੋਨਾ ਵਾਇਰਸ ਆਮ ਸਰਦੀ-ਜ਼ੁਕਾਮ ਵਾਲਾ ਵਾਇਰਸ ਰਹਿ ਜਾਵੇਗਾ। ਇਕ ਅਧਿਐਨ ’ਚ ਇਹ ਕਿਹਾ ਗਿਆ ਹੈ। ਰਿਸਰਚ ਮੈਗਜ਼ੀਨ ‘ਵਾਇਰਸਿਸ’ ’ਚ ਪ੍ਰਕਾਸ਼ਿਤ ਇਕ ਅਧਿਐਨ ’ਚ ਮੈਥੇਮੈਟਿਕਲ ਮਾਡਲ ਦੇ ਆਧਾਰ ’ਤੇ ਲਾਏ ਗਏ ਅੰਦਾਜ਼ੇ ’ਚ ਕਿਹਾ ਗਿਆ ਹੈ ਕਿ ਮੌਜੂਦਾ ਮਹਾਮਾਰੀ ਦੌਰਾਨ ਮਿਲੇ ਤਜਰਬਿਆਂ ਨਾਲ ਸਾਡਾ ਸਰੀਰ ਇਮਿਊਨ ਸਿਸਟਮ ’ਚ ਬਦਲਾਅ ਕਰ ਲਵੇਗਾ।ਅਮਰੀਕਾ ’ਚ ਯੂਟਾ ਯੂਨੀਵਰਸਿਟੀ ’ਚ ਗਣਿਤ ਅਤੇ ਜੀਵ ਵਿਗਿਆਨ ਦੇ ਪ੍ਰੋਫੈਸਰ ਫਰੈਡ ਅਡਲੇਰ ਨੇ ਕਿਹਾ, ‘‘ਇਹ ਇਕ ਸੰਭਾਵਿਕ ਭਵਿੱਖ ਨੂੰ ਦਰਸਾਉਂਦਾ ਹੈ ਜਿਸ ਦੇ ਹੱਲ ਲਈ ਅਜੇ ਤੱਕ ਸਮੁੱਚੇ ਕਦਮ ਨਹੀਂ ਚੁੱਕੇ ਗਏ ਹਨ।’’

ਇਹ ਵੀ ਪੜ੍ਹੋ-ਇਸ ਲੈਬ 'ਚੋਂ ਲੀਕ ਹੋਇਆ ਸੀ ਕੋਰੋਨਾ , ਫਿਰ ਪੂਰੀ ਦੁਨੀਆ 'ਚ ਫੈਲਿਆ

ਅਡਲੇਰ ਨੇ ਕਿਹਾ, ‘‘ਆਬਾਦੀ ਦੇ ਵੱਡੇ ਹਿੱਸੇ ’ਚ ਇਮਿਊਨ ਸਿਸਟਮ ਤਿਆਰ ਹੋ ਜਾਣ ਨਾਲ ਅਗਲੇ ਦਹਾਕੇ ਤੱਕ ਕੋਵਿਡ-19 ਬੀਮਾਰੀ ਦੀ ਗੰਭੀਰਤਾ ਘਟਦੀ ਜਾਵੇਗੀ।’’ਅਧਿਐਨ ’ਚ ਕਿਹਾ ਗਿਆ ਹੈ ਕਿ ਵਾਇਰਸ ’ਚ ਆਏ ਬਦਲਾਅ ਦੇ ਮੁਕਾਬਲੇ ਸਾਡੇ ਇਮਿਊਨ ਸਿਸਟਮ ’ਚ ਆਈ ਤਬਦੀਲੀ ਦੀ ਵਜ੍ਹਾ ਨਾਲ ਬੀਮਾਰੀ ਦੀ ਗੰਭੀਰਤਾ ਘੱਟ ਹੁੰਦੀ ਜਾਵੇਗੀ। ਇਸ ਅਧਿਐਨ ਮੁਤਾਬਕ ਟੀਕਾਕਰਨ ਨਾਲ ਜਾਂ ਇਨਫੈਕਸ਼ਨ ਰਾਹੀਂ ਬਾਲਿਗਾਂ ਦੀ ਬੀਮਾਰੀਆਂ ਨਾਲ ਲੜਣ ਦੀ ਸ਼ਕਤੀ ਬਿਹਤਰ ਹੋਣ ਨਾਲ ਅਗਲੇ ਦਹਾਕੇ ਤੱਕ ਇਸ ਵਾਇਰਸ ਦੇ ਕਾਰਣ ਗੰਭੀਰ ਬੀਮਾਰੀ ਨਹੀਂ ਹੋਵੇਗੀ। ਹਾਲਾਂਕਿ ਅਧਿਐਨਕਰਤਾਵਾਂ ਨੇ ਕਿਹਾ ਕਿ ਇਸ ਮਾਡਲ ’ਚ ਵਾਇਰਸ ਦੇ ਹਰ ਪਹਿਲੂ ’ਤੇ ਗੌਰ ਨਹੀਂ ਕੀਤਾ ਗਿਆ ਹੈ। ਉਦਾਹਰਣ ਦੇ ਤੌਰ ’ਤੇ ਜੇਕਰ ਵਾਇਰਸ ਦਾ ਨਵਾਂ ਸਵਰੂਪ ਇਮਿਊਨ ਸਿਸਟਮ ਨੂੰ ਤੋੜ ਦਿੰਦਾ ਹੈ ਤਾਂ ਕੋਵਿਡ-19 ਗੰਭੀਰ ਰੂਪ ਲੈ ਸਕਦਾ ਹੈ।

ਇਹ ਵੀ ਪੜ੍ਹੋ-'ਆਕਸਫੋਰਡ/ਐਸਟ੍ਰਾਜ਼ੇਨੇਕਾ ਟੀਕੇ ਦੀਆਂ ਦੋਵੇਂ ਖੁਰਾਕਾਂ 85-90 ਫੀਸਦੀ ਤੱਕ ਅਸਰਦਾਰ'

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News