'ਵੈਕਸੀਨ ਨਾ ਲਵਾਉਣ ਵਾਲਿਆਂ 'ਚ ਜੰਗਲ ਦੀ ਅੱਗ ਦੀ ਤਰ੍ਹਾਂ ਫੈਲ ਸਕਦੈ ਕੋਰੋਨਾ'

Monday, May 17, 2021 - 02:19 AM (IST)

'ਵੈਕਸੀਨ ਨਾ ਲਵਾਉਣ ਵਾਲਿਆਂ 'ਚ ਜੰਗਲ ਦੀ ਅੱਗ ਦੀ ਤਰ੍ਹਾਂ ਫੈਲ ਸਕਦੈ ਕੋਰੋਨਾ'

ਲੰਡਨ-ਕੋਵਿਡ ਵੈਕਸੀਨ ਭਾਰਤ 'ਚ ਸਭ ਤੋਂ ਪਹਿਲਾਂ ਪਾਏ ਗਏ ਵੈਰੀਐਂਟ ਤੋਂ ਸੁਰੱਖਿਅਤ ਕਰਦੀ ਹੈ ਪਰ ਜਿਨ੍ਹਾਂ ਲੋਕਾਂ ਨੇ ਟੀਕਾ ਨਹੀਂ ਲਵਾਇਆ ਹੈ ਉਨ੍ਹਾਂ 'ਚ ਇਹ ਇਨਫੈਕਸ਼ਨ ਜੰਗਲ ਦੀ ਅੱਗ ਦੀ ਤਰ੍ਹਾਂ ਫੈਲ ਸਕਦੀ ਹੈ। ਬ੍ਰਿਟੇਨ ਦੇ ਸਿਹਤ ਮੰਤਰੀ ਮੈਟ ਹੈਨਕਾਕ ਨੇ ਇਕ ਮੀਡੀਆ ਹਾਊਸ ਨਾਲ ਗੱਲਬਾਤ 'ਚ ਇਹ ਜਾਣਕਾਰੀ ਦਿੱਤੀ। ਬ੍ਰਿਟਿਸ਼ ਸਿਹਤ ਮੰਤਰੀ ਨੇ ਅਜਿਹੇ ਲੋਕ ਜਿਹੜੇ ਟੀਕੇ ਦੇ ਯੋਗ ਹਨ ਪਰ ਅਜੇ ਤੱਕ ਆਪਣੀ ਅਪਾਇੰਟਮੈਂਟ ਨਹੀਂ ਬੁੱਕ ਕੀਤੀ ਹੈ, ਅਗੇ ਆ ਕੇ ਟੀਕਾ ਲਵਾਉਣ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ-ਕੋਰੋਨਾ ਕਾਲ 'ਚ ਏਅਰਟੈੱਲ ਆਪਣੇ ਗਾਹਕਾਂ ਨੂੰ ਦੇਵੇਗੀ ਇਹ ਵੱਡੀ ਸਹੂਲਤ

ਹੈਨਕਾਕ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਭਾਰਤ 'ਚ ਕਹਿਰ ਮਚਾ ਰਿਹਾ ਕੋਰੋਨਾ ਵੈਰੀਐਂਟ ਵੈਕਸੀਨ ਨਾ ਲਵਾਉਣ ਵਾਲਿਆਂ ਲਈ ਬਹੁਤ ਹੀ ਖਤਰਨਾਕ ਹੋ ਸਕਦਾ ਹੈ। ਹੈਨਕਾਕ ਨੇ ਕਿਹਾ ਕਿ ਇਹ ਸਟ੍ਰੇਨ ਜਿਸ ਦੇ ਹੁਣ ਤੱਕ ਦੇਸ਼ ਭਰ 'ਚ 1300 ਮਾਮਲੇ ਸਾਹਮਣੇ ਆਏ ਹਨ, ਕੈਂਟ ਵੈਰੀਐਂਟ ਤੋਂ ਵੀ ਵਧੇਰੇ ਤੇਜ਼ੀ ਨਾਲ ਫੈਲ ਸਕਦਾ ਹੈ। ਕੈਂਟ ਵੈਰੀਐਂਟ ਬ੍ਰਿਟੇਨ 'ਚ ਇਸ ਵਾਰ ਸਰਦੀਆਂ 'ਚ ਫੈਲੀ ਦੂਜੀ ਲਹਿਰ ਦਾ ਮੁੱਖ ਕਾਰਣ ਬਣਿਆ ਸੀ।

ਟੀਕਾ ਨਾ ਲਵਾਉਣ ਵਾਲਿਆਂ 'ਚ ਵਧੇਰੇ ਅਸਰ
ਉਨ੍ਹਾਂ ਨੇ ਕਿਹਾ ਕਿ ਭਾਰਤ 'ਚ ਮਿਲਿਆ ਕੋਵਿਡ ਵੈਰੀਐਂਟ ਦੇਸ਼ ਦੇ ਕੁਝ ਹਿੱਸਿਆਂ 'ਚ ਜਿਵੇਂ ਬੋਲਟਨ ਅਤੇ ਬਲੈਕਬਰਨ 'ਚ ਮੁੱਖ ਵੈਰੀਐਂਟ ਬਣਦਾ ਜਾ ਰਿਹਾ ਹੈ। ਬ੍ਰਿਟਿਸ਼ ਸਿਹਤ ਮੰਤਰੀ ਨੇ ਦੱਸਿਆ ਕਿ ਬੋਲਟਨ 'ਚ ਕਈ ਲੋਕ ਭਾਰਤ 'ਚ ਮਿਲੇ ਵੈਰੀਐਂਟ ਦੇ ਇਨਫੈਕਸ਼ਨ ਦੇ ਚੱਲਦੇ ਹਸਪਤਾਲ 'ਚ ਦਾਖਲ ਹੋਏ ਸਨ। ਇਨ੍ਹਾਂ 'ਚ ਵੱਡੀ ਗਿਣਤੀ ਅਜਿਹੇ ਮਰੀਜ਼ਾਂ ਦੀ ਸੀ ਜੋ ਕੋਵਿਡ ਟੀਕਾ ਲਵਾਉਣ ਦੀ ਯੋਗਤਾ ਰੱਖਦੇ ਸਨ ਪਰ ਉਨ੍ਹਾਂ ਨੇ ਟੀਕਾ ਨਹੀਂ ਲਿਆ ਸੀ।

ਇਹ ਵੀ ਪੜ੍ਹੋ-ਰੂਸ 'ਚ ਇਕ ਦਿਨ 'ਚ ਕੋਰੋਨਾ ਦੇ 8 ਹਜ਼ਾਰ ਤੋਂ ਵਧੇਰੇ ਮਾਮਲਿਆਂ ਦੀ ਹੋਈ ਪੁਸ਼ਟੀ

ਹੈਨਕਾਕ ਨੇ ਬ੍ਰਿਟੇਨ ਦੇ ਮੌਜਦਾ ਹਾਲਾਤ ਦੀ ਤੁਲਨਾ ਕਰਦੇ ਹੋਏ ਕਿਹਾ ਕਿ ਇਹ ਟੀਕਾਕਰਣ ਪ੍ਰੋਗਰਾਮ ਅਤੇ ਵਾਇਰਸ ਦਰਮਿਆਨ ਇਕ 'ਦੌੜ' ਹੈ ਜਿਸ 'ਚ ਭਾਰਤ 'ਚ ਮਿਲੇ ਵੈਰੀਐਂਟ ਨੇ 'ਵਾਇਰਸ ਨੂੰ ਕੁਝ ਵਾਧੂ ਕਦਮ' ਦਿੱਤੇ ਹਨ। ਬ੍ਰਿਟੇਨ 'ਚ ਅਜਿਹੀ ਚਿੰਤਾ ਜਤਾਈ ਜਾ ਰਹੀ ਹੈ ਕਿ ਭਾਰਤ 'ਚ ਮਿਲੇ ਵੈਰੀਐਂਟ ਦਾ ਦੇਸ਼ 'ਚ ਫੈਲਾਅ ਲਾਕਡਾਊਨ ਪਾਬੰਦੀਆਂ 'ਚ ਢਿੱਲ ਦੀ ਸਰਕਾਰ ਦੀ ਯੋਜਨਾ ਨੂੰ ਝਟਕਾ ਦੇ ਸਕਦਾ ਹੈ।

ਇਹ ਵੀ ਪੜ੍ਹੋ-ਜਾਪਾਨ 'ਚ ਬਜ਼ੁਰਗ ਮਹਿਲਾ ਨੂੰ ਇਕ ਦਿਨ 'ਚ 2 ਵਾਰ ਲੱਗੀ ਕੋਰੋਨਾ ਵੈਕਸੀਨ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News