ਇਨ੍ਹਾਂ ਮਰੀਜ਼ਾਂ ''ਤੇ ਘੱਟ ਅਸਰਦਾਰ ਹੋ ਸਕਦੀ ਹੈ ਕੋਰੋਨਾ ਵੈਕਸੀਨ : ਖੋਜ

04/18/2021 9:28:26 PM

ਯੇਰੂਸ਼ੇਲਮ-ਖੋਜਕਰਤਾਵਾਂ ਵੱਲੋਂ ਕੀਤੇ ਗਏ ਦੋ ਨਵੇਂ ਅਧਿਐਨ 'ਚ ਦਾਅਵਾ ਕੀਤਾ ਗਿਆ ਹੈ ਕਿ ਦੋ ਖੁਰਾਕ ਵਾਲੀ ਐੱਮ.ਆਰ.ਐੱਨ.ਏ. ਕੋਵਿਡ-19 ਵੈਕਸੀਨ (mRNA Covid-19 vaccine) ਕਈ ਤਰ੍ਹਾਂ ਦੇ ਬਲੱਡ ਕੈਂਸਰ ਨਾਲ ਜੂਝ ਰਹੇ ਲੋਕਾਂ ਲਈ ਘੱਟ ਅਸਰਦਾਰ ਹੋ ਸਕਦੀ ਹੈ। ਬਲੱਡ ਨਾਂ ਦੀ ਮੈਗਜ਼ੀਨ 'ਚ ਛਪੇ ਇਸ ਅਧਿਐਨ ਮੁਤਾਬਕ ਜਿਹੜੇ ਲੋਕ ਕ੍ਰੋਨਿਕ ਲਿੰਫੋਸਾਇਟਿਕ ਲਿਊਕੇਮੀਆ (ਸੀ.ਐੱਲ.ਐੱਲ.) ਅਤੇ ਮਲਟੀਪਲ ਮਾਇਲਾਮਾ ਵਰਗੇ ਬਲੱਡ ਕੈਂਸਰ ਦੀਆਂ ਕਿਸਮਾਂ ਨਾਲ ਜੂਝ ਰਹੇ ਹਨ ਉਨ੍ਹਾਂ 'ਚ ਸਿਹਤਮੰਦ ਵਿਅਕਤੀ ਦੇ ਮੁਕਾਬਲੇ ਐੱਮ.ਆਰ.ਐੱਨ.ਏ. ਕੋਵਿਡ-19 ਦਾ ਅਸਰ ਘੱਟ ਦੇਖਣ ਨੂੰ ਮਿਲ ਸਕਦਾ ਹੈ।

ਇਹ ਵੀ ਪੜ੍ਹੋ-ਸਮੁੱਚੀ ਦੁਨੀਆ 'ਚ ਪਹਿਲਾਂ ਨਾਲੋਂ ਦੁੱਗਣੀ ਹੋਈ ਕੋਰੋਨਾ ਵਾਇਰਸ ਦੀ ਰਫਤਾਰ : WHO

ਹਾਲਾਂਕਿ ਖੋਜਕਰਤਾਵਾਂ ਨੇ ਇਹ ਵੀ ਕਿਹਾ ਕਿ ਦੋਵਾਂ 'ਚੋਂ ਕਿਸੇ ਵੀ ਇਕ ਤਰ੍ਹਾਂ ਦੇ ਬਲੱਡ ਕੈਂਸਰ ਨਾਲ ਜੂਝ ਰਹੇ ਵਿਅਕਤੀ ਵੈਕਸੀਨ ਨੂੰ ਜ਼ਰੂਰ ਲਵਾਉਣ ਕਿਉਂਕਿ ਬਲੱਡ ਕੈਂਸਰ ਦੀ ਬੀਮਾਰੀ ਇਸ ਦੀ ਪ੍ਰਤੀਕਿਰਿਆ ਨੂੰ ਪ੍ਰਭਾਵਿਤ ਕਰ ਸਕਦੀ ਹੈ। ਖੋਜਕਰਤਾਵਾਂ ਨੇ ਕਿਹਾ ਕਿ ਭਲੇ ਹੀ ਕੋਰੋਨਾ ਵਾਇਰਸ ਦੀ ਵੈਕਸੀਨ ਸੀ.ਐੱਲ.ਐੱਲ. ਦੇ ਮਰੀਜ਼ਾਂ 'ਤੇ ਘੱਟ ਅਸਰ ਦਿਖਾਏ ਫਿਰ ਵੀ ਉਹ ਵੈਕਸੀਨ ਜ਼ਰੂਰ ਲਵਾਉਣ ਅਤੇ ਸੰਭਵ ਹੋ ਸਕੇ ਤਾਂ ਸੀ.ਐੱਲ.ਐੱਲ. ਦੇ ਇਲਾਜ ਤੋਂ ਪਹਿਲਾਂ ਹੀ ਵੈਕਸੀਨ ਲਵਾਉਣ।

ਇਹ ਵੀ ਪੜ੍ਹੋ-ਅਮਰੀਕਾ : ਬਾਰ 'ਚ ਹੋਈ ਗੋਲੀਬਾਰੀ, 3 ਦੀ ਮੌਤ ਤੇ 2 ਜ਼ਖਮੀ

ਸੀ.ਐੱਲ.ਐੱਲ. ਦੇ ਮਰੀਜ਼ਾਂ 'ਤੇ ਹੋਈ ਖੋਜ
ਖੋਜਕਰਤਾਵਾਂ ਨੇ ਵੈਕਸੀਨ ਦੇ ਅਸਰ ਨੂੰ ਜਾਣਨ ਲਈ ਸੀ.ਐੱਲ.ਐੱਲ. ਦੇ 167 ਮਰੀਜ਼ਾਂ ਅਤੇ 53 ਸਿਹਤਮੰਦ ਬਾਲਗਾਂ ਨੂੰ ਫਾਈਜ਼ਰ ਦੀ mRNA ਕਿਸਮ ਦੀ BNT162b2 ਲਾਈ। ਇਸ ਖੋਜ 'ਚ ਖੋਜਕਰਤਾਵਾਂ ਨੇ ਪਾਇਆ ਕਿ ਜਿਹੜੇ ਲੋਕ ਕੈਂਸਰ ਦਾ ਇਲਾਜ ਕਰਵਾ ਰਹੇ ਸਨ ਉਨ੍ਹਾਂ 'ਚ ਵੈਕਸੀਨ ਦੀ ਪ੍ਰਤੀਰੋਧਕ ਦਰ 16 ਫੀਸਦੀ ਘੱਟ ਸੀ ਪਰ ਜਿਹੜੇ ਵਿਅਕਤੀ ਸੀ.ਐੱਲ.ਐੱਲ. ਨਾਲ ਪੀੜਤ ਸਨ ਪਰ ਉਨ੍ਹਾਂ ਨੇ ਅਜੇ ਤੱਕ ਆਪਣਾ ਇਲਾਜ ਸ਼ੁਰੂ ਨਹੀਂ ਕਰਵਾਇਆ ਸੀ ਉਨ੍ਹਾਂ 'ਚ ਵੈਕਸੀਨ ਦੀ ਪ੍ਰਤੀਰੋਧਕ ਦਰ 55.5 ਫੀਸਦੀ ਪਾਈ ਗਈ। ਇਸ ਤੋਂ ਇਲਾਵਾ ਜਿਨਾਂ ਲੋਕਾਂ ਨੇ ਸੀ.ਐੱਲ.ਐੱਲ. ਦਾ ਇਲਾਜ 1 ਸਾਲ ਪਹਿਲਾਂ ਕਰਵਾਇਆ ਸੀ ਉਨ੍ਹਾਂ 'ਚ ਵੈਕਸੀਨ ਦੀ ਪ੍ਰਤੀਰੋਧਕ ਦਰ 94 ਫੀਸਦੀ ਪਾਈ ਗਈ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News