ਬਹਿਰੀਨ ''ਚ ਜਲਦ ਹੀ ਸ਼ੁਰੂ ਹੋਵੇਗਾ ਕੋਰੋਨਾ ਟੀਕਾਕਰਣ : ਖਲੀਫਾ
Wednesday, Dec 16, 2020 - 08:08 PM (IST)
ਮਾਸਕੋ-ਬਹਿਰੀਨ ਦੇ ਕਿੰਗ ਹਮਦ ਬਿਨ ਈਸਾ ਅਲ ਖਲੀਫਾ ਨੇ ਬੁੱਧਵਾਰ ਨੂੰ ਕਿਹਾ ਕਿ ਦੇਸ਼ 'ਚ ਜਲਦ ਹੀ ਹਰੇਕ ਨਾਗਰਿਕਾਂ ਲਈ ਮੁਫਤ ਸਵੈਇਛੁੱਕ ਕੋਵਿਡ-19 ਟੀਕਾਕਰਣ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਬਹਿਰੀਨ ਨੇ ਅਧਿਕਾਰਿਕ ਤੌਰ 'ਤੇ ਕੋਰੋਨਾ ਵਾਇਰਸ ਵਿਰੁੱਧ ਦੋ ਟੀਕਿਆਂ ਨੂੰ ਮਨਜ਼ੂਰੀ ਦਿੱਤੀ ਹੈ। ਇਸ 'ਚ ਫਾਈਜ਼ਰ ਅਤੇ ਬਾਇਓਨਟੈੱਕ ਵੱਲੋਂ ਵਿਕਸਿਤ ਟੀਕਾ ਅਤੇ ਚੀਨ ਦੀ ਕੰਪਨੀ ਸਾਈਨੋਫਾਰਮਾ ਵੱਲੋਂ ਤਿਆਰ ਟੀਕਾ ਸ਼ਾਮਲ ਹੈ।
ਇਹ ਵੀ ਪੜ੍ਹੋ -ਫਰਾਂਸ 'ਚ 7 ਜਨਵਰੀ ਤੋਂ ਹਫਤੇ 'ਚ ਇਕ ਵਾਰ ਦਫਤਰ ਜਾਣ ਦੀ ਇਜਾਜ਼ਤ
ਖਲੀਫਾ ਨੇ ਬੁੱਧਵਾਰ ਨੂੰ ਰਾਸ਼ਟਰ ਦੇ ਨਾਂ ਆਪਣੇ ਸੰਬੋਧਨ 'ਚ ਕਿਹਾ ਕਿ ਅਸੀਂ ਇਹ ਐਲਾਨ ਕਰਦੇ ਹਾਂ ਕਿ ਬਹਿਰੀਨ ਜਲਦ ਹੀ ਵਾਇਰਸ ਨਾਲ ਨਜਿੱਠਣ ਲਈ ਇਕ ਸੁਰੱਖਿਅਤ ਅਤੇ ਲਾਈਸੈਂਸ ਪ੍ਰਾਪਤ ਟੀਕਾ ਉਪਲੱਬਧ ਕਰਵਾਉਣ ਲਈ ਆਪਣਾ ਰਾਸ਼ਟਰ ਵਿਆਪੀ ਮੁਹਿੰਮ ਸ਼ੁਰੂ ਕਰ ਦੇਵੇਗੀ ਅਤੇ ਅਸੀਂ ਨਿਰਦੇਸ਼ ਦਿੱਤਾ ਹੈ ਕਿ ਇਹ ਹਰ ਨਾਗਰਿਕ ਅਤੇ ਨਿਵਾਸੀਆਂ ਲਈ ਬਿਲਕੁਲ ਮੁਫਤ ਉਪਲੱਬਧ ਹੋਵੇਗਾ।
ਇਹ ਵੀ ਪੜ੍ਹੋ -ਪਾਕਿਸਤਾਨ 'ਚ ਅਦਰਕ 1,000 ਰੁਪਏ ਪ੍ਰਤੀ ਕਿਲੋ
ਜਿਹੜੇ ਲੋਕ ਇਹ ਟੀਕਾ ਲਵਾਉਣਾ ਚਾਹੁੰਦੇ ਹਨ, ਉਹ ਲਵਾ ਸਕਦੇ ਹਨ ਅਤੇ ਅਸੀਂ ਸਾਰੇ ਉਮੀਦ ਕਰਦੇ ਹਾਂ ਕਿ ਜਲਦ ਹੀ ਜਨਜੀਵਨ ਆਮ ਹੋ ਜਾਵੇਗਾ। ਉਨ੍ਹਾਂ ਨੇ ਮੈਡੀਕਲ ਯੋਗਤਾ ਲਈ ਪ੍ਰਿੰਸ ਸਲਮਾਨ ਬਿਨ ਹਮਦ ਬਿਨ ਈਸਾ ਅਲ ਖਲੀਫਾ ਦੇ ਨਾਂ 'ਤੇ ਇਕ ਰਾਸ਼ਟਰੀ ਤਮਗਾ ਬਣਾਉਣ ਦਾ ਵੀ ਹੁਕਮ ਦਿੱਤਾ। ਇਸ ਤਮਗੇ ਨਾਲ ਮਹਾਮਾਰੀ ਦੌਰਾਨ ਮੈਡੀਕਲ ਡਿਊਟੀ ਦਾ ਪਾਲਣ ਕਰਦੇ ਹੋਏ ਮਾਰੇ ਗਏ ਸਿਹਤ ਮਾਹਰਾਂ, ਡਾਕਟਰ, ਨਰਸਾਂ ਅਤੇ ਲੋਕਾਂ ਲਈ ਸਨਮਾਨਿਤ ਕੀਤਾ ਜਾਵੇਗਾ। ਬਹਿਰੀਨ ਸਿਹਤ ਮੰਤਰਾਲਾ ਮੁਤਾਬਕ ਦੇਸ਼ 'ਚ ਕੋਰੋਨਾ ਦੇ 89,444 ਦੇ ਮਾਮਲੇ ਹਨ, ਜਿਨ੍ਹਾਂ 'ਚੋਂ 348 ਲੋਕਾਂ ਦੀ ਮੌਤ ਹੋ ਚੁੱਕੀ ਅਤੇ ਹੁਣ ਤੱਕ 87,400 ਤੋਂ ਵਧੇਰੇ ਲੋਕ ਸਿਹਤਮੰਦ ਹੋ ਚੁੱਕੇ ਹਨ।
ਇਹ ਵੀ ਪੜ੍ਹੋ -ਸਟੋਰੇਜ਼ ਸਮੱਸਿਆ ਕਾਰਣ ਠੱਪ ਹੋਈਆਂ ਸਨ ਸੇਵਾਵਾਂ : ਗੂਗਲ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।