ਚੀਨ 'ਚ ਕੋਰੋਨਾ ਟੈਸਟ ਦੇ ਨਾਮ 'ਤੇ ਔਰਤਾਂ ਨਾਲ ਕੀਤਾ ਜਾ ਰਿਹੈ ਜਾਨਵਰਾਂ ਵਰਗਾ ਸਲੂਕ, ਵੇਖੋ ਵੀਡੀਓ

Thursday, May 05, 2022 - 02:56 PM (IST)

ਚੀਨ 'ਚ ਕੋਰੋਨਾ ਟੈਸਟ ਦੇ ਨਾਮ 'ਤੇ ਔਰਤਾਂ ਨਾਲ ਕੀਤਾ ਜਾ ਰਿਹੈ ਜਾਨਵਰਾਂ ਵਰਗਾ ਸਲੂਕ, ਵੇਖੋ ਵੀਡੀਓ

ਬੀਜਿੰਗ- ਚੀਨ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਚੀਨ ਦੀ ਰਾਜਧਾਨੀ ਸ਼ੰਘਾਈ ਨੇ ਆਪਣੇ ਨਿਵਾਸੀਆਂ ਲਈ ਹਫ਼ਤੇ ਵਿੱਚ ਤਿੰਨ ਵਾਰ ਟੈਸਟਿੰਗ ਦਾ ਆਦੇਸ਼ ਦਿੱਤਾ ਹੈ। ਹਾਲਾਂਕਿ, ਕੋਰੋਨਾ ਟੈਸਟਿੰਗ ਦੇ ਨਾਂ 'ਤੇ ਔਰਤਾਂ ਨਾਲ ਅਣਮਨੁੱਖੀ ਸਲੂਕ ਕੀਤਾ ਜਾ ਰਿਹਾ ਹੈ। ਇਸ ਦੀਆਂ ਕੁੱਝ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਤੇਜੀ ਨਾਲ ਵਾਇਰਲ ਹੋ ਰਹੀਆਂ ਹਨ। ਇਹ ਵੀਡੀਓਜ਼ ਚੀਨੀ ਸਰਕਾਰ ਦੀ ਅਸੰਵੇਦਨਸ਼ੀਲਤਾ 'ਤੇ ਸਵਾਲ ਚੁੱਕ ਰਹੀਆਂ ਹਨ।

ਇਹ ਵੀ ਪੜ੍ਹੋ: ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਏ, ਮੌਤ ਨੂੰ ਹਰਾ 6 ਦਿਨ ਬਾਅਦ ਮਲਬੇ 'ਚੋਂ ਜ਼ਿੰਦਾ ਨਿਕਲੀ ਮਹਿਲਾ

ਕੁਝ ਸਕਿੰਟਾਂ ਦੀ ਵੀਡੀਓ ਇੱਕ ਔਰਤ ਨੂੰ 'ਤੇ ਲੰਮੇ ਪਏ ਦੇਖਿਆ ਜਾ ਸਕਦਾ ਹੈ, ਜਿਸ ਵਿਚ ਇੱਕ ਸਿਹਤ ਕਰਮਚਾਰੀ ਨੇ ਔਰਤ ਦਾ ਹੱਥ ਫੜਿਆ ਹੋਇਆ ਹੈ ਅਤੇ ਇੱਕ ਹੋਰ ਸਿਹਤ ਕਰਮਚਾਰੀ ਔਰਤ ਦਾ ਜ਼ਬਰਦਸਤੀ ਕੋਵਿਡ ਟੈਸਟ ਕਰ ਰਿਹਾ ਹੈ। ਨਮੂਨੇ ਦੇ ਨਾਂ 'ਤੇ ਔਰਤ ਦੀ ਇੱਜ਼ਤ ਦਾ ਵੀ ਖਿਆਲ ਨਹੀਂ ਰੱਖਿਆ ਗਿਆ। ਇਸੇ ਤਰ੍ਹਾਂ ਦੀਆਂ ਹੋਰ ਵੀ ਵੀਡੀਓਜ਼ ਸਾਹਮਣੇ ਆਈਆਂ ਹਨ। ਇਹ ਵੀਡੀਓਜ਼ ਦੱਸ ਰਹੀਆਂ ਹਨ ਕਿ ਕੋਰੋਨਾ ਟੈਸਟ ਦੇ ਨਾਂ 'ਤੇ ਔਰਤ ਨਾਲ ਅਜਿਹਾ ਸਲੂਕ ਚੀਨ 'ਚ ਹੀ ਸੰਭਵ ਹੈ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਪੰਜਾਬ ਦੀ ਡਿਸਕਸ ਥਰੋਅਰ ਕਮਲਪ੍ਰੀਤ ’ਤੇ ਲੱਗੀ ਪਾਬੰਦੀ, ਜਾਣੋ ਕਾਰਨ

 

 


author

cherry

Content Editor

Related News