ਗੰਭੀਰ ਕੋਵਿਡ ਇਨਫੈਕਸ਼ਨ ਤੋਂ ਉਭਰੇ ਲੋਕਾਂ ਨੂੰ ਅਗਲੇ 12 ਮਹੀਨਿਆਂ 'ਚ ਮੌਤ ਦਾ ਖ਼ਤਰਾ ਜ਼ਿਆਦਾ

12/01/2021 11:19:44 PM

ਵਾਸ਼ਿੰਗਟਨ-ਕੋਰੋਨਾ ਵਾਇਰਸ ਨਾਲ ਗੰਭੀਰ ਰੂਪ ਨਾਲ ਇਨਫੈਕਟਿਡ ਹੋਣ ਤੋਂ ਬਾਅਦ ਜੀਵਤ ਬਚੇ ਲੋਕਾਂ ਦੀ ਅਗਲੇ 12 ਮਹੀਨਿਆਂ 'ਚ ਮੌਤ ਹੋਣ ਦਾ ਖਤਰਾ ਉਨ੍ਹਾਂ ਲੋਕਾਂ ਦੀ ਤੁਲਨਾ 'ਚ ਦੋਗੁਣਾ ਤੋਂ ਜ਼ਿਆਦਾ ਹੋ ਸਕਦਾ ਹੈ ਜਿਨ੍ਹਾਂ ਨੇ ਹਲਕੇ ਜਾਂ ਮੱਧ ਪੱਧਰ ਦੇ ਇਨਫੈਕਸ਼ਨ ਦਾ ਸਾਹਮਣਾ ਕੀਤਾ ਸੀ ਜਾਂ ਅਇਨਫੈਕਟਿਡ ਰਹੇ ਹਨ।

ਇਹ ਵੀ ਪੜ੍ਹੋ : ਮਹਾਮਾਰੀ 'ਤੇ ਗਲੋਬਲ ਸਮਝੌਤੇ ਦੀ ਪ੍ਰਕਿਰਿਆ ਸ਼ੁਰੂ ਕਰਨ 'ਤੇ WHO ਨੇ ਮੈਂਬਰ ਦੇਸ਼ਾਂ ਦੀ ਕੀਤੀ ਤਾਰੀਫ਼

ਬੁੱਧਵਾਰ ਨੂੰ ਪ੍ਰਕਾਸ਼ਿਤ ਇਕ ਅਧਿਐਨ 'ਚ ਇਹ ਦਾਅਵਾ ਕੀਤਾ ਗਿਆ ਹੈ। ਖੋਜਕਰਤਾਵਾਂ ਨੇ ਪਾਇਆ ਕਿ 65 ਸਾਲ ਤੋਂ ਘੱਟ ਉਮਰ ਦੇ ਮਰੀਜ਼ਾਂ ਨੂੰ ਮੌਤ ਦਾ ਖਤਰਾ ਜ਼ਿਆਦਾ ਹੈ ਅਤੇ ਸਿਰਫ 20 ਫੀਸਦੀ ਕੋਵਿਡ ਦੇ ਗੰਭੀਰ ਮਰੀਜ਼ਾਂ ਦੀ ਮੌਤ ਹੋਈ, ਜੋ ਖੂਨ ਦੇ ਥੱਕੇ ਜੰਮਣ ਜਾਂ ਸਾਹ ਪ੍ਰਣਾਲੀ ਦੇ ਨਾਕਾਮ ਹੋਣ ਦੇ ਚੱਲ਼ਦੇ ਹੋਈ। ਫਰੰਟੀਅਰਜ਼ ਇਨ ਮੈਡੀਸਨ ਜਨਰਲ 'ਚ ਪ੍ਰਕਾਸ਼ਿਤ ਅਧਿਐਨ 'ਚ ਕਿਹਾ ਗਿਆ ਹੈ ਕਿ ਕੋਵਿਡ-19 ਨਾਲ ਗੰਭੀਰ ਰੂਪ ਨਾਲ ਪੀੜਤ ਹੋਣ 'ਤੇ ਲੰਬੇ ਸਮੇਂ ਤੱਕ ਸਿਹਤ ਨੂੰ ਕਾਫੀ ਨੁਕਸਾਨ ਪਹੁੰਚ ਸਕਦਾ ਹੈ ਅਤੇ ਟੀਕਾਕਰਨ ਰਾਹੀਂ ਰੋਗ ਦੀ ਗੰਭੀਰਤਾ ਨੂੰ ਰੋਕਣ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ।

ਇਹ ਵੀ ਪੜ੍ਹੋ : ਦੱਖਣੀ ਕੋਰੀਆ 'ਚ ਓਮੀਕ੍ਰੋਨ ਦਾ ਪਹਿਲਾ ਮਾਮਲਾ ਆਇਆ ਸਾਹਮਣੇ

ਅਮਰੀਕਾ ਦੇ ਫਲੋਰੀਡਾ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਅਧਿਐਨ ਦੇ ਮੁਖੀ ਲੇਖਕ ਆਰਕ ਮੈਨਸ ਨੇ ਕਿਹਾ ਕਿ ਅਸੀਂ ਇਕ ਅਧਿਐਨ ਕੀਤਾ ਜਿਸ 'ਚ ਇਹ ਪ੍ਰਦਰਸ਼ਿਤ ਹੋਇਆ ਕਿ ਗੰਭੀਰ ਰੂਪ ਨਾਲ ਇਨਫੈਕਟਿਡ ਰਹਿਣ ਤੋਂ ਬਾਅਦ ਇਸ ਤੋਂ ਉਬਰ ਚੁੱਕੇ ਮਰੀਜ਼ਾਂ ਦੇ ਅਗਲੇ 6 ਮਹੀਨਿਆਂ 'ਚ ਹਸਪਤਾਲ 'ਚ ਦਾਖਲ ਹੋਣ ਦੀ ਕਿਤੇ ਜ਼ਿਆਦਾ ਸੰਭਾਵਨਾ ਹੈ। ਖੋਜਕਰਤਾਵਾਂ ਨੇ 13,638 ਮਰੀਜ਼ਾਂ ਦੇ ਇਲੈਕਟ੍ਰਾਨਿਕ ਸਿਹਤ ਰਿਕਾਰਡ ਦਾ ਅਧਿਐਨ ਕੀਤਾ।

ਇਹ ਵੀ ਪੜ੍ਹੋ : ਅਰਵਿੰਦ ਕੇਜਰੀਵਾਲ ਨੂੰ ਕਾਲਾ ਅੰਗ੍ਰੇਜ਼ ਕਹਿ ਕੇ ਪੰਜਾਬ ਦੇ ਲੋਕਾਂ ਦਾ ਅਪਮਾਨ ਕਰ ਰਹੇ ਹਨ ਮੁੱਖ ਮੰਤਰੀ ਚੰਨੀ : ਰਾਘਵ ਚੱਢਾ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 


Inder Prajapati

Content Editor

Related News