ਕੋਵਿਡ ਸਤ੍ਹਾ ਨਾਲੋਂ ਹਵਾ ਰਾਹੀਂ 1000 ਗੁਣਾ ਜ਼ਿਆਦਾ ਫੈਲ ਸਕਦਾ ਹੈ : ਅਧਿਐਨ

05/05/2022 6:18:43 PM

ਵਾਸ਼ਿੰਗਟਨ (ਭਾਸ਼ਾ): ਲੋਕ ਜਿਹੜੀਆਂ ਸਤ੍ਹਾ ਨੂੰ ਛੂਹੰਦੇ ਹਨ, ਉਹਨਾਂ ਦੀ ਤੁਲਨਾ ਵਿਚ ਸਾਹ ਰਾਹੀਂ ਅੰਦਰ ਲਈ ਗਈ ਹਵਾ ਦੇ ਮਾਧਿਅਮ ਨਾਲ ਕੋਵਿਡ-19 ਵਾਇਰਸ ਦਾ ਸੰਕਰਮਣ ਹੋਣ ਦਾ ਖ਼ਤਰਾ 1,000 ਗੁਣਾ ਵੱਧ ਹੈ। ਇੱਕ ਅਧਿਐਨ ਵਿੱਚ ਇਹ ਦਾਅਵਾ ਕੀਤਾ ਗਿਆ ਹੈ। ਯੂਐਸ ਵਿੱਚ ਮਿਸ਼ੀਗਨ ਯੂਨੀਵਰਸਿਟੀ ਦੇ ਖੋਜੀਆਂ ਨੇ ਅਗਸਤ 2020 ਤੋਂ ਅਪ੍ਰੈਲ 2021 ਤੱਕ ਆਪਣੇ ਕੈਂਪਸ ਵਿੱਚ ਵਾਤਾਵਰਣ ਨਿਰੀਖਣ ਪ੍ਰੋਗਰਾਮ ਦੌਰਾਨ ਹਵਾ ਅਤੇ ਸਤਹਾਂ ਤੋਂ ਨਮੂਨੇ ਲਏ। 

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ 'ਚ ਗਰਭਪਾਤ 'ਤੇ ਪਾਬੰਦੀ ਲਗਾਉਣ ਦੀ ਤਿਆਰੀ, ਆਸਟ੍ਰੇਲੀਆ ਵੀ ਹੋ ਸਕਦਾ ਹੈ ਪ੍ਰਭਾਵਿਤ

ਜਰਨਲ ਆਫ਼ ਐਕਸਪੋਜ਼ਰ ਸਾਇੰਸ ਐਂਡ ਐਨਵਾਇਰਨਮੈਂਟਲ ਐਪੀਡੈਮਿਓਲੋਜੀ ਵਿੱਚ ਪਿਛਲੇ ਹਫ਼ਤੇ ਪ੍ਰਕਾਸ਼ਿਤ ਅਧਿਐਨ ਵਿੱਚ ਕਲਾਸਰੂਮ, ਕਸਰਤ ਰੂਮ, ਕੈਫੇਟੇਰੀਆ, ਬੱਸਾਂ ਅਤੇ ਜਿੰਮ ਵਰਗੀਆਂ ਜਨਤਕ ਥਾਵਾਂ ਅਤੇ ਖਿੜਕੀਆਂ, ਰੋਸ਼ਨਦਾਨਾਂ ਅਤੇ ਹਵਾ ਨਿਕਾਸੀ ਵਾਲੇ ਡਕਟ ਆਦਿ ਤੋਂ ਨਮੂਨੇ ਲਏ ਗਏ ਸਨ। ਯੂਨੀਵਰਸਿਟੀ ਦੇ ਸਕੂਲ ਆਫ਼ ਪਬਲਿਕ ਹੈਲਥ ਦੇ ਪ੍ਰੋਫੈਸਰ ਚੁਆਨਵੂ ਜ਼ੀ ਨੇ ਕਿਹਾ ਕਿ ਸਤਿਹ ਦੇ ਸੰਕਰਮਣ ਦਾ ਖ਼ਤਰਾ ਹਵਾ ਨਾਲ ਹੋਣ ਵਾਲੇ ਸੰਕਰਮਣ ਦੇ ਜੋਖਮ ਤੋਂ 1,000 ਗੁਣਾ ਘੱਟ ਪਾਇਆ ਗਿਆ। ਸ਼ੀ ਅਤੇ ਉਹਨਾਂ ਦੇ ਸਹਿਯੋਗੀਆਂ ਨੇ ਹਵਾ ਸਬੰਧੀ ਨਮੂਨਿਆਂ ਲਈ ਇਸ ਤਰ੍ਹਾਂ ਦੇ ਉਪਕਰਨਾਂ ਦੀ ਵਰਤੋਂ ਕੀਤੀ, ਜੋ ਇੱਕ ਪੰਪ ਰਾਹੀਂ ਵੱਡੀ ਮਾਤਰਾ ਵਿੱਚ ਹਵਾ ਖਿੱਚ ਲੈਂਦੇ ਹਨ ਅਤੇ ਇਸ ਵਿੱਚ ਮੌਜੂਦ ਕਿਸੇ ਵੀ ਵਾਇਰਸ ਦਾ ਵੀ ਪਤਾ ਲਗਾ ਲੈਂਦੇ ਹਨ।


Vandana

Content Editor

Related News