ਬ੍ਰਿਟੇਨ ''ਚ ਸਿਹਤ ਮੁਲਾਜ਼ਮਾਂ ਲਈ ਕੋਰੋਨਾ ਟੀਕਾਕਰਨ ਹੋਵੇਗਾ ਜ਼ਰੂਰੀ
Wednesday, Nov 10, 2021 - 01:46 AM (IST)
ਲੰਡਨ-ਬ੍ਰਿਟੇਨ ਦੀ ਸਰਕਾਰ ਨੇ ਕਿਹਾ ਕਿ ਲੋਕਾਂ ਦਰਮਿਆਨ ਕੰਮ ਕਰਨ ਵਾਲੇ ਸਾਰੇ ਸਿਹਤ ਮੁਲਾਜ਼ਮਾਂ ਨੂੰ ਟੀਕਾ ਨਾ ਲੈਣ ਦੀ ਸਥਿਤੀ 'ਚ ਅਗਲੇ ਸਾਲ ਇਕ ਅਪ੍ਰੈਲ ਤੋਂ ਟੀਕਾਕਰਨ ਕਰਵਾਉਣਾ ਹੋਵੇਗਾ। ਸਰਕਾਰ ਜੇਕਰ ਇਸ ਨੂੰ ਜ਼ਰੂਰੀ ਬਣਾਉਂਦੀ ਹੈ ਤਾਂ ਹਜ਼ਾਰਾਂ ਮੁਲਾਜ਼ਮਾਂ ਨੂੰ ਆਪਣੀ ਨੌਕਰੀ ਛੱਡਣੀ ਪੈ ਸਕਦੀ ਹੈ। ਸਿਹਤ ਮੰਤਰੀ ਸਾਜਿਦ ਜਾਵੇਦ ਨੇ ਮੰਗਲਵਾਰ ਨੂੰ ਕਿਹਾ ਕਿ ਸਰਕਾਰ ਵੱਲੋਂ ਫੰਡ ਪ੍ਰਾਪਤ ਰਾਸ਼ਟਰੀ ਸਿਹਤ ਸੇਵਾ (ਐੱਨ.ਐੱਚ.ਐੱਸ.) ਦੇ 90 ਫੀਸਦੀ ਮੁਲਾਜ਼ਮਾਂ ਨੂੰ ਪਹਿਲਾਂ ਹੀ ਟੀਕੇ ਦੀਆਂ ਦੋ ਖੁਰਾਕਾਂ ਲੱਗ ਚੁੱਕੀਆਂ ਹਨ।
ਇਹ ਵੀ ਪੜ੍ਹੋ : ਅਮਰੀਕਾ 'ਚ ਕੋਰੋਨਾ ਯਾਤਰਾ ਪਾਬੰਦੀਆਂ ਹਟਾਉਣ ਨਾਲ ਲੰਮੇ ਸਮੇਂ ਬਾਅਦ ਹੋਏ ਪਰਿਵਾਰਾਂ ਦੇ ਮੇਲ
ਪਰ ਹੁਣ ਵੀ 1,00,000 ਤੋਂ ਜ਼ਿਆਦਾ ਸਿਹਤ ਮੁਲਾਜ਼ਮਾਂ ਦਾ ਟੀਕਾਕਰਨ ਨਹੀਂ ਹੋਇਆ ਹੈ। ਜਾਵੇਦ ਨੇ 'ਹਾਊਸ ਆਫ ਕਾਮਨਸ' 'ਚ ਸੰਸਦ ਮੈਂਬਰਾਂ ਨੇ ਕਿਹਾ ਕਿ ਜ਼ਿਆਦਾਤਰ ਲੋਕਾਂ ਲਈ ਟੀਕਾਕਰਨ ਜ਼ਰੂਰੀ ਨਹੀਂ ਹੈ ਪਰ ਸਿਹਤ ਮੁਲਾਜ਼ਮ ਅਨੋਖੀ ਜ਼ਿੰਮੇਵਾਰੀ ਨਿਭਾਉਂਦੇ ਹਨ ਕਿਉਂਕਿ ਉਹ ਬੀਮਾਰੀ ਲਈ ਸਭ ਤੋਂ ਕਮਜ਼ੋਰ ਲੋਕਾਂ ਦੇ ਸੰਪਰਕ 'ਚ ਰਹਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਹੁਕਮ ਇਕ ਅਪ੍ਰੈਲ ਤੱਕ ਪ੍ਰਭਾਵੀ ਨਹੀਂ ਹੋਵੇਗਾ ਤਾਂ ਕਿ ਸਾਰੇ ਮੁਲਾਜ਼ਮਾਂ ਨੂੰ ਦੋ ਖੁਰਾਕਾਂ ਪ੍ਰਾਪਤ ਕਰਨ ਦਾ ਮੌਕਾ ਮਿਲੇ। ਟੀਕਾਕਰਨ ਨਾਲ ਅਜਿਹੇ ਲੋਕਾਂ ਨੂੰ ਛੋਟ ਹੋਵੇਗੀ ਜਿਨ੍ਹਾਂ ਨੂੰ ਡਾਕਟਰਾਂ ਤੋਂ ਇਸ ਦੀ ਇਜਾਜ਼ਤ ਮਿਲੀ ਹੋਈ ਹੈ ਅਤੇ ਅਜਿਹੇ ਮੁਲਾਜ਼ਮਾਂ ਨੂੰ ਵੀ ਜਿੰਨਾਂ ਲੋਕਾਂ ਨਾਲ ਸੰਪਰਕ ਨਹੀਂ ਹੁੰਦਾ ਹੈ।
ਇਹ ਵੀ ਪੜ੍ਹੋ : ਪਾਕਿਸਤਾਨ ਦੇ ਪੰਜਾਬ ਸੂਬੇ 'ਚ AQIS ਦਾ ਅੱਤਵਾਦੀ ਗ੍ਰਿਫ਼ਤਾਰ
ਨਿਯਮਾਂ 'ਚ ਇਹ ਬਦਲਾਅ ਇੰਗਲੈਂਡ 'ਚ ਲਾਗੂ ਹੋਵੇਗਾ। ਸਕਾਟਲੈਂਡ, ਵੇਲਸ ਅਤੇ ਉੱਤਰੀ ਆਇਰਲੈਂਡ ਨੇ ਸਿਹਤ ਸੰਬੰਧੀ ਆਪਣੇ ਨਿਯਮ ਖੁਦ ਨਿਰਧਾਰਿਤ ਕੀਤੇ ਹਨ। ਟ੍ਰੇਡ ਯੂਨੀਅਨ ਨੇ ਟੀਕਾਕਰਨ ਨੂੰ ਜ਼ਰੂਰੀ ਬਣਾਉਣ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਇਹ ਕੁਝ ਕਰਮਚਾਰੀਆਂ ਨੂੰ ਸਿਹਤ ਪ੍ਰਣਾਲੀ ਨੂੰ ਛੱਡਣ ਲਈ ਪ੍ਰੇਰਿਤ ਕਰ ਸਕਦਾ ਹੈ। ਵਿਰੋਧੀ ਲੇਬਰ ਪਾਰਟੀ ਦੇ ਸਿਹਤ ਮਾਮਲਿਆਂ ਦੇ ਬੁਲਾਰੇ ਜੋਨਾਥਨ ਐਸ਼ਵਰਥ ਨੇ ਕਿਹਾ ਕਿ ਸਿਧਾਂਤਕ ਰੂਪ ਨਾਲ ਇਹ ਕਦਮ ਮੰਨਣਯੋਗ ਹੈ ਪਰ ਨੀਤੀਗਤ ਰੂਪ ਨਾਲ ਇਹ ਜੋਖਮ ਵਾਲਾ ਹੋ ਸਕਦਾ ਹੈ।
ਇਹ ਵੀ ਪੜ੍ਹੋ : ਨਾਈਜਰ 'ਚ ਸੋਨੇ ਦੀ ਖਾਨ ਢਹਿ-ਢੇਰੀ, 18 ਲੋਕਾਂ ਦੀ ਹੋਈ ਮੌਤ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।