ਸਾਵਧਾਨ! ਨਹੁੰਆਂ ’ਚ ਆਏ ਇਹ ਬਦਲਾਅ ਤਾਂ ਹੋ ਸਕਦੈ 'ਕੋਰੋਨਾ'

Wednesday, Jun 09, 2021 - 10:32 AM (IST)

ਸਾਵਧਾਨ! ਨਹੁੰਆਂ ’ਚ ਆਏ ਇਹ ਬਦਲਾਅ ਤਾਂ ਹੋ ਸਕਦੈ 'ਕੋਰੋਨਾ'

ਬ੍ਰਿਟੇਨ (ਭਾਸ਼ਾ) : ਕੋਵਿਡ-19 ਦੇ ਮੁੱਖ ਲੱਛਣ ਬੁਖ਼ਾਰ, ਖੰਘ, ਥਕਾਵਟ ਅਤੇ ਸਵਾਦ ਅਤੇ ਸੁੰਘਣ ਦੇ ਅਹਿਸਾਸ ਵਿਚ ਕਮੀ ਹੈ। ਚਮੜੀ ਵਿਚ ਵੀ ਕੋਵਿਡ-19 ਦੇ ਲੱਛਣ ਦੇਖੇ ਗਏ ਹਨ ਪਰ ਸਰੀਰ ਦਾ ਇਕ ਹੋਰ ਹਿੱਸਾ ਹੈ, ਜਿੱਥੇ ਵਾਇਰਸ ਦਾ ਪ੍ਰਭਾਵ ਪਿਆ ਹੈ ਅਤੇ ਉਹ ਹਨ ਤੁਹਾਡੇ ਨਹੁੰ। ਕੋਵਿਡ-19 ਦੇ ਬਾਅਦ ਕੁੱਝ ਰੋਗੀਆਂ ਦੇ ਨਹੁੰਆਂ ਦਾ ਰੰਗ ਫਿੱਕਾ ਪੈ ਜਾਂਦਾ ਹੈ ਜਾਂ ਕਈ ਹਫ਼ਤੇ ਬਾਅਦ ਉਨ੍ਹਾਂ ਦਾ ਆਕਾਰ ਬਦਲਣ ਲੱਗਦਾ ਹੈ- ਇਸ ਨੂੰ ‘ਕੋਵਿਡ ਨਹੁੰ’ ਕਿਹਾ ਜਾਂਦਾ ਹੈ।

ਇਹ ਵੀ ਪੜ੍ਹੋ: ਉਪਲੱਬਧੀ: ਯੂ.ਐੱਨ. ਇਕਨੋਮਿਕ ਐਂਡ ਸੋਸ਼ਲ ਕੌਂਸਲ ’ਚ 2022-24 ਤੱਕ ਲਈ ਚੁਣਿਆ ਗਿਆ ਭਾਰਤ

ਇਕ ਲੱਛਣ ਨਹੁੰਆਂ ਦੇ ਆਧਾਰ ’ਤੇ ਲਾਲ ਰੰਗ ਦੀ ਅਰਧ ਚੰਦਰਮਾ ਦੀ ਆਕ੍ਰਿਤੀ ਬਣਨਾ ਹੈ। ਅਜਿਹਾ ਲੱਗਦਾ ਹੈ ਕਿ ਇਹ ਕੋਵਿਡ ਨਾਲ ਜੁੜੀ ਨਹੁੰਆਂ ਦੀਆਂ ਹੋਰ ਸ਼ਿਕਾਇਤਾਂ ਤੋਂ ਪਹਿਲਾਂ ਹੀ ਮੌਜੂਦ ਸੀ। ਰੋਗੀਆਂ ਨੇ ਕੋਵਿਡ ਦਾ ਪਤਾ ਲੱਗਣ ਦੇ 2 ਹਫ਼ਤੇ ਤੋਂ ਵੀ ਘੱਟ ਸਮੇਂ ਵਿਚ ਇਸ ਨੂੰ ਦੇਖਿਆ ਹੈ। ਕਈ ਮਾਮਲੇ ਸਾਹਮਣੇ ਆਏ ਹਨ- ਪਰ ਬਹੁਤ ਜ਼ਿਆਦਾ ਨਹੀਂ। ਨਹੁੰਆਂ ’ਤੇ ਇਸ ਤਰ੍ਹਾਂ ਲਾਲ ਅਰਧ ਚੰਦਰਮਾ ਆਕ੍ਰਿਤੀ ਆਮ ਤੌਰ ’ਤੇ ਦੁਰਲਭ ਹੁੰਦੀ ਹੈ ਅਤੇ ਪਹਿਲਾਂ ਨਹੁੰਆਂ ਦੇ ਆਧਾਰ ਦੇ ਇੰਨੇ ਕਰੀਬ ਨਹੀਂ ਦੇਖੀ ਗਈ ਹੈ। ਇਸ ਇਸ ਆਕ੍ਰਿਤੀ ਦਾ ਇਸ ਤਰ੍ਹਾਂ ਦਿਸਣਾ ਵਿਸ਼ੇਸ਼ ਰੂਪ ਨਾਲ ਕੋਵਿਡ-19 ਦਾ ਇਕ ਸੰਕੇਤ ਹੋ ਸਕਦਾ ਹੈ। ਨਹੁੰਆਂ ’ਤੇ ਇਹ ਅਰਧ ਚੰਦਰਮਾ ਕਿਉਂ ਬਣਦਾ ਹੈ, ਇਸ ਦਾ ਇਕ ਸੰਭਾਵਿਤ ਕਾਰਨ ਵਾਇਰਸ ਨਾਲ ਜੁੜੀ ਖ਼ੂਨ ਦੀ ਨਾੜੀ ਵਿਚ ਨੁਕਸਾਨ ਹੋ ਸਕਦਾ ਹੈ। ਜਾਂ ਫਿਰ ਇਹ ਵਾਇਰਸ ਖ਼ਿਲਾਫ਼ ਇਮਿਊਨ ਪ੍ਰਤੀਕਿਰਿਆ ਕਾਰਨ ਹੋ ਸਕਦਾ ਹੈ, ਜਿਸ ਨਾਲ ਖ਼ੂਨ ਦੇ ਛੋਟੇ ਥੱਕੇ ਜੰਮਦੇ ਹਨ ਅਤੇ ਨਹੁੰਆਂ ਦਾ ਰੰਗ ਫਿੱਕਾ ਹੋ ਸਕਦਾ ਹੈ। ਰੋਗੀ ਜੇਕਰ ਲੱਛਣ ਮੁਕਤ ਹੈ ਤਾਂ ਮਹੱਤਵਪੂਰਨ ਰੂਪ ਨਾਲ ਇਨ੍ਹਾਂ ਨਿਸ਼ਾਨਾਂ ਦੇ ਬਾਰੇ ਵਿਚ ਚਿ ੰਤਾ ਕਰਨ ਦੀ ਕੋਈ ਗੱਲ ਨਹੀਂ ਹੈ। ਹਾਲਾਂਕਿ ਇਹ ਸਪਸ਼ਟ ਨਹੀਂ ਹੈ ਕਿ ਉਹ ਕਿੰਨੇ ਸਮੇਂ ਤੱਕ ਰਹਿੰਦੇ ਹਨ। ਰਿਪੋਰਟ ਕੀਤੇ ਗਏ ਮਾਮਲਿਆਂ ਵਿਚ ਇਹ ਕੁੱਝ ਵਿਚ ਇਕ ਹਫ਼ਤੇ ਤਾਂ ਕੁੱਝ ਵਿਚ 4 ਹਫ਼ਤੇ ਰਹੇ।

ਇਹ ਵੀ ਪੜ੍ਹੋ: ਬੇਹੱਦ ਹੈਰਾਨੀਜਨਕ! ਔਰਤ ਨੇ ਇਕੱਠੇ 10 ਬੱਚਿਆਂ ਨੂੰ ਦਿੱਤਾ ਜਨਮ, ਬਣਾਇਆ ਨਵਾਂ ਰਿਕਾਰਡ

ਸਰੀਰਕ ਤਣਾਅ ਦੇ ਲੱਛਣ
ਕੁੱਝ ਰੋਗੀਆਂ ਨੇ ਆਪਣੇ ਹੱਥਾਂ ਅਤੇ ਪੈਰਾਂ ਦੀਆਂ ਉਂਗਲੀਆਂ ਦੇ ਨਹੁੰਆਂ ਦੇ ਆਧਾਰ ਵਿਚ ਨਵੀਆਂ ਵੱਖ ਤਰ੍ਹਾਂ ਦੀਆਂ ਲਾਈਨਾਂ ਵੀ ਦੇਖੀਆਂ, ਜੋ ਆਮ ਤੌਰ ’ਤੇ ਕੋਵਿਡ-19 ਦੇ 4 ਹਫ਼ਤੇ ਜਾਂ ਉਸਤੋਂ ਜ਼ਿਆਦਾ ਸਮੇਂ ਬਾਅਦ ਦਿਖਾਈ ਦਿੰਦੀਆਂ ਹਨ। ਇਹ ਲਾਈਨਾਂ ਆਮ ਤੌਰ ’ਤੇ ਉਦੋਂ ਹੁੰਦੀਆਂ ਹਨ, ਜਦੋਂ ਕਿਸੇ ਤਰ੍ਹਾਂ ਦਾ ਸਰੀਰਕ ਤਣਾਅ, ਜਿਵੇਂ ਇੰਫੈਕਸ਼ਨ, ਕੁਪੋਸ਼ਣ ਜਾਂ ਕੀਮੋਥੈਰੇਪੀ ਆਦਿ ਦੇ ਮਾੜੇ ਪ੍ਰਭਾਵ ਕਾਰਨ ਨਹੁੰਆਂ ਦੇ ਵਾਧੇ ਵਿਚ ਅਸਥਾਈ ਰੁਕਾਵਟ ਹੁੰਦੀ ਹੈ। ਹੁਣ ਇਹ ਕੋਵਿਡ-19 ਵੀ ਹੋ ਸਕਦੇ ਹਨ। ਨਹੁੰ ਔਸਤਨ ਹਰ ਮਹੀਨੇ 2 ਮਿਮੀ ਤੋਂ 5 ਮਿਮੀ ਵਿਚਾਲੇ ਵਧਦੇ ਹਨ। ਸਰੀਰਕ ਤਣਾਅ ਹੋਣ ਦੇ 4 ਤੋਂ 5 ਹਫ਼ਤੇ ਬਾਅਦ ਇਹ ਲਾਈਨਾਂ ਧਿਆਲ ਦੇਣ ਯੋਗ ਹੋ ਜਾਂਦੀਆਂ ਹਨ- ਜਿਵੇਂ-ਜਿਵੇਂ ਨਹੁੰ ਵਧਦੇ ਹਨ, ਇਨ੍ਹਾਂ ਦਾ ਪਤਾ ਲੱਗਦਾ ਹੈ। ਇਸ ਲਈ ਤਣਾਅਪੂਰਨ ਘਟਨਾ ਦੇ ਸਮੇਂ ਦਾ ਅੰਦਾਜ਼ਾ ਇਹ ਦੇਖ ਕੇ ਲਗਾਇਆ ਜਾ ਸਕਦਾ ਹੈ ਕਿ ਇਹ ਲਾਈਨਾਂ ਨਹੁੰਆਂ ਦੇ ਆਧਾਰ ਤੋਂ ਕਿੰਨੀ ਦੂਰ ਹਨ। ਇਨ੍ਹਾਂ ਲਾਈਨਾਂ ਲਈ ਕੋਈ ਵਿਸ਼ੇਸ਼ ਇਲਾਜ਼ ਨਹੀਂ ਹੈ, ਕਿਉਂਕਿ ਸਮੱਸਿਆ ਦਾ ਹੱਲ ਹੋਣ ’ਤੇ ਇਹ ਠੀਕ ਹੋ ਜਾਂਦੇ ਹਨ। ਮੌਜੂਦਾ ਸਮੇਂ ਉਪਲਬੱਧ ਸਬੂਤ ਦੱਸਦੇ ਹਨ ਕਿ ਕੋਵਿਡ-19 ਦੀ ਗੰਭੀਰਤਾ ਅਤੇ ਨਹੁੰਆਂ ਵਿਚ ਹੋਣ ਵਾਲੇ ਪਰਿਵਰਤਨ ਦੇ ਪ੍ਰਕਾਰ ਜਾਂ ਸਮੇਂ ਸੀਮਾ ਵਿਚਾਲੇ ਕੋਈ ਸਬੰਧ ਨਹੀਂ ਹੈ।

ਇਹ ਵੀ ਪੜ੍ਹੋ: ਲਾਹੌਰ ਜੇਲ੍ਹ ’ਚ ਬੰਦ ਔਰਤ ਕੈਦੀਆਂ ਨੇ CM ਤੇ PM ਨੂੰ ਲਿਖੀ ਚਿੱਠੀ,ਕਿਹਾ- ਜੇਲ੍ਹ ਅਧਿਕਾਰੀ ਕਰਦੇ ਹਨ ਸਰੀਰਕ ਸ਼ੋਸ਼ਣ

ਹੋਰ ਅਸਾਧਾਰਨ ਸਿੱਟਾ
ਉਪਰੋਕਤ ਤੱਥ ਕੋਵਿਡ ਦੇ ਕਾਰਨ ਨਹੁੰਆਂ ਵਿਚ ਹੋਣ ਵਾਲੀਆਂ 2 ਆਮ ਤਬਦੀਲੀਆਂ ਨਾਲ ਜੁੜੇ ਹਨ ਪਰ ਖੋਜਕਰਤਾਵਾਂ ਨੇ ਕੁੱਝ ਹੋਰ ਅਸਾਧਾਰਨ ਘਟਨਾਵਾਂ ਨੂੰ ਵੀ ਦਰਜ ਕੀਤਾ। ਇਕ ਮਹਿਲਾ ਰੋਗੀ ਦੇ ਨਹੁੰ ਆਧਾਰ ਤੋਂ ਢਿੱਲੇ ਹੋ ਗਏ ਅਤੇ ਇੰਫੈਕਸ਼ਨ ਹੋਣ ਤੋਂ 3 ਮਹੀਨੇ ਬਾਅਦ ਡਿੱਗ ਗਏ। ਇਸ ਘਟਨਾ ਨੂੰ ਓਨੀਕੋਮਾਡੇਸਿਸ ਦੇ ਰੂਪ ਵਿਚ ਜਾਣਿਆ ਜਾਂਦਾ ਹੈ। ਇਸ ਰੋਗੀ ਨੂੰ ਇਨ੍ਹਾਂ ਪਰਿਵਰਤਨਾਂ ਲਈ ਇਲਾਜ਼ ਨਹੀਂ ਮਿਲਿਆ, ਫਿਰ ਵੀ ਬੀਮਾਰੀ ਕਾਰਨ ਡਿੱਗੇ ਨਹੁੰਆਂ ਦੇ ਹੇਠਾਂ ਨਵੇਂ ਨਹੁੰਆਂ ਨੂੰ ਵਧਦੇ ਦੇਖਿਆ ਜਾ ਸਕਦਾ ਸੀ। ਇਹ ਦਰਸਾਉਂਦਾ ਹੈ ਕਿ ਸਮੱਸਿਆ ਆਪਣੇ ਆਪ ਹੱਲ ਹੋਣ ਲੱਗੀ ਸੀ। ਇਕ ਹੋਰ ਮਰੀਜ਼ ਦੇ ਜਾਂਚ ਵਿਚ ਪੀੜਤ ਪਾਏ ਜਾਣ ਦੇ 112 ਦਿਨਾਂ ਬਾਅਦ ਉਸ ਦੇ ਨਹੁੰਆਂ ਦੇ ਉਪਰ ਨਾਰੰਗੀ ਰੰਗ ਦਾ ਨਿਸ਼ਾਨ ਦੇਖਿਆ ਗਿਆ। ਇਸ ਦਾ ਕੋਈ ਇਲਾਜ਼ ਨਹੀਂ ਕੀਤਾ ਗਿਆ ਅਤੇ ਇਕ ਮਹੀਨੇ ਦੇ ਬਾਅਦ ਵੀ ਇਹ ਨਿਸ਼ਾਨ ਘੱਟ ਨਹੀਂ ਹੋਇਆ ਸੀ। ਇਸ ਦੇ ਪਿੱਛੇ ਦੇ ਕਾਰਨ ਅਣਜਾਣ ਹਨ। ਤੀਜੇ ਮਾਮਲੇ ਵਿਚ ਇਕ ਮਰੀਜ਼ ਦੇ ਨਹੁੰਆਂ ’ਤੇ ਚਿੱਟੀਆਂ ਲਾਈਨਾਂ ਦੇਖੀਆਂ ਗਈਆਂ। ਇਹ ਕੋਵਿਡ-19 ਦੀ ਪੁਸ਼ਟੀ ਦੇ 45 ਦਿਨ ਬਾਅਦ ਦਿਖਾਈ ਦਿੱਤੀਆਂ। ਇਹ ਨਹੁੰ ਵਧਣ ਦੇ ਨਾਲ ਠੀਕ ਹੋ ਜਾਂਦੀਆਂ ਹਨ ਅਤੇ ਇ ਲਾਜ਼ ਦੀ ਜ਼ਰੂਰਤ ਨਹੀਂ ਹੁੰਦੀ ਹੈ।

ਇਹ ਵੀ ਪੜ੍ਹੋ: ਮਹਾਤਮਾ ਗਾਂਧੀ ਦੀ ਪੜਪੋਤੀ ਨੂੰ ਧੋਖਾਧੜੀ ਦੇ ਦੋਸ਼ ’ਚ ਹੋਈ 7 ਸਾਲ ਦੀ ਸਜ਼ਾ

ਹਾਲਾਂਕਿ ਇਨ੍ਹਾਂ 3 ਸਥਿਤੀਆਂ ਵਿਚ ਸਾਰਿਆਂ ਵਿਚ ਨਹੁੰਆਂ ਵਿਚ ਹੋਣ ਵਾਲੀਆਂ ਤਬਦੀਲੀਆਂ ਨੂੰ ਅਸੀਂ ਕੋਵਿਡ-19 ਨਾਲ ਜੋੜ ਕੇ ਦੇਖ ਤਾਂ ਰਹੇ ਹਾਂ ਪਰ ਸਾਡੇ ਕੋਲ ਹਰੇਕ ਮਾਮਲੇ ਵਿਚ ਗਿਣੇ ਚੁਣੇ ਰੋਗੀ ਹਨ। ਇਸ ਲਈ ਇਹ ਕਹਿਣਾ ਸੰਭਵ ਨਹੀਂ ਹੈ ਕਿ ਉਹ ਬੀਮਾਰੀ ਦੇ ਕਾਰਨ ਸਨ। ਇਹ ਪੂਰੀ ਤਰ੍ਹਾਂ ਸੰਭਵ ਹੈ ਕਿ ਤਿੰਨਾਂ ਦਾ ਇਸ ਸਥਿਤੀ ਨਾਲ ਕੋਈ ਸਬੰਧ ਨਾ ਹੋਵੇ। ਦਰਅਸਲ ਇਸ ਤਰ੍ਹਾਂ ਦੇ ਲੱਛਣਾਂ ਨੂੰ ਕੋਵਿਡ-19 ਦੇ ਲੱਛਣਾਂ ਨਾਲ ਨਿਸ਼ਚਿਤ ਰੂਪ ਨਾਲ ਜੋੜਨ ਦੀ ਪੁਸ਼ਟੀ ਲਈ ਅਜੇ ਵੀ ਇਕ ਲੰਬਾ ਰਸਤਾ ਤੈਅ ਕਰਨਾ ਹੈ। ਸਾਨੂੰ ਇਸ ਲਈ ਕਈ ਹੋਰ ਮਾਮਲਿਆਂ ਦੀ ਜ਼ਰੂਰਤ ਹੋਵੇਗੀ। ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ ਕੋਵਿਡ-19 ਵਾਲੇ ਸਾਰੇ ਰੋਗੀਆਂ ਵਿਚ ਇਹ ਨਹੁੰਆਂ ਦੀ ਸਥਿਤੀ ਨਹੀਂ ਹੋਵੇਗੀ ਅਤੇ ਇਨ੍ਹਾਂ ਵਿਚੋਂ ਕੁੱਝ ਅਸਮਾਨਤਾਵਾਂ ਦਾ ਮਤਲਬ ਇਹ ਨਹੀਂ ਹੋ ਸਕਦਾ ਕਿ ਕਿਸੇ ਨੂੰ ਕੋਵਿਡ-19 ਹੋ ਗਿਆ ਹੈ। ਬਿਹਤਰ ਇਹ ਹੋਵੇਗਾ ਕਿ ਸਾਨੂੰ ਇਨ੍ਹਾਂ ਨੂੰ ਪਿਛਲੇ ਇੰਫੈਕਸ਼ਨ ਲਈ ਸੰਪਾਵਿਤ ਲੱਛਣਾ ਦੇ ਰੂਪ ਵਿਚ ਮੰਨਣਾ ਚਾਹੀਦਾ ਹੈ ਅਤੇ ਨਿਸ਼ਚਿਤ ਸਬੂਤ ਨਹੀਂ।

ਇਹ ਵੀ ਪੜ੍ਹੋ: ਵਾਹਨ ਚਾਲਕ ਨੇ ਮੁਸਲਿਮ ਪਰਿਵਾਰ ਨੂੰ ਕੁਚਲਿਆ, 4 ਦੀ ਮੌਤ, PM ਟਰੂਡੋ ਨੇ ਕੀਤੀ ਹਮਲੇ ਦੀ ਨਿੰਦਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News