ਕੋਵਿਡ-19 : ਬੰਗਲਾਦੇਸ਼ ''ਚ ਲੱਗਭਗ 18 ਮਹੀਨਿਆਂ ਬਾਅਦ ਖੁੱਲ੍ਹੇ ਸਕੂਲ
Sunday, Sep 12, 2021 - 05:39 PM (IST)
ਢਾਕਾ (ਭਾਸ਼ਾ): ਬੰਗਾਲਦੇਸ਼ ਵਿਚ ਕੋਵਿਡ-19 ਮਹਾਮਾਰੀ ਦੀ ਸਥਿਤੀ ਵਿਚ ਸੁਧਾਰ ਹੋਣ ਅਤੇ ਟੀਕਾਕਰਣ ਪ੍ਰੋਗਰਾਮ ਦੇ ਗਤੀ ਫੜਨ ਦੇ ਨਾਲ ਹੀ ਕਰੀਬ 18 ਮਹੀਨਿਆਂ ਬਾਅਦ ਮਤਲਬ 543 ਦਿਨ ਬਾਅਦ ਐਤਵਾਰ ਨੂੰ ਸਕੂਲ ਖੋਲ੍ਹੋ ਗਏ। ਇਸ ਫ਼ੈਸਲੇ ਨਾਲ ਹਜ਼ਾਰਾਂ ਬੱਚੇ ਆਪਣੀਆਂ ਕਲਾਸਾਂ ਵਿਚ ਵਾਪਸ ਪਰਤ ਸਕੇ ਹਨ। ਸਮਾਚਾਰ ਚੈਨਲਾਂ ਨੇ ਸਕੂਲੀ ਡਰੈੱਸ ਪਹਿਨੇ ਬੱਚਿਆਂ ਦੀ ਫੁਟੇਜ ਦਿਖਾਈ ਜਿਹਨਾਂ ਦੇ ਚਿਹਰਿਆਂ 'ਤੇ ਮਾਸਕ ਹੋਣ ਦੇ ਬਾਵਜੂਦ ਮੁਸਕਾਨ ਨਜ਼ਰ ਆਈ।
ਬਹੁਤ ਸਾਰੇ ਬੱਚੇ ਉਤਸ਼ਾਹਿਤ ਹੋਏ ਸਮੇਂ ਤੋਂ ਪਹਿਲਾਂ ਹੀ ਕਲਾਸਾਂ ਵਿਚ ਪਹੁੰਚ ਗਏ। ਕਈ ਸਕੂਲਾਂ ਵਿਚ ਅਧਿਆਪਕਾਂ ਨੇ ਫੁੱਲਾਂ ਅਤੇ ਚਾਕਲੇਟ ਨਾਲ ਆਪਣੇ ਵਿਦਿਆਰਥੀਆਂ ਦਾ ਸਵਾਗਤ ਕੀਤਾ। ਭੀੜ ਤੋਂ ਬਚਣ ਲਈ ਮਾਪਿਆਂ ਨੂੰ ਮੁੱਖ ਦਰਵਾਜ਼ੇ 'ਤੇ ਹੀ ਰੋਕ ਦਿੱਤਾ ਗਿਆ। ਸਿੱਖਿਆ ਮੰਤਰੀ ਦੀਪੂ ਮੋਨੀ ਨੇ ਸੁਰੱਖਿਆ ਉਪਾਵਾਂ ਨੂੰ ਲਾਗੂ ਕਰਨ ਵਿਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਦੇ ਪ੍ਰਤੀ ਚਿਤਾਵਨੀ ਦਿੱਤੀ ਹੈ। ਇਸ ਤੋਂ ਪਹਿਲਾਂ ਅਧਿਕਾਰੀਆਂ ਨੇ ਕਿਹਾ ਸੀ ਕਿ ਸਾਰੀਆਂ ਕਲਾਸਾਂ ਸ਼ੁਰੂਆਤ ਵਿਚ ਹਫ਼ਤੇ ਵਿਚ ਇਕ ਦਿਨ ਚੱਲਣਗੀਆਂ।
ਪੜ੍ਹੋ ਇਹ ਅਹਿਮ ਖਬਰ - ਨਿਊ ਸਾਊਥ ਵੇਲਜ਼ 'ਚ ਕੋਰੋਨਾ ਦਾ ਕਹਿਰ ਜਾਰੀ, ਸਰਕਾਰ ਦੀ ਵਧੀ ਚਿੰਤਾ
ਮੋਨੀ ਨੇ ਢਾਕਾ ਦੇ ਅਜੀਮਪੁਰ ਖੇਤਰ ਵਿਚ ਇਕ ਸਕੂਲ ਦਾ ਦੌਰਾ ਕਰਨ ਦੇ ਬਾਅਦ ਕਿਹਾ,''ਜੇਕਰ ਅਜਿਹਾ ਲੱਗੇਗਾ ਕਿ ਇਨਫੈਕਸ਼ਨ ਮੁੜ ਤੋਂ ਫੈਲ ਰਿਹਾ ਹੈ ਤਾਂ ਸਰਕਾਰ ਆਨਲਾਈਨ ਕਲਾਸਾਂ ਨੂੰ ਦੁਬਾਰਾ ਸ਼ੁਰੂ ਕਰਨ ਦਾ ਫ਼ੈਸਲਾ ਲੈ ਸਕਦੀ ਹੈ।'' ਜ਼ਿਕਰਯੋਗ ਹੈ ਕਿ ਬੰਗਲਾਦੇਸ਼ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਫੈਲਣ ਦੀ ਸ਼ੁਰੂਆਤ ਹੋਣ ਦੇ ਬਾਅਦ 17 ਮਾਰਚ, 2020 ਨੂੰ ਸਕੂਲ ਬੰਦ ਕਰ ਦਿੱਤੇ ਗਏ ਸਨ।