ਬਿਨਾਂ ਲੱਛਣ ਵਾਲੇ ਕੋਵਿਡ-19 ਮਰੀਜ਼ਾਂ ਦੀ ਇਮਿਊਨ ਪ੍ਰਤੀਕਿਰਿਆ ਹੋ ਸਕਦੀ ਹੈ ਕਮਜ਼ੋਰ
Friday, Jun 19, 2020 - 10:51 PM (IST)

ਬੀਜਿੰਗ (ਭਾਸ਼ਾ)– ਇਕ ਨਵੇਂ ਅਧਿਐਨ ’ਚ ਦਾਅਵਾ ਕੀਤਾ ਗਿਆ ਹੈ ਕਿ ਕੋਵਿਡ-19 ਦੇ ਅਜਿਹੇ ਮਰੀਜ਼ਾਂ ਦੀ ਇਮਿਊਨ ਪ੍ਰਤੀਕਿਰਿਆ ਕਮਜ਼ੋਰ ਹੋ ਸਕਦੀ ਹੈ, ਜਿਨ੍ਹਾਂ ’ਚ ਰੋਗ ਦੇ ਲੱਛਣ ਨਜ਼ਰ ਨਹੀਂ ਆਉਂਦੇ। ਇਸ ਅਧਿਐਨ ਨੇ ‘ਪ੍ਰਤੀਰੱਖਿਆ ਪਾਸਪੋਰਟ’ ਦੇ ਇਸਤੇਮਾਲ ਦੇ ਜੋਖਮ ਨੂੰ ਵਧਾ ਦਿੱਤਾ ਹੈ। ‘ਪ੍ਰਤੀਰੱਖਿਆ ਪਾਸਪੋਰਟ’ ਇਹ ਪ੍ਰਮਾਣਿਤ ਕਰਨ ਲਈ ਦਿੱਤਾ ਜਾਂਦਾ ਹੈ ਕਿ ਕੋਈ ਵਿਅਕਤੀ ਕੋਵਿਡ-19 ਤੋਂ ਠੀਕ ਹੋ ਚੁੱਕਾ ਹੈ ਅਤੇ ਯਾਤਰਾ ਅਤੇ ਕੰਮ ਕਰਨ ਲਈ ਫਿੱਟ ਹੈ।
‘ਨੇਚਰ ਮੈਡੀਸਨ’ ਜਨਰਲ ’ਚ ਪ੍ਰਕਾਸ਼ਿਤ ਇਹ ਖੋਜ ਨਵੇਂ ਕੋਰੋਨਾ ਵਾਇਰਸ, ਸਾਰਸ-ਸੀ. ਓ. ਵੀ.-2 ਇਨਫੈਕਟਡ ਅਜਿਹੇ 37 ਮਰੀਜਾਂ ਦੇ ਕਲੀਨੀਕਲ ਅਤੇ ਇਮਿਊਨੋਲਾਜੀਕਲ ਸਮੀਕਰਣਾਂ ਨਾ ਵਿਸ਼ਲੇਸ਼ਣ ਪੇਸ਼ ਕਰਦਾ ਹੈ, ਜਿਨ੍ਹਾਂ ’ਚ ਲੱਛਣ ਨਜ਼ਰ ਨਹੀਂ ਆਉਂਦੇ। ਇਸ ’ਚ ਦੇਖਿਆ ਗਿਆ ਹੈ ਕਿ ਇਨ੍ਹਾਂ ਮਰੀਜ਼ਾਂ ’ਚ ਵਾਇਰਸ ਦਾ ਪ੍ਰਕੋਪ ਘੱਟ ਹੋਣ ’ਚ 19 ਦਿਨ ਦਾ ਸਮਾਂ ਲੱਗਾ ਜਦੋਂ ਕਿ ਇਸ ਦੀ ਤੁਲਨਾ ’ਚ 37 ਅਜਿਹੇ ਮਰੀਜਾਂ ਦੇ ਇਕ ਹੋਰ ਸਮੂਹ ’ਚ, ਜਿਨ੍ਹਾਂ ’ਚ ਲੱਛਣ ਆ ਨਜ਼ਰ ਆ ਰਹੇ ਸਨ, ਉਨ੍ਹਾਂ ’ਚ ਇਹ ਮਿਆਦ 14 ਦਿਨ ਦੀ ਸੀ। ਚੀਨ ਦੀ ਚਾਂਗਕਵਿੰਗ ਮੈਡੀਕਲ ਯੂਨੀਵਰਸਿਟੀ ਦੇ ਵਿਗਿਆਨੀਆਂ ਮੁਤਾਬਕ ਸਾਰਸ-ਸੀ. ਓ. ਵੀ. -2 ਤੋਂ ਇਨਫੈਕਟਡ ਜ਼ਿਆਦਾਤਰ ਮਰੀਜ਼ ਸਾਹ ਸੰਬੰਧੀ ਹਲਕੀਆਂ ਪ੍ਰੇਸ਼ਾਨੀਆਂ ਦੇ ਨਾਲ ਹੀ ਬੁਖਾਰ, ਖਾਂਸੀ ਅਤੇ ਸਾਹ ਜ਼ਿਆਦਾ ਨਾ ਖਿੱਚ ਸਕਣ ਵਰਗੇ ਲੱਛਣਾਂ ਤੋਂ ਪ੍ਰਭਾਵਿਤ ਹੁੰਦੇ ਹਨ ਅਤੇ ਇਹ ਲੱਛਣ ਇਨਫੈਕਟਡ ਦੇ ਸੰਪਰਕ ’ਚ ਆਉਣ ਦੇ ਦੋ ਤੋਂ 14 ਦਿਨ ਬਾਅਦ ਨਜ਼ਰ ਆਉਂਦੇ ਹਨ।
ਖੋਜਕਾਰਾਂ ਨੇ ਕਿਹਾ ਕਿ ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਅੱਠ ਹਫਤੇ ਬਾਅਦ ਜਿਨ੍ਹਾਂ ਮਰੀਜ਼ਾਂ ’ਚ ਲੱਛਣ ਨਹੀਂ ਨਜ਼ਰ ਆ ਰਹੇ ਸਨ ਉਨ੍ਹਾਂ ’ਚ ਵਿਸ਼ਾਣੁ ਦਾ ਮੁਕਾਬਲਾ ਕਰਨ ਵਾਲੀ ਐਂਟੀਬਾਡੀ 80 ਫੀਸਦੀ ਤੱਕ ਘੱਟ ਗਈ ਜਦੋਂ ਕਿ ਜਿਨ੍ਹਾਂ ਮਰੀਜ਼ਾਂ ’ਚ ਲੱਛਣ ਨਜ਼ਰ ਆ ਰਹੇ ਸਨ ਉਨ੍ਹਾਂ ’ਚ ਇਹ ਲਗਭਗ 62 ਫੀਸਦੀ ਸੀ। ਇਨ੍ਹਾਂ ਆਧਾਰਾਂ ’ਤੇ ਵਿਗਿਆਨੀਆਂ ਦਾ ਮੰਨਣਾ ਹੈ ਕਿ ਜਿਨ੍ਹਾਂ ਮਰੀਜ਼ਾਂ ’ਚ ਲੱਛਮ ਨਜ਼ਰ ਨਹੀਂ ਆਉਂਦੇ, ਉਨ੍ਹਾਂ ’ਚ ਸਾਰਸ-ਸੀ. ਓ. ਵੀ.-2 ਇਨਫੈਕਸ਼ਨ ਨੂੰ ਲੈ ਕੇ ਕਮਜ਼ੋਰ ਇਮਿਊਨ ਪ੍ਰਤੀਕਿਰਿਆ ਹੁੰਦੀ ਹੈ।