ਬੱਚਿਆਂ ਵਿਚ ‘ਸਟ੍ਰੋਕ’ ਦਾ ਜੋਖ਼ਮ ਵਧਾ ਸਕਦੈ ਕੋਵਿਡ-19

Thursday, Nov 24, 2022 - 11:33 AM (IST)

ਬੱਚਿਆਂ ਵਿਚ ‘ਸਟ੍ਰੋਕ’ ਦਾ ਜੋਖ਼ਮ ਵਧਾ ਸਕਦੈ ਕੋਵਿਡ-19

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਵਿਚ ਕਰਵਾਏ ਗਏ ਇਕ ਸੰਖੇਪ ਅਧਿਐਨ ਮੁਤਾਬਕ ਕੋਵਿਡ-19 ਇਨਫੈਕਸ਼ਨ ਤੋਂ ਬਾਅਦ ਬੱਚਿਆਂ ਵਿਚ ‘ਸਟ੍ਰੋਕ’ ਦਾ ਖ਼ਤਰਾ ਵਧ ਸਕਦਾ ਹੈ। ਖੋਜ ਦੀ ਰਿਪੋਰਟ ਇਸ ਹਫ਼ਤੇ ‘ਪੀਡੀਆਟ੍ਰਿਕ ਨਿਊਰੋਲੋਜੀ’ ਰਸਾਲੇ ਵਿਚ ਪ੍ਰਕਾਸ਼ਤ ਹੋਈ ਹੈ। ਇਸ ਖੋਜ ਵਿਚ ਹਸਪਤਾਲ ਵਿਚ ਭਰਤੀ 16 ਮਰੀਜ਼ਾਂ ਦੇ ਮੈਡੀਕਲ ਚਾਰਟ ਅਤੇ ਡਾਇਗਨੌਸਟਿਕ ਪ੍ਰਕਿਰਿਆਵਾਂ ਦੀ ਸਮੀਖਿਆ ਕੀਤੀ ਗਈ, ਜਿਨ੍ਹਾਂ ਨੂੰ ਮਾਰਚ 2020 ਤੋਂ ਜੂਨ 2021 ਦਰਮਿਆਨ ਖੂਨ ਦਾ ਪ੍ਰਵਾਹ ਘੱਟ ਹੋਣ ਨਾਲ ਦੌਰਾ ਪਿਆ। ਇਨ੍ਹਾਂ ਵਿਚੋਂ ਜ਼ਿਆਦਾਤਰ ਮਾਮਲੇ ਬੱਚਿਆਂ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਕੇਸ ਤੇਜ਼ੀ ਨਾਲ ਸਾਹਮਣੇ ਆਉਣ ਦੇ ਕੁਝ ਹੀ ਦਿਨ ਬਾਅਦ ਫਰਵਰੀ ਅਤੇ ਮਈ 2021 ਦਰਮਿਆਨ ਆਏ ਸਨ। 

ਇਨ੍ਹਾਂ ਵਿਚ ਲਗਭਗ ਅੱਧੇ ਨਮੂਨਿਆਂ ਵਿਚ ਜਾਂਚ ਵਿਚ ਇਨਫੈਕਸ਼ਨ ਦਾ ਪਤਾ ਲੱਗਾ। ਖੋਜਕਾਰਾਂ ਨੇ ਕਿਹਾ ਕਿ 16 ਵਿਚੋਂ ਇਕ ਵੀ ਨਮੂਨੇ ਵਿਚ ਗੰਭੀਰ ਇਨਫੈਕਸ਼ਨ ਦਾ ਪਤਾ ਨਹੀਂ ਲੱਗਾ ਅਤੇ ਕੁਝ ਮਰੀਜ਼ਾਂ ਵਿਚ ਤਾਂ ਲੱਛਣ ਵੀ ਨਜ਼ਰ ਨਹੀਂ ਆਏ। ਉਨ੍ਹਾਂ ਨੇ ਕਿਹਾ ਕਿ 5 ਮਰੀਜ਼ਾਂ ਨੂੰ ਬੀਤੇ ਸਮੇਂ ਵਿਚ ਕੋਵਿਡ ਇਨਫੈਕਸ਼ਨ ਨਹੀਂ ਹੋਣ ਦੀ ਪੁਸ਼ਟੀ ਹੋਈ। ਯੂਨੀਵਰਸਿਟੀ ਆਫ ਉਤਾਹ ਹੈਲਥ ਵਿਚ ਮਾਹਿਰ ਅਤੇ ਮੁਖ ਅਧਿਐਨਕਾਰ ਮੈਰੀਗਲੇਨ ਜੇ. ਵੀਲੇਯੁਕਸ ਨੇ ਕਿਹਾ ਕਿ ਇਹ ਵੱਧ-ਇਮਿਊਨ ਪ੍ਰਤੀਕਿਰਿਆ ਹੋ ਸਕਦੀ ਹੈ ਜੋ ਬਾਅਦ ਵਿਚ ਹੁੰਦੀ ਹੈ ਅਤੇ ਬੱਚਿਆਂ ਵਿਚ ਥੱਕਾ ਬਣਨ ਦਾ ਕਾਰਨ ਬਣਦੀ ਹੈ। ਉਨ੍ਹਾਂ ਨੇ ਕਿਹਾ ਕਿ ਕੁਲ ਮਿਲਾ ਕੇ ਬੱਚਿਆਂ ਵਿਚ ਦੌਰਾ ਪੈਣ ਦਾ ਖ਼ਤਰਾ ਘੱਟ ਹੁੰਦਾ ਹੈ, ਪਰ ਕੋਵਿਡ ਤੋਂ ਬਾਅਦ ਦੁਰਲੱਭ ਪਰ ਅਸਲੀ ਜੋਖਮ ਹੁੰਦਾ ਹੈ।


author

cherry

Content Editor

Related News