ਨੇਪਾਲ ''ਚ ਕੋਵਿਡ-19 ਕਾਰਣ 4 ਹੋਰ ਲੋਕਾਂ ਦੀ ਮੌਤ, 224 ਨਵੇਂ ਮਾਮਲੇ
Friday, Jul 31, 2020 - 07:31 PM (IST)

ਕਾਠਮੰਡੂ- ਨੇਪਾਲ ਵਿਚ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਕਾਰਣ 4 ਹੋਰ ਲੋਕਾਂ ਦੀ ਮੌਤ ਹੋ ਜਾਣ ਨਾਲ ਮ੍ਰਿਤਕਾਂ ਦੀ ਗਿਣਤੀ 56 ਹੋ ਗਈ ਤੇ 224 ਨਵੇਂ ਮਰੀਜ਼ ਸਾਹਮਣੇ ਆਉਣ ਦੇ ਨਾਲ ਦੇਸ਼ ਵਿਚ ਇਸ ਮਹਾਮਾਰੀ ਦੇ ਮਾਮਲੇ 19,771 ਹੋ ਗਏ।
ਸਿਹਤ ਮੰਤਰਾਲਾ ਦੇ ਬੁਲਾਰੇ ਡਾਕਟਰ ਜਾਗੇਸ਼ਵਰ ਗੌਤਮ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚ 10,768 ਪੀ.ਸੀ.ਆਰ. ਟੈਸਟ ਕੀਤੇ ਗਏ, ਜਿਸ ਦੇ ਨਾਲ ਹੁਣ ਤੱਕ 3,75,416 ਪ੍ਰੀਖਣ ਹੋ ਚੁੱਕੇ ਹਨ। ਗੌਤਮ ਮੁਤਾਬਕ 224 ਨਵੇਂ ਮਰੀਜ਼ ਸਾਹਮਣੇ ਆਉਣ ਦੇ ਨਾਲ ਦੇਸ਼ ਵਿਚ ਮਰੀਜ਼ਾਂ ਦੀ ਗਿਣਤੀ 19,771 ਹੋ ਗਈ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਹੁਣ ਤੱਕ 14,339 ਲੋਕ ਕੋਵਿਡ-19 ਇਨਫੈਕਸ਼ਨ ਤੋਂ ਉਭਰ ਚੁੱਕੇ ਹਨ।