ਕੋਵਿਡ-19 : ਬ੍ਰਿਟੇਨ ''ਚ ਯਾਤਰੀਆਂ ਲਈ 14 ਦਿਨ ਦਾ ਇਕਾਂਤਵਾਸ ਨਿਯਮ ਅੱਜ ਤੋਂ ਲਾਗੂ

06/08/2020 4:30:44 PM

ਲੰਡਨ (ਭਾਸ਼ਾ) : ਬ੍ਰਿਟੇਨ ਵਿਚ ਜਹਾਜ਼, ਰੇਲ ਜਾਂ ਜਹਾਜ਼ ਦੇ ਯਾਤਰੀਆਂ ਲਈ 14 ਦਿਨ ਦਾ ਲਾਜ਼ਮੀ ਰੂਪ ਨਾਲ ਇਕਾਂਤਵਾਸ ਦਾ ਨਿਯਮ ਸੋਮਵਾਰ ਤੋਂ ਦੇਸ਼ ਵਿਚ ਲਾਗੂ ਹੋ ਗਿਆ, ਜਦੋਂਕਿ ਹਵਾਬਾਜ਼ੀ ਉਦਯੋਗ ਨੇ ਇਸ ਦਾ ਵਿਰੋਧ ਕੀਤਾ ਹੈ। ਦੇਸ਼ ਵਿਚ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲਾਗੂ ਤਾਲਾਬੰਦੀ ਵਿਚ ਚਰਣਬੱਧ ਤਰੀਕੇ ਨਾਲ ਛੋਟ ਦਿੱਤੇ ਜਾਣ ਦੇ ਤਹਿਤ ਸਾਰੇ ਯਾਤਰੀਆਂ ਨੂੰ ਇਕ ਆਨਲਾਈਨ ਲੋਕੇਟਰ ਫ਼ਾਰਮ ਭਰਨਾ ਹੋਵੇਗਾ, ਜਿਸ ਵਿਚ ਉਹ ਆਪਣਾ ਸੰਪਰਕ ਨੰਬਰ ਅਤੇ ਯਾਤਰਾ ਦੀ ਜਾਣਕਾਰੀ ਦੇਣਗੇ। ਨਾਲ ਹੀ ਉਹ ਇਸ ਵਿਚ ਪਤਾ ਵੀ ਦੇਣਗੇ, ਜਿੱਥੇ ਉਹ 2 ਹਫ਼ਤੇ ਤੱਕ ਇਕਾਂਤਵਾਸ ਵਿਚ ਰਹਿਣਗੇ। ਨਿਯਮ ਤੋੜਨ ਵਾਲਿਆਂ ਲਈ 1000 ਗਰੇਟ ਬ੍ਰਿਟਿਸ਼ ਪੌਂਡ ਦਾ ਜੁਰਮਾਨਾ ਤੈਅ ਕੀਤਾ ਗਿਆ ਹੈ। ਪੁਲਸ ਨੂੰ ਨਿਯਮ ਦਾ ਪਾਲਣ ਯਕੀਨੀ ਕਰਨ ਲਈ ਉਚਿਤ ਬਲ ਪ੍ਰਯੋਗ ਦੀ ਇਜਾਜ਼ਤ ਦਿੱਤੀ ਗਈ ਹੈ।

ਬ੍ਰਿਟਿਸ਼ ਏਅਰਵੇਜ਼ ਨੇ ਸ਼ੁੱਕਰਵਾਰ ਨੂੰ ਮੰਤਰੀਆਂ ਨੂੰ ਪ੍ਰੀ ਐਕਸ਼ਨ ਪੱਤਰ ਲਿਖਣ ਤੋਂ ਬਾਅਦ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬ੍ਰਿਟਿਸ਼ ਏਅਰਵੇਜ਼ ਨੇ ਰਿਆਨਏਅਰ ਅਤੇ ਇਜ਼ੀਜੈਟ ਨਾਲ ਮਿੱਲ ਕੇ ਇਕ ਸੰਯੁਕਤ ਬਿਆਨ ਜਾਰੀ ਕੀਤਾ, ਜਿਸ ਵਿਚ ਉਸ ਨੇ ਸਰਕਾਰ ਦੇ ਕਦਮਾਂ 'ਤੇ ਮੁੜਵਿਚਾਰ ਕਰਨ ਦੀ ਬੇਨਤੀ ਕੀਤੀ। ਬਿਆਨ ਵਿਚ ਕਿਹਾ ਗਿਆ, 'ਇਹ ਉਪਾਅ ਬ੍ਰਿਟਿਸ਼ ਨਾਗਰਿਕਾਂ ਦੇ ਨਾਲ-ਨਾਲ ਬ੍ਰਿਟੇਨ ਪੁੱਜਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਲਈ ਅਣ-ਉਚਿਤ ਹੈ। ਬ੍ਰਿਟੇਨ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਕਿਹਾ ਹੈ ਕਿ 14 ਦਿਨ ਦੇ ਇਕਾਂਤਵਾਸ ਦਾ ਨਿਯਮ 'ਵਿਗਿਆਨ ਵੱਲੋਂ ਸਮਰਥਿਤ' ਅਤੇ ਜੀਵਨ ਬਚਾਉਣ ਲਈ 'ਜ਼ਰੂਰੀ' ਹੈ। ਭਾਰਤੀ ਮੂਲ ਦੀ ਮੰਤਰੀ ਨੇ ਕਿਹਾ, 'ਅਸੀਂ ਜਾਣਦੇ ਹਾਂ ਕਿ ਇਸ ਨਾਲ ਸੈਰ-ਸਪਾਟਾ ਉਦਯੋਗ ਲਈ ਮੁਸ਼ਕਲਾਂ ਆਉਣਗੀਆਂ। ਇਸ ਲਈ ਅਸੀਂ ਕਾਮਿਆਂ ਅਤੇ ਕਾਰੋਬਾਰਾਂ ਲਈ ਬੇਮਿਸਾਲ ਪੈਕੇਜ ਲਿਆਏ ਹਾਂ ਜੋ ਦੁਨੀਆ ਵਿਚ ਸਭ ਤੋਂ ਵੱਧ ਵਿਆਪਕ ਹੈ।


cherry

Content Editor

Related News