ਬਰੈਂਪਟਨ ਸਕੂਲ ਦੀ ਪ੍ਰਿੰਸੀਪਲ ਨੇ ਕਿਹਾ-'ਸਾਡੇ ਸਕੂਲ 'ਚ ਕੋਰੋਨਾ ਨੇ ਦਿੱਤੀ ਦਸਤਕ'

09/14/2020 4:00:42 PM

ਬਰੈਂਪਟਨ- ਪੀਲ ਪਬਲਿਕ ਸਿਹਤ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਬਰੈਂਪਟਨ ਦੇ ਇਕ ਸਕੂਲ ਵਿਚ ਕੋਰੋਨਾ ਵਾਇਰਸ ਦਾ ਇਕ ਮਾਮਲਾ ਮਿਲਿਆ ਹੈ। 

ਐਤਵਾਰ ਨੂੰ ਲੂਈਸ ਆਰਬਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਸ਼ਾਰੋਨ ਕੁਹਲ ਨੇ ਸਟਾਫ ਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਇਕ ਪੱਤਰ ਜਾਰੀ ਕਰਕੇ ਜਾਣਕਾਰੀ ਦਿੱਤੀ ਕਿ ਸਕੂਲ ਵਿਚ ਕੋਈ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਿਆ। ਇਹ ਵਿਅਕਤੀ ਸਕੂਲ ਵਿਚ ਸੰਕਰਮਣ ਦੀ ਲਪੇਟ ਵਿਚ ਨਹੀਂ ਆਇਆ ਸਗੋਂ ਬਾਹਰੋਂ ਹੀ ਕੋਰੋਨਾ ਦਾ ਸ਼ਿਕਾਰ ਹੋਇਆ। ਵਿਅਕਤੀ ਦੀ ਪਛਾਣ ਨੂੰ ਨਿੱਜੀ ਰੱਖਿਆ ਗਿਆ ਹੈ। ਇਹ ਵੀ ਨਹੀਂ ਦੱਸਿਆ ਗਿਆ ਕਿ ਇਹ ਵਿਦਿਆਰਥੀ ਹੈ ਜਾਂ ਕੋਈ ਸਟਾਫ ਮੈਂਬਰ।

ਉਨ੍ਹਾਂ ਕਿਹਾ ਕਿ ਮੈਨੂੰ ਪਤਾ ਹੈ ਕਿ ਸਕੂਲ ਦਾ ਨਵਾਂ ਸਾਲ ਸ਼ੁਰੂ ਹੁੰਦਿਆਂ ਹੀ ਅਜਿਹਾ ਸੁਣਨ ਨੂੰ ਮਿਲ ਰਿਹਾ ਹੈ, ਤੁਹਾਡੇ ਵਾਂਗ ਮੈਂ ਵੀ ਪ੍ਰਾਰਥਨਾ ਕਰਦੀ ਹਾਂ ਕਿ ਮੁੜ ਅਜਿਹਾ ਸਾਡੇ ਸਕੂਲ ਵਿਚ ਸੁਣਨ ਨੂੰ ਨਾ ਮਿਲੇ ਤੇ ਸਭ ਸੁਰੱਖਿਅਤ ਰਹਿਣ। ਉਨ੍ਹਾਂ ਕਿਹਾ ਕਿ ਇਹ ਰਾਹਤ ਦੀ ਗੱਲ ਹੈ ਕਿ ਸਕੂਲ ਵਿਚ ਸਭ ਸਮਾਜਕ ਦੂਰੀ ਬਣਾ ਕੇ ਰਹਿ ਰਹੇ ਹਨ ਅਤੇ ਮਾਸਕ ਪਾ ਕੇ ਰੱਖਦੇ ਹਨ, ਇਸ ਲਈ ਹੋਰਾਂ ਦੇ ਇਸ ਵਾਇਰਸ ਦੇ ਲਪੇਟ ਵਿਚ ਆਉਣ ਦੀ ਸੰਭਾਵਨਾ ਬਹੁਤ ਘੱਟ ਹੈ। ਸਫਾਈ ਕਰਨ ਲਈ ਸਕੂਲ ਨੂੰ 10 ਅਤੇ 11 ਸਤੰਬਰ ਨੂੰ ਬੰਦ ਰੱਖਿਆ ਗਿਆ ਸੀ ਅਤੇ ਸੋਮਵਾਰ ਨੂੰ ਸਕੂਲ ਪਹਿਲਾਂ ਵਾਂਗ ਖੁੱਲ੍ਹੇਗਾ।


Lalita Mam

Content Editor

Related News