ਕੋਰੋਨਾ ਦੇ ਨਵੇਂ ਵੈਰੀਐਂਟ ''ਤੇ ਘੱਟ ਪ੍ਰਭਾਵੀ ਸਕਦੈ ਕੋਵਿਡ-19 ਐਂਟੀਬਾਡੀ, ਟੀਕਾ : ਅਧਿਐਨ

Friday, Mar 05, 2021 - 07:16 PM (IST)

ਵਾਸ਼ਿੰਗਟਨ-ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ 'ਤੇ ਕੀਤੇ ਗਏ ਇਕ ਅਧਿਐਨ ਮੁਤਾਬਕ ਕੋਵਿਡ-19 ਐਂਟੀਬਾਡੀ 'ਤੇ ਆਧਾਰਿਤ ਦਵਾਈਆਂ ਅਤੇ ਹੁਣ ਤੱਕ ਵਿਕਸਿਤ ਟੀਕੇ ਨਵੇਂ ਵੈਰੀਐਂਟ 'ਤੇ ਘੱਟ ਪ੍ਰਭਾਵੀ ਹੋ ਸਕਦੇ ਹਨ ਕਿਉਂਕਿ ਵਾਇਰਸ ਦਾ ਨਵਾਂ ਵੈਰੀਐਂਟ ਬੇਹਦ ਤੇਜ਼ੀ ਨਾਲ ਫੈਲ ਰਿਹਾ ਹੈ। ਇਹ ਅਧਿਐਨ 'ਨੇਚਰ ਮੈਡੀਸਨ' ਮੈਗਜ਼ੀਨ 'ਚ ਪ੍ਰਕਾਸ਼ਤ ਹੋਇਆ ਹੈ।

ਇਹ ਵੀ ਪੜ੍ਹੋ -ਰੂਸ 'ਚ ਫਿਰ ਕੋਰੋਨਾ ਨੇ ਫੜੀ ਰਫਤਾਰ, ਬੀਤੇ 24 ਘੰਟਿਆਂ 'ਚ ਸਾਹਮਣੇ ਆਏ 11 ਹਜ਼ਾਰ ਤੋਂ ਵਧੇਰੇ ਮਾਮਲੇ

ਅਧਿਐਨ 'ਚ ਕਿਹਾ ਗਿਆ ਹੈ ਕਿ ਤੇਜ਼ੀ ਨਾਲ ਫੈਲਦੇ ਕੋਰੋਨਾ ਵਾਇਰਸ ਦੇ ਤਿੰਨ ਨਵੇਂ ਵੈਰੀਐਂਟ ਵਾਇਰਸ ਦੇ ਮੂਲ ਰੂਪ 'ਤੇ ਕੰਮ ਕਰਨ ਵਾਲੇ ਐਂਟੀਬਾਡੀ 'ਤੇ ਬੇਅਸਰ ਹੋ ਸਕਦੇ ਹਨ। ਸਭ ਤੋਂ ਪਹਿਲਾਂ ਦੱਖਣੀ ਅਫਰੀਕਾ 'ਚ ਵਾਇਰਸ ਦਾ ਨਵਾਂ ਵੈਰੀਐਂਟ ਸਾਹਮਣੇ ਆਇਆ ਸੀ। ਅਮਰੀਕਾ ਦੇ ਸੇਂਟ ਲੁਈਸ 'ਚ ਵਾਸ਼ਿੰਗਟਨ ਯੂਨੀਵਰਸਿਟੀ ਸਕੂਲ ਆਫ ਮੈਡੀਸਨ ਦੇ ਖੋਜਕਰਤਾਵਾਂ ਸਮੇਤ ਕਈ ਵਿਗਿਆਨੀਆਂ ਮੁਤਾਬਕ ਚੀਨ ਦੇ ਵੁਹਾਨ ਤੋਂ ਆਏ ਮੂਲ ਵਾਇਰਸ ਦੀ ਤੁਲਨਾ 'ਚ ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਨੂੰ ਬੇਅਸਰ ਕਰਨ ਲਈ ਟੀਕਾਕਰਨ ਜਾਂ ਸਭਾਵਿਕ ਇਨਫੈਕਸ਼ਨ ਤੋਂ ਬਾਅਦ ਬਣੇ ਜ਼ਿਆਦਾ ਤੋਂ ਜ਼ਿਆਦਾ ਐਂਟੀਬਾਡੀ ਜਾਂ ਦਵਾਈ ਦੇ ਰੂਪ 'ਚ ਇਸਤੇਮਾਲ ਲਈ ਤਿਆਰ ਕੀਤੇ ਗਏ ਸ਼ੁੱਧ ਐਂਟੀਬਾਡੀ ਦੀ ਲੋੜ ਹੁੰਦੀ ਹੈ।

ਇਹ ਵੀ ਪੜ੍ਹੋ -ਮਿਆਂਮਾਰ 'ਚ ਸੁਰੱਖਿਆ ਬਲਾਂ ਦੀ ਕਾਰਵਾਈ 'ਚ 6 ਪ੍ਰਦਰਸ਼ਨਕਾਰੀਆਂ ਦੀ ਮੌਤ

ਅਧਿਐਨ ਦੇ ਸੀਨੀਅਰ ਲੇਖਕ ਅਤੇ ਵਾਸ਼ਿੰਗਟਨ ਯੂਨਵਰਸਿਟੀ ਸਕੂਲ ਆਫ ਮੈਡੀਸਨ ਤੋਂ ਮਾਈਕਲ ਐੱਸ ਡਾਇਮੰਡ ਨੇ ਕਿਹਾ ਕਿ ਸਾਨੂੰ ਚਿੰਤਾ ਇਸ ਗੱਲ ਦੀ ਹੈ ਕਿ ਜਿਨ੍ਹਾਂ ਲੋਕਾਂ 'ਚ ਅਸੀਂ ਸਮਝਦੇ ਹਾਂ ਕਿ ਕੋਵਿਡ-19 ਨਾਲ ਇਨਫੈਕਟਿਡ ਹੋਣ ਜਾਂ ਟੀਕੇ ਲੈਣ ਕਾਰਣ ਉਨ੍ਹਾਂ 'ਚ ਐਂਟੀਬਾਡੀ ਦਾ ਬਚਾਅ ਪੱਧਰ ਤਿਆਰ ਹੋ ਗਿਆ ਹੋਵੇਗਾ, ਉਹ ਵੀ ਵਾਇਰਸ ਦੇ ਨਵੇਂ ਵੈਰੀਐਂਟ ਨਾਲ ਸੁਰੱਖਿਅਤ ਨਹੀਂ ਹੋ ਸਕਦੇ ਹਨ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News