ਸਾਵਧਾਨ! ਨੌਜਵਾਨਾਂ ਤੇ ਫਿੱਟ ਲੋਕਾਂ ਨੂੰ ਵੀ ਪ੍ਰਭਾਵਿਤ ਕਰਦੈ ਕੋਰੋਨਾਵਾਇਰਸ

03/27/2020 12:35:27 PM

ਵਾਸ਼ਿੰਗਟਨ- ਕੋਰੋਨਾਵਾਇਰਸ ਨੂੰ ਲੈ ਕੇ ਅਮਰੀਕਾ ਨੇ ਖਬਰਦਾਰ ਕੀਤਾ ਹੈ ਕਿ ਵਾਇਰਸ ਦੀ ਲਪੇਟ ਵਿਚ ਨਾ ਸਿਰਫ ਬਜ਼ੁਰਗ ਬਲਕਿ ਇਸ ਦੀ ਲਪੇਟ ਵਿਚ ਨੌਜਵਾਨ ਵੀ ਆ ਰਹੇ ਹਨ। ਚੋਟੀ ਦੇ ਅਮਰੀਕੀ ਅਧਿਕਾਰੀ ਐਂਥਨੀ ਫੌਸੀ ਨੇ ਕਿਹਾ ਕਿ ਇਸ ਦੀ ਲਪੇਟ ਵਿਚ ਨੌਜਵਾਨ ਤੇ ਸਿਹਤਮੰਦ ਲੋਕ ਵੀ ਆ ਰਹੇ ਹਨ। 

PunjabKesari

ਐਂਥਨੀ ਫੌਸੀ ਨੇ ਕਿਹਾ ਕਿ ਅਮਰੀਕਾ ਵਿਚ ਸਿਹਤਮੰਦ ਨੌਜਵਾਨ ਵੀ ਜਾਂਚ ਦੌਰਾਨ ਕੋਰੋਨਾਵਾਇਰਸ ਪਾਜ਼ੀਟਿਵ ਪਾਏ ਗਏ ਹਨ। ਇਸ ਦੇ ਨਾਲ ਅਮਰੀਕੀ ਪ੍ਰਸ਼ਾਸਨ ਦੀਆਂ ਚਿੰਤਾਵਾਂ ਹੋਰ ਵਧ ਗਈਆਂ ਹਨ। ਫੌਸੀ ਦਾ ਇਹ ਬਿਆਨ ਅਜਿਹੇ ਵੇਲੇ ਵਿਚ ਸਾਹਮਣੇ ਆਇਆ ਹੈ ਜਦੋਂ ਅਮਰੀਕਾ ਵਿਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੋਰੋਨਾਵਾਇਰਸ ਦੀ ਗ੍ਰਿਫਤ ਵਿਚ ਸਿਰਫ ਬਜ਼ੁਰਗ ਹੀ ਹਨ। ਇਸ ਦੇ ਨਾਲ ਹੀ ਇਹ ਵੀ ਨਤੀਜਾ ਰੱਖਿਆ ਗਿਆ ਹੈ ਕਿ ਵਾਇਰਸ ਕਾਰਨ ਮਰਨ ਵਾਲਿਆਂ ਵਿਚ ਵਧੇਰੇ ਬਜ਼ੁਰਗ ਲੋਕ ਹਨ। ਇਸ ਤਰ੍ਹਾਂ ਦੀ ਚਿੰਤਾ ਪਾਕਿਸਤਾਨ ਵਿਚ ਵੀ ਦੇਖੀ ਗਈ ਹੈ। ਇਥੇ ਵੀ ਕਈ ਨੌਜਵਾਨ ਇਨਫੈਕਟਡ ਪਾਏ ਗਏ ਹਨ।

ਸੋਸ਼ਲ ਮੀਡੀਆ ਦੇ ਰਾਹੀਂ ਨੌਜਵਾਨਾਂ ਨੂੰ ਸੰਦੇਸ਼

PunjabKesari
ਉਹਨਾਂ ਨੇ ਕਿਹਾ ਕਿ ਲੋਕਾਂ ਦਾ ਮੰਨਣਾ ਹੈ ਕਿ ਕੋਰੋਨਾ ਸਿਰਫ ਬਜ਼ੁਰਗਾਂ ਨੂੰ ਹੋ ਸਕਦਾ ਹੈ, ਹੁਣ ਇਹ ਭਰਮ ਟੁੱਟ ਗਿਆ ਹੈ। ਫੌਸੀ ਨੇ ਇਕ ਲਾਈਵ ਇੰਟਰਵਿਊ ਵਿਚ ਇਕ ਬਾਸਕਟਬਾਲ ਖਿਡਾਰੀ ਦੇ ਰਾਹੀਂ ਸੋਸ਼ਲ ਮੀਡੀਆ 'ਤੇ ਨੌਜਵਾਨਾਂ ਤੱਕ ਇਸ ਸੰਦੇਸ਼ ਨੂੰ ਪਹੁੰਚਾਉਣ ਦੇ ਮਕਸਦ ਨਾਲ ਇਹ ਗੱਲ ਕਹੀ। ਉਹਨਾਂ ਨੇ ਕਿਹਾ ਕਿ ਇਹ ਸੱਚ ਹੈ ਕਿ ਕੋਰੋਨਾਵਾਇਰਸ ਕਾਰਨ ਅਮਰੀਕਾ ਵਿਚ ਹੁਣ ਤੱਕ 1000 ਮੌਤਾਂ ਵਿਚ ਵਧੇਰੇ ਬਜ਼ੁਰਗ ਹਨ, ਪਰ ਇਸ ਦਾ ਮਤਲਬ ਇਹ ਨਹੀਂ ਕਿ ਇਸ ਦੇ ਲੱਛਣ ਸਿਰਫ ਬਜ਼ੁਰਗਾਂ ਵਿਚ ਹੀ ਹੁੰਦੇ ਹਨ।

ਨੌਜਵਾਨਾਂ ਨੂੰ ਵਧੇਰੇ ਕੋਸ਼ਿਸ਼ ਕਰਨ ਦੀ ਲੋੜ

PunjabKesari

ਉਹਨਾਂ ਨੇ ਸਪੱਸ਼ਟ ਕਰਦੇ ਹੋਏ ਕਿਹਾ ਕਿ ਹਾਲਾਂਕਿ ਇਹ ਸੱਚ ਹੈ ਕਿ ਬਜ਼ੁਰਗਾਂ ਤੇ ਫੇਫੜਿਆਂ ਦੀ ਬੀਮਾਰੀ ਤੇ ਡਾਈਬਟੀਜ਼ ਜਿਹੀ ਸਥਿਤੀਆਂ ਨਾਲ ਪੀੜਤ ਲੋਕਾਂ ਦੇ ਮਰਨ ਦਾ ਖਤਰਾ ਵਧੇਰੇ ਹੁੰਦਾ ਹੈ। ਪਰ ਉਹਨਾਂ ਨੇ ਸਾਫ ਕਿਹਾ ਕਿ ਇਸ ਦੀ ਗ੍ਰਿਫਤ ਵਿਚ ਨੌਜਵਾਨ ਤੇ ਸਿਹਤਮੰਦ ਲੋਕ ਵੀ ਹਨ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਨੌਜਵਾਨ ਲੋਕਾਂ ਨੂੰ ਸਮਾਜਿਕ ਦੂਰੀ ਤੇ ਹੋਰ ਕਦਮਾਂ ਦਾ ਪਾਲਣ ਕਰਨ ਦੀ ਵੀ ਲੋੜ ਹੈ, ਜੋ ਵਾਇਰਸ ਦੇ ਪ੍ਰਸਾਰ ਨੂੰ ਘੱਟ ਕਰਨ ਦੇ ਲਈ ਚੁੱਕਿਆ ਗਿਆ ਹੈ।

ਅਮਰੀਕਾ ਵਿਚ 38 ਫੀਸਦੀ ਕੋਰੋਨਾ ਮਰੀਜ਼ਾਂ ਦੀ ਉਮਰ 20 ਤੋਂ 38 ਸਾਲ ਵਿਚਾਲੇ

PunjabKesari
ਐਂਥਨੀ ਫੌਸੀ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਤੁਹਾਨੂੰ ਖੁਦ ਨੂੰ ਬਚਾਉਣ ਦੀ ਲੋੜ ਹੈ। ਉਹਨਾਂ ਨੇ ਕਿਹਾ ਕਿ ਤੁਸੀਂ ਇਸ ਗੰਭੀਰ ਬੀਮਾਰੀ ਤੋਂ ਮੁਕਤ ਨਹੀਂ ਹੋ। ਫੌਸੀ ਨੇ ਕਿਹਾ ਕਿ ਇਥੇ ਹੀ ਸਾਨੂੰ ਸਾਵਧਾਨ ਰਹਿਣਾ ਹੈ। ਵੀਰਵਾਰ ਨੂੰ ਅਮਰੀਕੀ ਰੋਗ ਕੰਟਰੋਲ ਕੇਂਦਰ ਨੇ ਕਿਹਾ ਕਿ ਅਮਰੀਕੀ ਹਸਪਤਾਲਾਂ ਵਿਚ ਦਾਖਲ ਹੋਣ ਵਾਲੇ 38 ਫੀਸਦੀ ਕੋਰੋਨਾਵਾਇਰਸ ਦੇ ਰੋਗੀ 20 ਤੋਂ 54 ਸਾਲ ਦੀ ਉਮਰ ਦੇ ਵਿਚਾਲੇ ਦੇ ਸਨ।


Baljit Singh

Content Editor

Related News