ਕੋਵਿਡ-19: ਬ੍ਰਿਟੇਨ ਨੇ ਈਦ ਦੇ ਮੱਦੇਨਜ਼ਰ ਸਖ਼ਤ ਤਾਲਾਬੰਦੀ ਨਿਯਮਾਂ ਦੀ ਕੀਤੀ ਘੋਸ਼ਣਾ

07/31/2020 4:27:44 PM

ਲੰਡਨ (ਭਾਸ਼ਾ) : ਮੈਨਚੇਸਟਰ, ਬਰੈਡਫੋਰਡ ਅਤੇ ਲੀਸੇਸਟਰ ਸ਼ਹਿਰਾਂ ਸਮੇਤ ਉੱਤਰੀ ਇੰਗਲੈਂਡ ਵਿਚ ਲੱਖਾਂ ਪਰਿਵਾਰਾਂ ਨੂੰ ਬ੍ਰਿਟੇਨ ਦੇ ਬਾਕੀ ਹਿੱਸਿਆਂ ਦੀ ਤੁਲਣਾ ਵਿਚ ਸ਼ੁੱਕਰਵਾਰ ਨੂੰ ਸਖਤ ਤਾਲਾਬੰਦੀ ਨਿਯਮਾਂ ਦਾ ਸਾਹਮਣਾ ਕਰਣਾ ਪਵੇਗਾ। ਬ੍ਰਿਟੇਨ ਵਿਚ ਕੋਵਿਡ-19 ਮਾਮਲਿਆਂ ਦੀ ਗਿਣਤੀ ਵਧਣ ਦੇ ਸ਼ੱਕ ਵਿਚ ਈਦ ਦੇ ਮੱਦੇਨਜ਼ਰ ਸਖ਼ਤ ਤਾਲਾਬੰਦੀ ਨਿਯਮਾਂ ਦੀ ਘੋਸ਼ਣਾ ਕੀਤੀ ਗਈ ਹੈ। ਨਿਯਮਾਂ ਤਹਿਤ ਇਕੱਠੇ ਘਰੋਂ ਬਾਹਰ ਨਿਕਲਣ 'ਤੇ ਪਾਬੰਦੀ ਸ਼ਾਮਲ ਹੈ।

ਬ੍ਰਿਟੇਨ ਦੇ ਸਿਹਤ ਮੰਤਰੀ ਮੈਟ ਹੈਨਕਾਕ ਨੇ ਦੱਸਿਆ, 'ਅਸੀਂ ਕੋਰੋਨਾ ਵਾਇਰਸ ਦੇ ਪ੍ਰਸਾਰ ਦੇ ਨਵੇਂ ਅੰਕੜਿਆਂ ਨੂੰ ਲਗਾਤਾਰ ਵੇਖ ਰਹੇ ਹਾਂ, ਅਤੇ ਬਦਕਿਸਮਤੀ ਨਾਲ ਅਸੀਂ ਉੱਤਰੀ ਇੰਗਲੈਂਡ ਦੇ ਕੁੱਝ ਹਿੱਸਿਆਂ ਵਿਚ ਕੋਰੋਨਾ ਦੀ ਵੱਧਦੀ ਦਰ ਵੇਖੀ ਹੈ।' ਉਨ੍ਹਾਂ ਕਿਹਾ, 'ਕੋਰੋਨਾ ਦਾ ਪ੍ਰਸਾਰ ਕਾਫ਼ੀ ਹੱਦ ਤੱਕ ਘਰਾਂ ਵਿਚ ਮੇਲ-ਮਿਲਾਪ ਅਤੇ ਸਾਮਾਜਕ ਦੂਰੀ ਬਨਾਈ ਰੱਖਣ ਸਬੰਧੀ ਨਿਯਮ ਦਾ ਪਾਲਣ ਨਾ ਕਰਣ ਦੇ ਕਾਰਨ ਹੁੰਦਾ ਹੈ।' ਸਿਹਤ ਅਤੇ ਸਾਮਾਜਕ ਦੇਖਭਾਲ ਵਿਭਾਗ ਨੇ ਕਿਹਾ, 'ਮਸਜਿਦਾਂ ਅਤੇ ਹੋਰ ਪੂਜਾ ਸਥਾਨਾਂ ਨੂੰ ਅਰਦਾਸ ਲਈ ਫਿਰ ਤੋਂ ਖੋਲ੍ਹ ਦਿੱਤਾ ਗਿਆ ਹੈ ਪਰ ਕੋਵਿਡ-19 ਤੋਂ ਬਚਣ ਲਈ ਸਾਮਾਜਕ ਦੂਰੀ ਬਨਾਈ ਰੱਖਣੀ ਹੋਵੇਗੀ।'


cherry

Content Editor

Related News