ਕੋਵਿਡ-19: ਚੀਨ ਦੇ ਸ਼ਿਨਜਿਆਂਗ ''ਚ ਸਖ਼ਤ ਯਾਤਰਾ ਪਾਬੰਦੀਆਂ ਲਗਾਈਆਂ ਗਈਆਂ
Thursday, Oct 06, 2022 - 03:08 PM (IST)
ਬੀਜਿੰਗ (ਭਾਸ਼ਾ)- ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਚੀਨ ਦੇ ਸ਼ਿਨਜਿਆਂਗ ਸੂਬੇ ਵਿੱਚ ਸਖ਼ਤ ਯਾਤਰਾ ਪਾਬੰਦੀਆਂ ਲਗਾਈਆਂ ਗਈਆਂ ਹਨ। ਚੀਨ ਨੇ ਇਸ ਮਹੀਨੇ ਦੇ ਅੰਤ ਵਿੱਚ ਕਮਿਊਨਿਸਟ ਪਾਰਟੀ ਦੇ ਵੱਡੇ ਸੰਮੇਲਨ ਦੇ ਮੱਦੇਨਜ਼ਰ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਸਖ਼ਤ ਉਪਾਅ ਤੇਜ਼ ਕਰ ਦਿੱਤੇ ਹਨ।
ਮੀਡੀਆ ਵਿਚ ਵੀਰਵਾਰ ਨੂੰ ਆਈਆਂ ਖ਼ਬਰਾਂ ਅਨੁਸਾਰ, 2.2 ਕਰੋੜ ਲੋਕਾਂ ਵਾਲੇ ਇਸ ਸੂਬੇ ਵਿੱਚ ਰੇਲ ਅਤੇ ਬੱਸ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਮੁਤਾਬਕ ਜਹਾਜ਼ 'ਚ ਯਾਤਰੀ ਸਮਰੱਥਾ ਨੂੰ ਘਟਾ ਕੇ 75 ਫ਼ੀਸਦੀ ਕਰ ਦਿੱਤਾ ਗਿਆ ਹੈ।
ਹਾਲਾਂਕਿ ਸੂਬੇ ਵਿੱਚ ਸਾਹਮਣੇ ਆਉਣ ਵਾਲੇ ਕੋਰੋਨਾ ਸੰਕਰਮਣ ਦੇ ਮਾਮਲਿਆਂ ਦੀ ਤੁਲਨਾ ਵਿਚ ਕੀਤੇ ਗਏ ਉਪਾਵਾਂ ਨੂੰ ਵਧੇਰੇ ਸਖ਼ਤ ਮੰਨਿਆ ਜਾ ਰਿਹਾ ਹੈ। ਰਾਸ਼ਟਰੀ ਸਿਹਤ ਕਮਿਸ਼ਨ ਨੇ ਸ਼ਿਨਜਿਆਂਗ ਵਿੱਚ ਸੰਕਰਮਣ ਦੇ ਬੁੱਧਵਾਰ ਨੂੰ ਸਿਰਫ਼ 93 ਅਤੇ ਵੀਰਵਾਰ ਨੂੰ 97 ਮਾਮਲੇ ਦਰਜ ਕੀਤੇ ਹਨ।