ਕੋਵਿਡ-19 : ਦੱਖਣੀ ਅਫਰੀਕਾ ਨੇ ਬੰਦ ਕੀਤੇ ਸਮੁੰਦਰੀ ਤਟ

Wednesday, Dec 16, 2020 - 06:55 PM (IST)

ਕੋਵਿਡ-19 : ਦੱਖਣੀ ਅਫਰੀਕਾ ਨੇ ਬੰਦ ਕੀਤੇ ਸਮੁੰਦਰੀ ਤਟ

ਜੋਹਾਨਸਬਰਗ, (ਭਾਸ਼ਾ)- ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਨੇ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਵਿਗੜਦੀ ਦੂਸਰੀ ਲਹਿਰ ’ਚ ਇਨਫੈਕਸ਼ਨ ਦੇ ਮਾਮਲਿਆਂ ’ਤੇ ਕਾਬੂ ਪਾਉਣ ਲਈ ਪਾਬੰਦੀ ਲਗਾਉਂਦੇ ਹੋਏ ਦੇਸ਼ ਦੇ ਕੁਝ ਸਭ ਤੋਂ ਮਸ਼ਹੂਰ ਸਮੁੰਦਰੀ ਤਟਾਂ ਨੂੰ ਬੰਦ ਕਰਨ ਅਤੇ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦਾ ਐਲਾਨ ਕੀਤਾ ਹੈ।

ਰਾਮਾਫੋਸਾ ਨੇ ਕਿਹਾ ਕਿ ਪਿਛਲੇ 2 ਹਫਤਿਆਂ ’ਚ ਜਿਸ ਦਰ ਨਾਲ ਨਵੇਂ ਮਾਮਲੇ ਵਧੇ ਹਨ, ਉਸ ਨੂੰ ਦੇਖਦੇ ਹੋਏ ਜੇਕਰ ਅਸੀਂ ਤਤਕਾਲ ਕਾਰਵਾਈ ਨਹੀਂ ਕਰਦੇ ਹਾਂ ਤਾਂ ਦੂਸਰੀ ਲਹਿਰ ਪਹਿਲੀ ਲਹਿਰ ਨਾਲੋਂ ਜ਼ਿਆਦਾ ਗੰਭੀਰ ਹੋਵੇਗੀ। ਪਿਛਲੇ 10 ਦਿਨਾਂ ’ਚ ਦੱਖਣੀ ਅਫਰੀਕਾ ’ਚ ਕੋਵਿਡ-19 ਇਨਫੈਕਸ਼ਨ ਦੇ ਰੋਜ਼ਾਨਾ ਸਾਹਮਣੇ ਆਉਣ ਵਾਲੇ ਮਾਮਲੇ ਦੁੱਗਣੇ ਹੋ ਕੇ 8,000 ਹੋ ਗਏ ਹਨ, ਜਿਸ ਨੂੰ ਰਾਸਟਰਪਤੀ ਨੇ ਚਿੰਤਾ ਦਾ ਵਿਸ਼ਾ ਦੱਸਿਆ ਹੈ।

ਮਹਾਮਾਰੀ ’ਚ ਪਹਿਲੀ ਵਾਰ ਇਨਫੈਕਸ਼ਨ ਦੇ ਨਵੇਂ ਮਾਮਲੇ ਨੌਜਵਾਨਾਂ, ਵਿਸ਼ੇਸ਼ ਕਰ ਕੇ 15-19 ਸਾਲ ਦੇ ਬਾਲਗਾਂ ’ਚ ਸਾਹਮਣੇ ਆ ਰਹੇ ਹਨ। ਵੱਡੇ ਸਮਾਰੋਹਾਂ ਅਤੇ ਪਾਰਟੀਆਂ ’ਚ ਪ੍ਰੋਟੋਕਾਲ ਦੀ ਕਮੀ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲੇ ਵਧਣ ਦਾ ਸਭ ਤੋਂ ਵੱਡਾ ਕਾਰਣ ਦੱਸਿਆ ਜਾ ਰਿਹਾ ਹੈ। ਸਮੁੰਦਰ ਤੱਟਾਂ ਅਤੇ ਜਨਤਕ ਪਾਰਕਾਂ ਨੂੰ 16 ਦਸੰਬਰ ਤੋਂ 3 ਜਨਵਰੀ ਤਕ ਤਿਓਹਾਰੀ ਮੌਸਮ ਤੱਕ ਬੰਦ ਕਰ ਦਿੱਤਾ ਜਾਏਗਾ।
 


author

Sanjeev

Content Editor

Related News