ਕੋਵਿਡ-19: ਇਟਲੀ ''ਚ ਟੀਕਾਕਰਨ ਨਾ ਕਰਵਾਉਣ ਵਾਲੇ ਲੋਕਾਂ ''ਤੇ ਲਗਾਈਆਂ ਜਾਣਗੀਆਂ ਪਾਬੰਦੀਆਂ

Thursday, Nov 25, 2021 - 11:29 AM (IST)

ਕੋਵਿਡ-19: ਇਟਲੀ ''ਚ ਟੀਕਾਕਰਨ ਨਾ ਕਰਵਾਉਣ ਵਾਲੇ ਲੋਕਾਂ ''ਤੇ ਲਗਾਈਆਂ ਜਾਣਗੀਆਂ ਪਾਬੰਦੀਆਂ

ਰੋਮ (ਭਾਸ਼ਾ)- ਇਟਲੀ ਦੀ ਸਰਕਾਰ ਨੇ ਕੋਰੋਨਾ ਵਾਇਰਸ ਦੀ ਲਾਗ ਨੂੰ ਫੈਲਣ ਤੋਂ ਰੋਕਣ ਅਤੇ ਆਰਥਿਕਤਾ ਨੂੰ ਮੁੜ ਲੀਹ 'ਤੇ ਲਿਆਉਣ ਲਈ ਉਨ੍ਹਾਂ ਲੋਕਾਂ 'ਤੇ ਕੁਝ ਪਾਬੰਦੀਆਂ ਲਗਾਉਣ ਦਾ ਫ਼ੈਸਲਾ ਕੀਤਾ ਹੈ ਜਿਨ੍ਹਾਂ ਨੇ ਅਜੇ ਤੱਕ ਕੋਵਿਡ-19 ਵਿਰੋਧੀ ਟੀਕੇ ਨਹੀਂ ਲਗਵਾਏ ਹਨ। ਨਵੇਂ ਦਿਸ਼ਾ-ਨਿਰਦੇਸ਼ਾਂ ਮੁਤਾਬਕ 6 ਦਸੰਬਰ ਤੋਂ ਰੈਸਟੋਰੈਂਟਾਂ ਵਿੱਚ ਖਾਣਾ ਖਾਣ, ਸਿਨੇਮਾ ਹਾਲਾਂ ਵਿੱਚ ਜਾਣ ਜਾਂ ਕੋਈ ਖੇਡ ਸਮਾਗਮ ਦੇਖਣ ਜਾਣ ਵਾਲੇ ਲੋਕਾਂ ਲਈ ਕੋਵਿਡ-19 ਤੋਂ ਤਾਜ਼ਾ ਰਿਕਵਰੀ ਜਾਂ ਟੀਕਾਕਰਣ ਦਾ ਸਬੂਤ ਦਿਖਾਉਣਾ ਹੋਵੇਗਾ। 

ਨਵੇਂ ਨਿਯਮਾਂ ਦੇ ਤਹਿਤ ਕਾਨੂੰਨ ਲਾਗੂ ਕਰਨ ਵਾਲੇ, ਫ਼ੌਜੀ ਅਤੇ ਸਾਰੇ ਸਕੂਲੀ ਕਰਮਚਾਰੀਆਂ ਲਈ ਟੀਕਾਕਰਣ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਸਿਰਫ ਸਿਹਤ ਸੰਭਾਲ ਕਰਮਚਾਰੀਆਂ ਅਤੇ ਅਧਿਆਪਕਾਂ ਲਈ ਟੀਕਾਕਰਨ ਲਾਜ਼ਮੀ ਸੀ। ਪ੍ਰਧਾਨ ਮੰਤਰੀ ਮਾਰੀਓ ਡਰਾਘੀ ਨੇ ਕਿਹਾ ਕਿ ਇਹ ਕਦਮ ਇਨਫੈਕਸ਼ਨ ਦੇ ਹੌਲੀ ਪਰ ਲਗਾਤਾਰ ਵੱਧ ਰਹੇ ਮਾਮਲਿਆਂ ਨੂੰ ਰੋਕਣ ਅਤੇ ਯੂਰਪੀਅਨ ਯੂਨੀਅਨ ਦੀ ਤੀਜੀ ਸਭ ਤੋਂ ਵੱਡੀ ਆਰਥਿਕਤਾ ਨੂੰ ਲੀਹ 'ਤੇ ਲਿਆਉਣ ਲਈ ਜ਼ਰੂਰੀ ਹਨ। 

ਪੜ੍ਹੋ ਇਹ ਅਹਿਮ ਖਬਰ -ਅਮਰੀਕਾ 'ਚ ਬੱਚਿਆਂ 'ਚ ਤੇਜ਼ੀ ਨਾਲ ਵੱਧ ਰਿਹਾ ਕੋਰੋਨਾ ਵਾਇਰਸ, ਸੱਤ ਦਿਨਾਂ 'ਚ 1.41 ਲੱਖ ਸੰਕਰਮਿਤ

ਡਰਾਗੀ ਨੇ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਅਸੀਂ ਆਮ ਸਥਿਤੀ 'ਤੇ ਵਾਪਸ ਆਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਅਸੀਂ ਇਸ ਨੂੰ ਬਰਕਰਾਰ ਰੱਖਣਾ ਚਾਹੁੰਦੇ ਹਾਂ। ਸਿਹਤ ਮੰਤਰੀ ਰੋਬਰਟੋ ਸਪੇਰਾਂਜ਼ਾ ਨੇ ਮੰਨਿਆ ਕਿ ਇਟਲੀ ਆਪਣੇ ਕਈ ਗੁਆਂਢੀਆਂ ਨਾਲੋਂ ਬਿਹਤਰ ਕੰਮ ਕਰ ਰਿਹਾ ਹੈ, ਨਾਲ ਹੀ ਕਿਹਾ ਕਿ ਦੇਸ਼ ਨੇ ਇਹ ਵੀ ਸਿੱਖਿਆ ਹੈ ਕਿ ਗਲੋਬਲ ਮਹਾਮਾਰੀ ਨਾਲ ਨਜਿੱਠਣ ਲਈ ਸਰਗਰਮ ਅਤੇ ਰੋਕਥਾਮ ਵਾਲੇ ਉਪਾਅ ਜ਼ਰੂਰੀ ਹਨ।


author

Vandana

Content Editor

Related News