ਕੋਵਿਡ-19 : ਨਾਰਵੇ ਨੇ ਇਨ੍ਹਾਂ ਲੋਕਾਂ ਲਈ ਖੋਲ੍ਹੀਆਂ ਆਪਣੀਆਂ ਸਰਹੱਦਾਂ
Wednesday, May 13, 2020 - 11:59 PM (IST)
ਕੋਪੇਨਹੇਗਨ (ਏ. ਪੀ.) - ਨਾਰਵੇ ਯੂਰਪ ਦੇ ਹੋਰ ਦੇਸ਼ਾਂ ਦੇ ਅਜਿਹੇ ਲੋਕਾਂ ਲਈ ਆਪਣੀਆਂ ਸਰਹੱਦਾਂ ਖੋਲ ਰਿਹਾ ਹੈ, ਜਿਨ੍ਹਾਂ ਦੀ ਰਿਹਾਇਸ਼ ਜਾਂ ਪਰਿਵਾਰ ਹਨ ਅਤੇ ਉਹ ਇਥੇ ਆਉਣਾ ਚਾਹੁੰਦੇ ਹਨ। ਨਿਆਂ ਮੰਤਰੀ ਮੋਨਿਕਾ ਮਾਇਲੈਂਡ ਨੇ ਬੁੱਧਵਾਰ ਨੂੰ ਆਖਿਆ ਕਿ ਨਾਰਵੇ ਯੂਰਪੀ ਆਰਥਿਕ ਖੇਤਰ ਜਿਸ ਵਿਚ ਯੂਰਪੀ ਸੰਘ ਦੇ ਮੈਂਬਰ ਦੇਸ਼ ਬਿ੍ਰਟੇਨ, ਆਇਸਲੈਂਡ, ਲਿਚਟੇਂਸਚਟੀਨ ਸ਼ਾਮਲ ਹਨ, ਦੇ ਲੋਕਾਂ ਲਈ ਆਪਣੀਆਂ ਸਰਹੱਦਾਂ ਖੋਲ ਰਿਹਾ ਹੈ। ਨਾਰਵੇ ਯੂਰਪੀ ਸੰਘ ਵਿਚ ਸ਼ਾਮਲ ਨਹੀਂ ਹੈ ਪਰ ਉਸ ਨੇ ਬਿ੍ਰਟੇਨ, ਆਇਸਲੈਂਡ, ਲਿਚਟੇਂਸਟੀਨ ਦੇ ਨਾਲ ਇਕ ਸਮਝੌਤੇ 'ਤੇ ਹਸਤਾਖਰ ਕੀਤੇ ਹਨ ਜੋ ਅਜਿਹੇ ਦੇਸ਼ਾਂ ਨੂੰ ਯੂਰਪੀ ਸੰਘ ਦੇ ਵੱਡੇ ਬਜ਼ਾਰ ਤੱਕ ਪਹੁੰਚ ਉਪਲੱਬਧ ਕਰਾਉਂਦਾ ਹੈ।
ਉਨ੍ਹਾਂ ਨੇ ਆਖਿਆ ਕਿ ਇਸ ਦਾ ਮਤਲਬ ਇਹ ਵੀ ਹੈ ਕਿ ਹੁਣ ਕਾਮਿਆਂ ਨੂੰ ਨਾਰਵੇ ਵਿਚ ਐਂਟਰੀ ਦਾ ਮੌਕਾ ਮਿਲੇਗਾ। ਉਥੇ ਹੀ ਕੋਰੋਨਾਵਾਇਰਸ ਮਹਾਮਾਰੀ ਕਾਰਨ ਅਮਰੀਕਾ ਤੋਂ ਬਾਅਦ ਯੂਰਪ ਸਭ ਤੋਂ ਜ਼ਿਆਦਾ ਪ੍ਰਭਾਵਿਤ ਰਿਹਾ ਹੈ। ਨਾਰਵੇ ਵਿਚ ਅਜੇ ਵੀ ਵਾਇਰਸ ਦੇ ਕਰੀਬ 7900 ਤੋਂ ਜ਼ਿਆਦਾ ਮਰੀਜ਼ਾਂ ਦੀ ਇਲਾਜ ਕੀਤਾ ਜਾ ਰਿਹਾ ਹੈ। ਉਥੇ ਹੀ ਕੋਰੋਨਾਵਾਇਰਸ ਕਾਰਨ ਹੁਣ ਤੱਕ ਨਾਰਵੇ ਵਿਚ 8,168 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 229 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਸਿਰਫ 32 ਲੋਕਾਂ ਨੂੰ ਰੀ-ਕਵਰ ਕੀਤਾ ਗਿਆ ਹੈ ਪਰ ਦੂਜੇ ਪਾਸੇ ਨਾਰਵੇ ਵਿਚ ਹੁਣ ਤੱਕ ਕੋਰੋਨਾਵਾਇਰਸ ਦੇ 2 ਲੱਖ ਤੋਂ ਜ਼ਿਆਦਾ ਟੈਸਟ ਕੀਤੇ ਜਾ ਚੁੱਕੇ ਹਨ।