ਬਾਲਗਾਂ ਦੇ ਮੁਕਾਬਲੇ ਬੱਚਿਆਂ ਲਈ ਘੱਟ ਖਤਰਨਾਕ ਹੈ ਕੋਵਿਡ-19

Friday, May 22, 2020 - 04:34 PM (IST)

ਬਾਲਗਾਂ ਦੇ ਮੁਕਾਬਲੇ ਬੱਚਿਆਂ ਲਈ ਘੱਟ ਖਤਰਨਾਕ ਹੈ ਕੋਵਿਡ-19

ਨਿਊਯਾਰਕ (ਭਾਸ਼ਾ) : ਬਾਲਗਾਂ ਦੇ ਮੁਕਾਬਲੇ ਬੱਚਿਆਂ ਵਿਚ ਕੋਰੋਨਾ ਵਾਇਰਸ ਨਾਲ ਇੰਫੈਕਸ਼ਨ ਅਤੇ ਮੌਤ ਦਰ ਦਾ ਖ਼ਤਰਾ ਘੱਟ ਹੁੰਦਾ ਹੈ, ਕਿਉਂਕਿ ਬੱਚਿਆਂ ਦੇ ਨੱਕ ਵਿਚ ਮੌਜੂਦ ਏਪੀਥਿਲੀਅਮੀ ਉੱਤਕਾਂ ਵਿਚ ਕੋਵਿਡ-19 ਰਿਸੇਪਟਰ ਏ.ਸੀ.ਈ.2 ਦੀ ਮਾਤਰਾ ਬਹੁਤ ਘੱਟ ਹੁੰਦੀ ਹੈ।

ਇਕ ਨਵੇਂ ਅਧਿਐਨ ਮੁਤਾਬਕ ਸਾਰਸ-ਸੀ.ਓ.ਵੀ.-2 ਇੰਫੈਕਸ਼ਨ ਲਈ ਪਹਿਲੇ ਪੱਧਰ ਦੇ ਰਿਸੇਪਟਰ ਏ.ਸੀ.ਈ.2 ਦੀ ਮਾਤਰਾ ਅਤੇ ਮਨੁੱਖੀ ਸਰੀਰ ਦੀ ਬਣਾਵਟ ਵਿਚ ਇਹ ਰਾਜ ਲੁਕਿਆ ਹੈ ਕਿ ਅਖਿਰ ਬੱਚਿਆਂ ਦੇ ਮੁਕਾਬਲੇ ਬਾਲਗ ਇਸ ਵਾਇਰਸ ਤੋਂ ਜ਼ਿਆਦਾ ਪ੍ਰਭਾਵਿਤ ਕਿਉਂ ਹੋ ਰਹੇ ਹਨ। ਅਮਰੀਕਾ ਦੇ ਮਾਊਂਟ ਸਿਨਾਈ ਵਿਚ ਇਕਾਨ ਸਕੂਲ ਆਫ ਮੈਡੀਸਿਨ ਦੇ ਖੋਜਕਰਤਾਵਾਂ ਨੇ ਦੱਸਿਆ ਕਿ ਸਾਰਸ-ਸੀ.ਓ.ਵੀ.-2 ਕਿਸੇ ਵੀ ਹੋਸਟ (ਸਜੀਵ ਸਰੀਰ) ਵਿਚ ਪ੍ਰਵੇਸ਼ ਕਰਨ ਲਈ ਰਿਸੇਪਟਰ ਏ.ਸੀ.ਈ.2 ਦੀ ਵਰਤੋਂ ਕਰਦਾ ਹੈ। 'ਜੇ.ਏ.ਐਮ.ਏ. ਪਤਰਿੱਕਾ ਵਿਚ ਪ੍ਰਕਾਸ਼ਿਤ ਇਸ ਅਧਿਐਨ ਲਈ 4 ਤੋਂ 60 ਸਾਲ ਉਮਰ ਦੇ 305 ਮਰੀਜਾਂ ਦਾ ਨਿਊਯਾਰਕ ਦੇ ਮਾਊਂਟ ਸਿਨਾਈ ਹੈਲਥ ਸਿਸਟਮ ਵਿਚ ਵਿਸ਼ਲੇਸ਼ਣ ਕੀਤਾ ਗਿਆ। ਖੋਜਕਰਤਾਵਾਂ ਨੇ ਦੇਖਿਆ ਕਿ ਬੱਚਿਆਂ ਦੇ ਨੱਕ ਦੇ ਏਪੀਥਿਲੀਅਮੀ ਉੱਤਕਾਂ ਵਿਚ ਏ.ਸੀ.ਈ.2 ਦੀ ਮਾਤਰਾ ਘੱਟ ਹੁੰਦੀ ਹੈ ਜੋ ਵੱਧਦੀ ਉਮਰ ਦੇ ਨਾਲ-ਨਾਲ ਵੱਧਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਖੋਜ ਨਾਲ ਇਹ ਗੁੱਥੀ ਸੁਲਝ ਸਕਦੀ ਹੈ ਕਿ ਆਖ਼ਿਰਕਾਰ ਬਾਲਗਾਂ ਦੇ ਮੁਕਾਬਲੇ ਬੱਚਿਆਂ ਵਿਚ ਕੋਵਿਡ-19 ਨਾਲ ਪੀੜਤਾਂ ਦੀ ਗਿਣਤੀ ਅਤੇ ਇਸ ਨਾਲ ਹੋਣ ਵਾਲੀਆਂ ਮੌਤਾਂ ਘੱਟ ਕਿਉਂ ਹਨ।


author

cherry

Content Editor

Related News