ਕੋਵਿਡ-19: ਹੁਕਮਾਂ ਦਾ ਉਲੰਘਣ ਕਰਨ ਵਾਲਿਆਂ ਨੂੰ ਲੱਗਾ ਭਾਰੀ ਜੁਰਮਾਨਾ, 7 ਗ੍ਰਿਫਤਾਰ

Friday, Mar 13, 2020 - 07:04 PM (IST)

ਰੋਮ(ਇਟਲੀ) (ਕੈਂਥ)- ਕੋਰੋਨਾਵਾਇਰਸ ਨੂੰ ਲੈ ਕੇ ਇਟਲੀ ਸਰਕਾਰ ਨੇ ਦੇਸ਼ ਨੂੰ ਕੋਰੋਨਾ ਵਾਇਰਸ ਮੁਕਤ ਕਰਨ ਲਈ 3 ਅਪ੍ਰੈਲ 2020 ਤਕ ਰੈਡ ਅਲਰਾਟ ਜਾਰੀ ਕੀਤਾ ਹੋਇਆ ਹੈ। ਇਟਲੀ ਨੂੰ ਕੋਰੋਨਾ ਮੁਕਤ ਕਰਨ ਦੇ ਮਨਸੂਬੇ ਨਾਲ ਦੇਸ਼ ਵਿਚ ਐਲਾਨੀ ਐਮਰਜੈਂਸੀ ਨੂੰ ਮੰਨਣਾ ਹਰ ਨਾਗਰਿਕ ਦਾ ਫਰਜ ਬਣਦਾ ਹੈ ਕਿ ਉਹ ਸਰਕਾਰ ਦੇ ਹੁਕਮ ਦਾ ਮਾਣ-ਸਤਿਕਾਰ ਕਰੇ ਤੇ ਇਟਲੀ ਨੂੰ ਇਸ ਭਿਆਨਕ ਸੰਕਟ ਵਿਚੋਂ ਬਾਹਰ ਕੱਢਣ ਲਈ ਪ੍ਰਸ਼ਾਸਨ ਦਾ ਪੂਰਾ ਸਾਥ ਦੇਵੇ। 

ਪਰ ਅਫਸੋਸ ਇਟਲੀ ਵਿਚ ਅਜਿਹੇ ਲੋਕ ਵੀ ਹਨ, ਜਿਹੜੇ ਸਰਕਾਰ ਦੇ ਹੁਕਮਾ ਨੂੰ ਟਿੱਚ ਕਰਕੇ ਜਾਣ ਰਹੇ ਹਨ। ਅਜਿਹੇ ਗੈਰ-ਜ਼ਿੰਮੇਵਾਰ ਨਾਗਰਿਕਾ ਨੂੰ ਨੱਥ ਪਾਉਣ ਲਈ ਇਟਲੀ ਪੁਲਸ ਪ੍ਰਸ਼ਾਸਨ ਬਹੁਤ ਹੀ ਜ਼ਿਆਦਾ ਸਖਤੀ ਵਰਤ ਰਿਹਾ ਹੈ, ਜਿਸ ਦੇ ਚੱਲਦਿਆ ਦੇਸ਼ ਭਰ ਵਿਚ ਵੱਖ-ਵੱਖ ਸੂਬਿਆਂ ਵਿਚ ਅਨੇਕਾਂ ਲੋਕਾਂ ਨੂੰ ਰੈਡ ਅਲਾਰਟ (ਆਰਟੀਕਲ 650 ਦਲ ਕੋਡਿਜ ਪੀਨਾਲੇ) ਦੀ ਉਲੰਘਣਾ ਕਰਨ ਲਈ ਜਿਥੇ ਜੁਰਮਾਨੇ ਕੀਤੇ ਗਏ ਹੈ ਉਥੇ ਕੁਝ ਲੋਕਾਂ ਨੂੰ ਘਰ ਵਿਚ ਨਜ਼ਰਬੰਦ ਰਹਿਣ ਦੀ ਸਜ਼ਾ ਵੀ ਸੁਣਾਈ ਗਈ ਹੈ। ਦੋਸ਼ੀ ਪਾਏ ਗਏ ਇਟਾਲੀਅਨ ਲੋਕਾਂ ਦੇ ਨਾਲ-ਨਾਲ ਇਸ ਵਿਚ ਵਿਦੇਸ਼ੀ ਲੋਕ ਵੀ ਸ਼ਾਮਲ ਦੱਸੇ ਜਾ ਰਹੇ ਹਨ।  ਰੋਮ ਵਿਚ 43 ਬੰਦਿਆ ਤੇ ਐਫ.ਆਈ.ਆਰ. ਦਰਜ ਕੀਤੀ ਗਈ ਤੇ 7 ਬੰਦਿਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ। ਉਥੇ ਹੀ ਮਿਲਾਨ ,ਬਲੋਨੀਆ ,ਰਿਮਨੀ ,ਤਰਵੀਜੋ ਵਿਚ ਵੀ ਇਸ ਕਾਨੂੰਨ ਦੀ ਉਲਘਣਾ ਕਰਨ ਵਾਲਿਆਂ ਤੇ ਪੁਲਸ ਵਲੋਂ ਪਰਚੇ ਦਰਜ ਕੀਤੇ ਗਏ। ਇਟਲੀ ਪੁਲਸ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਜਿਥੇ ਸਖਤ ਤਾੜਨਾ ਕਰਦੀ ਦੇਖੀ ਜਾ ਰਹੀ ਹੈ ਉਥੇ ਹੀ ਇਟਲੀ ਦੇ ਵੱਖ-ਵੱਖ ਇਲਾਕਿਆਂ ਵਿਚ ਘੁੰਮ ਕੇ ਲੋਕਾਂ ਨੂੰ ਕੋਰੋਨਾ ਵਾਇਰਸ ਪ੍ਰਤੀ ਜਾਗਰੂਕ ਵੀ ਕਰ ਰਹੀ ਹੈ। ਇਸ ਖਬਰ ਰਾਹੀਂ ਇਟਲੀ ਵਿਚ ਰੈਣ-ਬਸੈਰਾ ਕਰਦੇ ਭਾਰਤੀ ਭਾਈਚਾਰੇ ਨੂੰ ਅਪੀਲ ਕਰਦਿਆਂ ਇਹ ਗੱਲ ਦੱਸਣੀ ਚਹੁੰਦੇ ਹਾਂ ਕਿ ਜਿਹੜਾ ਵੀ ਵਿਆਕਤੀ ਰੈਡ ਅਲਾਰਟ ਐਲਾਨਣ ਦੇ ਬਾਵਯੂਦ ਵੀ ਸਰਕਾਰ ਦੇ ਹੁਕਮਾ ਦੀ ਪਰਵਾਹ ਨਹੀਂ ਕਰਦਾ ਉਸ ਨੂੰ ਕਈ ਤਰ੍ਹਾਂ ਦੀਆਂ ਕਾਨੂੰਨਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।


Baljit Singh

Content Editor

Related News