ਕੋਵਿਡ-19 : ਸ਼੍ਰੀਲੰਕਾ ''ਚ ਸਾਰੇ ਸੁਰੱਖਿਆ ਕਰਮੀਆਂ ਦੀ ਛੁੱਟੀਆਂ ਹੋਈਆਂ ਰੱਦ

Sunday, Apr 26, 2020 - 10:54 PM (IST)

ਕੋਵਿਡ-19 : ਸ਼੍ਰੀਲੰਕਾ ''ਚ ਸਾਰੇ ਸੁਰੱਖਿਆ ਕਰਮੀਆਂ ਦੀ ਛੁੱਟੀਆਂ ਹੋਈਆਂ ਰੱਦ

ਕੋਲੰਬੋ - ਸ਼੍ਰੀਲੰਕਾ ਵਿਚ 95 ਨੌ-ਸੈਨਾ ਦੇ ਫੌਜੀਆਂ ਦੇ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਪਾਏ ਜਾਣ ਤੋਂ ਬਾਅਦ ਇਸ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਸਾਰੇ ਸੁਰੱਖਿਆ ਬਲਾਂ ਦੇ ਕਰਮੀਆਂ ਦੀਆਂ ਛੁੱਟੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ। ਰੱਖਿਆ ਮੰਤਰਾਲੇ ਨੇ ਐਤਵਾਰ ਨੂੰ ਇਕ ਦੇਸ਼ ਵਿਚ ਆਖਿਆ ਕਿ ਵਰਤਮਾਨ ਵਿਚ ਸੁਰੱਖਿਆ ਬਲਾਂ ਦੇ, ਜਿਹੜੇ ਵੀ ਕਰਮੀ ਛੁੱਟੇ 'ਤੇ ਹਨ, ਉਹ ਤੁਰੰਤ ਪ੍ਰਭਾਵ ਤੋਂ ਆਪਣੀ ਡਿਊਟੀ 'ਤੇ ਵਾਪਸ ਆਉਣ।

India crosses 26k Covid-19 cases with biggest 1-day spike

ਸ਼੍ਰੀਲੰਕਾਈ ਫੌਜ ਦੇ ਕਮਾਂਡਰ ਲੈਫਟੀਨੈਂਟ ਜਨਰਲ ਸ਼ੈਵਿੰਦਰ ਸਿਲਵਾ ਨੇ ਆਖਿਆ ਕਿ ਵੇਲੀਸਾਰਾ ਵਿਚ 95 ਨੌ-ਸੈਨਾ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਪਾਏ ਗਏ ਸਨ। ਸਿਲਵਾ ਨੇ ਆਖਿਆ ਕਿ, ਇਨ੍ਹਾਂ ਵਿਚੋਂ 68 ਕੈਂਪਾਂ ਵਿਚ ਪ੍ਰਭਾਵਿਤ ਹੋਏ ਜਦਕਿ 27 ਹੋਰ ਉਸ ਦੌਰਾਨ ਪ੍ਰਭਾਵਿਤ ਹੋਏ ਜਦ ਉਹ ਛੁੱਟੀ 'ਤੇ ਗਏ ਸਨ। ਉਨ੍ਹਾਂ ਦੱਸਿਆ ਕਿ ਵੇਲੀਸਾਰਾ ਵਿਚ ਹੋਰ ਨੌ-ਸੈਨਾ ਦੇ ਫੌਜੀਆਂ ਦੀ ਜਾਂਚ ਰਿਪੋਰਟ ਅਜੇ ਆਈ ਨਹੀਂ ਹੈ। ਨੌ-ਸੈਨਾ ਵਿਚ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸ਼ਨੀਵਾਰ ਨੂੰ ਨੌ-ਸੈਨਾ ਅੱਡੇ 'ਤੇ ਕੈਂਪ ਵਿਚ ਕਰੀਬ 4 ਹਜ਼ਾਰ ਨੌ-ਸੈਨਾ ਦੇ ਫੌਜੀਆਂ ਨੂੰ ਅਲੱਗ ਰੱਖਿਆ ਗਿਆ ਹੈ। ਕੋਰੋਨਾਵਾਇਰਸ ਰੋਕਥਾਮ ਪ੍ਰੋਗਰਾਮ ਦੇ ਪ੍ਰਮੁੱਖ ਲੈਫਟੀਨੈਂਟ ਜਨਰਲ ਸਿਲਵਾ ਨੇ ਆਖਿਆ ਕਿ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਹੋਏ ਲੋਕਾਂ ਦੇ ਸੰਪਰਕ ਵਿਚ ਆਏ ਲੋਕਾਂ ਦਾ ਪਤਾ ਲਾਏ ਜਾਣ ਨਾਲ ਇਸ ਬੀਮਾਰੀ ਨੂੰ ਫੈਲਣ ਤੋਂ ਰੋਕਣ ਵਿਚ ਮਦਦ ਮਿਲੀ ਹੈ। ਜ਼ਿਕਰਯੋਗ ਹੈ ਕਿ ਰਾਜਧਾਨੀ ਕੋਲੰਬੋ ਸਮੇਤ ਜ਼ਿਆਦਾ ਖਤਰੇ ਵਾਲੇ ਖੇਤਰਾਂ ਵਿਚ 4 ਮਈ ਤੱਕ ਲਾਕਡਾਊਨ ਲਾਗੂ ਹੈ।


author

Khushdeep Jassi

Content Editor

Related News