ਕੋਵਿਡ-19: ਜਰਮਨੀ ''ਚ ਹੁਣ ਤੱਕ 1.72 ਲੱਖ ਮਾਮਲਿਆਂ ਦੀ ਪੁਸ਼ਟੀ, ਜਾਣੋ ਬਾਕੀ ਦੇਸ਼ਾਂ ਦਾ ਹਾਲ

Thursday, May 14, 2020 - 01:45 PM (IST)

ਕੋਵਿਡ-19: ਜਰਮਨੀ ''ਚ ਹੁਣ ਤੱਕ 1.72 ਲੱਖ ਮਾਮਲਿਆਂ ਦੀ ਪੁਸ਼ਟੀ, ਜਾਣੋ ਬਾਕੀ ਦੇਸ਼ਾਂ ਦਾ ਹਾਲ

ਵਾਸ਼ਿੰਗਟਨ/ਬਰਲਿਨ- ਜਰਮਨੀ ਵਿਚ ਕੋਰੋਨਾ ਵਾਇਰਸ ਦੇ 933 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 89 ਲੋਕਾਂ ਦੀ ਮੌਤ ਹੋ ਗਈ ਹੈ। ਪੱਤਰਕਾਰ ਏਜੰਸੀ ਰਾਈਟਰਸ ਮੁਤਾਬਕ ਦੇਸ਼ ਵਿਚ ਹੁਣ ਤੱਕ 1,72,239 ਮਾਮਲੇ ਸਾਹਮਣੇ ਆ ਗਏ ਹਨ ਤੇ 7,723 ਲੋਕਾਂ ਦੀ ਮੌਤ ਹੋ ਗਈ ਹੈ।

ਦੱਖਣੀ ਕੋਰੀਆ ਵਿਚ ਕਲੱਬ ਦੇ ਕਾਰਣ ਮੁੜ ਤੋਂ ਉਭਰੇ ਕੋਰੋਨਾ ਵਾਇਰਸ ਇਨਫੈਕਸ਼ਨ ਤੋਂ ਬਾਅਦ 35,000 ਲੋਕਾਂ ਦੀ ਜਾਂਚ ਹੋ ਰਹੀ ਹੈ। ਦੇਸ਼ ਵਿਚ ਕਲੱਬ ਨਾਲ ਜੁੜੇ 135 ਮਾਮਲੇ ਸਾਹਮਣੇ ਆਏ ਹਨ। ਨਿਊਜ਼ ਏਜੰਸੀ ਆਈ.ਏ.ਐਨ.ਐਸ. ਮੁਤਾਬਕ ਇਸ ਦੀ ਜਾਣਕਾਰੀ ਸਿਹਤ ਮੰਤਰਾਲਾ ਦੇ ਇਕ ਸੀਨੀਅਰ ਅਧਿਕਾਰੀ ਨੇ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਬੁੱਧਵਾਰ ਨੂੰ 29 ਨਵੇਂ ਮਾਮਲੇ ਸਾਹਮਣੇ ਆਏ।

ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦੇ 43,57,036 ਮਾਮਲੇ ਸਾਹਮਣੇ ਆ ਗਏ ਹਨ। ਨਿਊਜ਼ ਏਜੰਸੀ ਰਾਈਟਰਸ ਮੁਤਾਬਕ ਇਹਨਾਂ ਵਿਚੋਂ 2,95,464 ਲੋਕਾਂ ਦੀ ਮੌਤ ਹੋ ਗਈ ਹੈ ਤੇ 15,11,978 ਲੋਕ ਠੀਕ ਹੋ ਗਏ ਹਨ। ਯੂਰਪ ਵਿਚ ਹੁਣ ਤੱਕ 16,70,005 ਮਾਮਲੇ ਸਾਹਮਣੇ ਆਏ ਹਨ ਜਦਕਿ 1,56,853 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ 6,44,156 ਲੋਕ ਠੀਕ ਹੋਏ ਹਨ।

ਦੇਸ਼ਾਂ ਦੀ ਗੱਲ ਕਰੀਏ ਤਾਂ ਅਮਰੀਕਾ ਵਿਚ 13 ਲੱਖ ਤੋਂ ਵਧੇਰੇ ਮਾਮਲੇ ਸਾਹਮਣੇ ਆ ਗਏ ਹਨ ਤੇ 84 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ ਹੈ। ਨਿਊਜ਼ ਏਜੰਸੀ ਏ.ਐਫ.ਪੀ. ਮੁਤਾਬਕ ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ 1,813 ਮਾਮਲੇ ਸਾਹਮਣੇ ਆ ਗਏ ਹਨ। ਸਪੇਨ ਵਿਚ 2,46,545 ਮਾਮਲੇ ਸਾਹਮਣੇ ਆਏ ਹਨ। ਉਥੇ ਹੀ ਰੂਸ ਵਿਚ 2,42,271 ਮਾਮਲੇ ਸਾਹਮਣੇ ਆ ਗਏ ਹਨ।

ਨੇਪਾਲ ਦੀ ਰਾਜਧਾਨੀ ਕਾਠਮੰਡੂ ਤੇ ਦੱਖਣੀ ਨੇਪਾਲ ਦੇ ਕਪਿਲਵਸਤੂ ਜ਼ਿਲੇ ਵਿਚ ਵੀਰਵਾਰ ਨੂੰ ਕੋਰੋਨਾ ਵਾਇਰਸ ਦੇ ਦੋ ਮਾਮਲੇ ਸਾਹਮਣਏ ਆਏ। ਇਸ ਦੇ ਨਾਲ ਹੀ ਇਥੇ ਹੁਣ ਤੱਕ 245 ਮਾਮਲੇ ਸਾਹਮਣੇ ਆਏ ਹਨ। ਨੇਪਾਲ ਵਿਚ 14 ਮਈ ਦੀ ਸਵੇਰ ਤੱਕ ਪਰਸਾ ਵਿਚ 85, ਉਦੈਪੁਰ ਵਿਚ 32, ਕਪਿਲਵਸਤੂ ਵਿਚ 39, ਬਾਂਕੇ ਵਿਚ 25, ਰੂਪਨਦੇਹੀ ਵਿਚ 28, ਕਾਠਮੰਡੂ ਵਿਚ 7, ਕੈਲਾਲੀ ਵਿਚ 4, ਰੌਤਹਟ ਤੇ ਬਾਰਾ ਵਿਚ 3 ਤੇ ਬਾਗਲੰਗ ਚਿਤਵਨ, ਝਾਪਾ, ਸਰਲਾਹੀ, ਮਹਤਾਰੀ, ਧਨੁਸ਼ਾ ਤੇ ਭਗਤਪੁਰਾ ਜ਼ਿਲੇ ਵਿਚ 2-2 ਮਾਮਲੇ ਦਰਜ ਕੀਤੇ ਗਏ ਹਨ।


author

Baljit Singh

Content Editor

Related News